ਇੰਗਲੈਂਡ ਨੇ ਭਾਰਤ ਨੂੰ ਹਰਾ ਕੇ ਖ਼ਿਤਾਬ ਜਿੱਤਿਆ
ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਸਵੇਂ ਫ਼ਾਈਨਲ ਮੈਚ ਵਿਚ 229 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ 219 ਦੌੜਾਂ 'ਤੇ 48.4 ਓਵਰਾਂ ਵਿਚ ਆਲ ਆਊਟ ਹੋ ਗਿਆ।
ਲੰਦਨ, 23 ਜੁਲਾਈ: ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਸਵੇਂ ਫ਼ਾਈਨਲ ਮੈਚ ਵਿਚ 229 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ 219 ਦੌੜਾਂ 'ਤੇ 48.4 ਓਵਰਾਂ ਵਿਚ ਆਲ ਆਊਟ ਹੋ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 228 ਦੌੜਾਂ 7 ਵਿਕਟਾਂ 'ਤੇ ਬਣਾਈਆਂ। ਭਰਤ ਵਲੋਂ ਬੱਲੇਬਾਜ਼ੀ ਕਰਨ ਸਮੇਂ 13ਵੇਂ ਓਵਰ ਵਿਚ ਕੈਪਟਨ ਮਿਤਾਲੀ ਰਾਜ ਅਤੇ ਪੂਨਮ ਰਾਉਤ ਵਿਚਕਾਰ ਕਾਲ ਨੂੰ ਲੈ ਕੇ ਭੰਬਲਭੂਸਾ ਪੈਦਾ ਹੋਇਆ ਜਿਸ ਦਾ ਨੁਕਸਾਨ ਮਿਤਾਲੀ ਦੇ ਰਨਆਊਟ ਦੇ ਤੌਰ 'ਤੇ ਝਲਣਾ ਪਿਆ। ਇਸ ਸਮੇਂ ਭਾਰਤ ਦਾ ਸਕੋਰ 40 ਦੌੜਾਂ ਤੋਂ ਪਾਰ ਸੀ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਦੂਜੇ ਹੀ ਓਵਰ ਵਿਚ 3 ਦੌੜਾਂ ਦੇ ਸਕੋਰ 'ਤੇ ਪਹਿਲਾ ਵਿਕਟ ਡਿੱਗਿਆ। ਕਪਤਾਨ ਮਿਤਾਲੀ ਰਾਜ (17) ਦਾ ਵਿਕਟ ਡਿੱਗਾ। ਉਹ 12.1 ਓਵਰ ਵਿਚ ਦੂਜੇ ਵਿਕਟ ਦੇ ਰੂਪ ਵਿਚ ਰਨਆਊਟ ਹੋ ਗਈ। ਇਸ ਸਮੇਂ ਭਾਰਤ ਦਾ ਸਕੋਰ 43 ਦੌੜਾਂ ਸੀ।
ਮੈਚ ਵਿਚ ਇੰਗਲੈਂਡ ਲਈ ਨਤਾਲੀ ਸਕਾਈਵਰ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜਾ ਲਾਇਆ। ਉਹ 68 ਗੇਂਦਾਂ 'ਤੇ 51 ਦੌੜਾਂ ਬਣਾ ਕੇ ਆਊਟ ਹੋਈ। ਅਪਣੀ ਪਾਰੀ ਵਿਚ ਉੁਨ੍ਹਾਂ ਨੇ 5 ਚੌਕੇ ਵੀ ਲਾਏ। ਉਸ ਦੇ ਕਰੀਅਰ ਦਾ ਨੌਵਾਂ ਅਰਧ ਸੈਂਕੜਾ ਲਾਇਆ। ਬੱਲੇਬਾਜ਼ੀ ਦੌਰਾਨ ਉਸ ਨੇ ਚੌਥੇ ਵਿਕਟ ਲਈ ਟੇਲਰ ਨਾਲ ਮਿਲ ਕੇ 83 ਦੌੜਾਂ ਦੀ ਸਾਂਝੇਦਾਰੀ ਕੀਤੀ।
ਮੇਜ਼ਬਾਨ ਟੀਮ ਨੂੰ ਪਹਿਲਾ ਝਟਕਾ 11.1 ਓਵਰ ਵਿਚ 47 ਦੇ ਸਕੋਰ 'ਤੇ ਰਾਜੇਸ਼ਵਰੀ ਗਾਇਕਵਾਡ ਨੇ ਦਿਤਾ। ਜਦੋਂ ਉਨ੍ਹਾਂ ਨੇ ਲਾਰੇਨ ਵਿਨਫ਼ੀਲਡ (24) ਨੂੰ ਬੋਲਡ ਕਰ ਦਿਤਾ।
ਥੋੜੀ ਦੇਰ ਬਾਅਦ ਪੂਨਮ ਯਾਦਵ ਗੇਂਦਬਾਜ਼ੀ ਕਰਨ ਆਈ ਅਤੇ ਆਉਂਦੇ ਹੀ ਉੁਸ ਨੇ ਦੂਜੀ ਸੈਟ ਬੱਲੇਬਾਜ਼ ਬਯੂਮੋਂਟ (23) ਦਾ ਵਿਕਟ ਲੈ ਲਿਆ।
ਭਾਰਤੀ ਓਪਨਰ ਸਮ੍ਰਿਤੀ ਮੰਧਾਨਾ ਦਾ ਜਾਦੂ ਇਕ ਵਾਰ ਮੁੜ ਨਹੀਂ ਚਲਿਆ ਅਤੇ ਉਹ ਬਿਨਾ ਖਾਤਾ ਖੋਲ੍ਹੇ ਹੀ ਆਊਟ ਹੋ ਗਈ। ਮੰਧਾਨਾ 4 ਗੇਂਦ 'ਤੇ ਇਕ ਵੀ ਦੌੜ ਨਹੀਂ ਬਣਾ ਸਕੀ। ਉਨ੍ਹਾਂ ਦਾ ਵਿਕਟ ਅਨਿਆ ਸ਼ਬਸੋਲ ਦੇ ਖਾਤੇ ਵਿਚ ਗਿਆ। ਭਾਰਤ ਵਲੋਂ ਝੂਲਨ ਗੋਸਵਾਮੀ ਨੇ ਸੱਭ ਤੋਂ ਜ਼ਿਆਦਾ ਤਿੰਨ ਵਿਕਟ ਲਈਆਂ। ਜਦਕਿ ਇੰਗਲੈਂਡ ਵਲੋਂ ਨੇਤਲੀ ਸਕਾਈਵਰ ਨੇ ਸੱਭ ਤੋਂ ਜ਼ਿਆਦਾ 51 ਦੌੜਾਂ ਦੀ ਪਾਰੀ ਖੇਡੀ। ਭਾਰਤੀ ਦੀ ਫ਼ੀਲਡਿੰਗ ਇਸ ਮੈਚ ਵਿਚ ਸ਼ਾਨਦਾਰ ਦਿਖੀ। (ਏਜੰਸੀ)