ਇਸ ਭਾਰਤੀ ਕ੍ਰਿਕਟਰ ਨੇ ਰਿਹਾਨਾ ਦੇ ਹੱਕ ‘ਚ ਕੀਤਾ ਟਵੀਟ, ਯੂਜ਼ਰਜ਼ ਬੋਲੇ, ‘ਹੁਣ ਤੇਰਾ ਕਰੀਅਰ ਖਤਮ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੌਪ ਸਟਾਰ ਰਿਹਾਨਾ ਵੱਲੋਂ ਭਾਰਤ ਦੇ ਕਿਸਾਨ ਅੰਦੋਲਨ ‘ਤੇ ਕੀਤੇ ਗਏ ਟਵੀਟ ਤੋਂ ਬਾਅਦ...

Sandeep Sharma

ਨਵੀਂ ਦਿੱਲੀ: ਪੌਪ ਸਟਾਰ ਰਿਹਾਨਾ ਵੱਲੋਂ ਭਾਰਤ ਦੇ ਕਿਸਾਨ ਅੰਦੋਲਨ ‘ਤੇ ਕੀਤੇ ਗਏ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ ਉਤੇ #IndiaTogether ਟ੍ਰੈਂਡ ਕਰ ਰਿਹਾ ਹੈ। ਖੇਡ ਦੁਨੀਆ ਤੋਂ ਲੈ ਕੇ ਬਾਲੀਵੁੱਡ ਅਦਾਕਾਰ ਤੱਕ ਕਈਂ ਵੱਡੇ ਸਿਤਾਰਿਆਂ ਵੱਲੋਂ ਰਿਹਾਨਾ ਦੇ ਟਵੀਟ ਮਗਰੋਂ ਟਵੀਟ ਕੀਤੇ ਗਏ ਸਨ। ਕ੍ਰਿਕਟ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ, ਸਚਿਨ, ਅਨਿਲ ਕੁੰਬਲੇ, ਅਤੇ ਸੁਰੇਸ਼ ਰੈਨਾ ਸਮੇਤ ਕਈਂ ਦਿਗਜ਼ਾਂ ਨੇ ਫੈਂਨਜ਼ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਬਾਹਰੀ ਲੋਕਾਂ ਦੀ ਗੱਲ ਨਾ ਸੁਣਨ।

ਕ੍ਰਿਕਟਰ ਸੰਦੀਪ ਸ਼ਰਮਾ ਇਸਦੇ ਸਮਰਥਨ ਵਿਚ ਨਹੀਂ ਹਨ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਹਰ ਮਾਮਲਾ ਕਿਸੇ ਨਾ ਕਿਸੇ ਦਾ ਅੰਦਰੂਨੀ ਮਾਮਲਾ ਹੁੰਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, ਇਸ ਤਰਕ ਨਾਲ ਕਿਸੇ ਨੂੰ ਵੀ ਇਕ ਦੂਜੇ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਸਥਿਤੀ ਦਾ ਅੰਦਰੂਨੀ ਮਾਮਲਾ ਹੁੰਦਾ ਹੈ।

ਸੰਦੀਪ ਸ਼ਰਮਾ ਨੇ ਸਾਧਿਆ ਨਿਸ਼ਾਨਾ

ਸੰਦੀਪ ਸ਼ਰਮਾ ਨੇ ਅਪਣੇ ਟਵੀਟ ਵਿਚ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿਚ ਲਿਖਿਆ ਹੈ ਕਿ, ਰਿਹਾਨਾ ਨੇ ਦੁਨੀਆ ਨੂੰ ਅਪੀਲ ਕੀਤੀ ਕਿ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰਾਲੇ ਸਮੇਤ ਕਈਂ ਲੋਕਾਂ ਨੇ ਰਿਹਾਨਾ ਦੇ ਇਸ ਟਵੀਟ ਦੀ ਆਲੋਚਨਾ ਕਰਦਹੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਨਹੀਂ ਬੋਲਣਾ ਚਾਹੀਦਾ। ਇਸ ਹਿਸਾਬ ਨਾਲ ਤਾਂ ਜਰਮਨੀ ਤੋਂ ਬਾਹਰ ਦੇ ਲੋਕਾਂ ਨੂੰ ਉਥੋਂ ਦੇ ਜੱਜਾਂ ਉਤੇ ਹੋਏ ਅੱਤਿਆਚਾਰਾਂ ‘ਤੇ ਕੁਝ ਨਹੀਂ ਕਹਿਣਾ ਚਾਹੀਦਾ ਸੀ। ਪਾਕਿਸਤਾਨ ਤੋਂ ਬਾਅਦ ਕਿਸੀ ਨੂੰ ਵੀ ਉਥੇ ਦੇ ਹਿੰਦੂ, ਇਸਾਈ, ਸਿੱਖ ਅਤੇ ਮੁਸਲਿਮਾਂ ਉਤੇ ਹੋ ਰਹੇ ਅੱਤਿਆਚਾਰਾਂ ਉਤੇ ਗੱਲ ਨਹੀਂ ਕਰਨੀ ਚਾਹੀਦੀ।

ਇਸ ਹਿਸਾਬ ਨਾਲ ਭਾਰਤ ਤੋਂ ਬਾਹਰ ਕਿਸੇ ਨੂੰ ਵੀ 1984 ਵਿਚ ਹੋਏ ਸਿੱਖ ਕਤਲੇਆਮ ਉਤੇ  ਨਹੀਂ ਬੋਲਣਾ ਚਾਹੀਦਾ। ਇਸ ਹਿਸਾਬ ਨਾਲ ਮੁਸਲਮਾਨਾਂ ਉਤੇ ਹੋ ਰਹੇ ਅੱਤਿਆਚਾਰਾਂ ਉਤਾ ਵੀ ਕਿਸੇ ਨੂੰ ਨਹੀਂ ਬੋਲਣਆ ਚਾਹੀਦਾ। ਸਾਊਥ ਅਫ਼ਰੀਕਾ ਵਿਚ ਬਲੈਕਸ ਦੇ ਵੋਟ ਦੇ ਆਧਾਰ ਨੂੰ ਲੈ ਕੇ ਲੋਕਾਂ ਨੂੰ ਨਹੀਂ ਬੋਲਣਾ ਚਾਹੀਦਾ। ਬਰਮਾ ਦੇ ਬਾਹਰ ਕਿਸੇ ਨੂੰ ਰੋਹਿੰਗਯਾ ਉਤੇ ਨਹੀਂ ਬੋਲਣਾ ਚਾਹੀਦਾ, ਇਹ ਸਾਰੇ ਕਿਸੇ ਨਾ ਕਿਸੇ ਦੇਸ਼ ਦਾ ਅੰਦੂਰਨੀ ਮਾਮਲਾ ਹੈ।

ਕਿਸਾਨਾਂ ਨੂੰ ਮਿਲ ਰਿਹਾ ਅੰਤਰਰਾਸ਼ਟਰੀ ਹਸਤੀਆਂ ਦਾ ਸਮਰਥਨ

ਰਿਹਾਨਾ ਤੋਂ ਇਲਾਵਾ ਵਾਤਾਵਰਣ ਕਾਰਜਕਾਰੀ ਗ੍ਰੇਟਾ ਥਨਬਰਗ, ਅਮਰੀਕੀ ਉਪਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੀ ਭਾਣਜੀ, ਅੰਤਰਰਾਸ਼ਟਰੀ ਹਸਤੀਆਂ ਨੇ ਭਾਰਤ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਸਮਰਥਨ ਦਿੱਤਾ ਹੈ। ਕਈਂ ਵਿਦੇਸ਼ੀ ਹਸਤੀਆਂ ਦੇ ਇਸ ਮਾਮਲੇ ਉਤੇ ਟਵੀਟ ਕਰਨ ਤੋਂ ਬਾਅਦ ਭਾਰਤ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਲੋਕਾਂ ਨੂੰ ਬਿਨ੍ਹਾਂ ਤੱਥਾਂ ਦੀ ਜਾਂਚ ਜਲਦਬਾਜ਼ੀ ਨਾਲ ਬਿਆਨ ਦੇਣ ਤੋਂ ਬਚਣ ਲਈ ਨਹੀਹਤ ਦਿੱਤੀ ਹੈ।