ਆਈ.ਪੀ.ਐਲ. ਵਿਚ ਬੱਲੇਬਾਜ਼ ਵਜੋਂ ਵੱਡੀ ਭੂਮਿਕਾ ਨਿਭਾਉਣਗੇ ਮਹਿੰਦਰ ਸਿੰਘ ਧੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਡੇ ਕੋਲ ਕੁੱਝ ਚੰਗੇ ਖਿਡਾਰੀ ਹਨ, ਕੇਦਾਰ ਜਾਧਵ, ਅੰਬਾਤੀ ਰਾਇਡੂ, ਜਡੇਜਾ, ਬਰਾਵੋ, ਹਰਭਜਨ ਵੀ ਯੋਜਨਾ ਵਿਚ ਫਿਟ ਬੈਠਦੇ ਹਨ, ਕਰਣ ਸ਼ਰਮਾ ਇਹ ਸਾਰੇ ਬੱਲੇਬਾਜ਼ੀ ਕਰ ਸਕਦੇ ਹਨ

IPL

ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ ਸਟੀਫ਼ਨ ਫਲੇਮਿੰਗ ਨੇ ਕਿਹਾ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਵਿਚ ਉਪਰਲੇ ਕ੍ਰਮ ਵਿਚ ਬੱਲੇਬਾਜ਼ੀ ਕਰ ਕੇ ਬੱਲੇਬਾਜ਼ ਦੇ ਰੂਪ ਵਿਚ ਜ਼ਿਆਦਾ ਵੱਡੀ ਭੂਮਿਕਾ ਨਿਭਾਉਣਗੇ। ਧੋਨੀ ਦੇ ਸੰਭਾਵਕ ਬੱਲੇਬਾਜ਼ੀ ਕ੍ਰਮ ਦੇ ਬਾਰੇ ਵਿਚ ਪੁੱਛਣ ਉਤੇ ਫਲੇਮਿੰਗ ਨੇ ਕਿਹਾ, ''ਧੋਨੀ ਉਪਰਲੇ ਕ੍ਰਮ ਵਿਚ ਖੇਡੇਗਾ। ਇਹ ਮੈਚ ਹਾਲਤ ਉੱਤੇ ਵੀ ਨਿਰਭਰ ਕਰੇਗਾ। ਨਿਸ਼ਚਿਤ ਤੌਰ 'ਤੇ ਉਹ ਬੱਲੇਬਾਜ਼ ਦੇ ਰੂਪ ਵਿਚ ਜ਼ਿਆਦਾ ਵੱਡੀ ਭੂਮਿਕਾ ਨਿਭਾਉਣਗੇ।'' ਉਨ੍ਹਾਂ ਕਿਹਾ, ''ਸਾਡੇ ਕੋਲ ਕੁੱਝ ਚੰਗੇ ਖਿਡਾਰੀ ਹਨ, ਕੇਦਾਰ ਜਾਧਵ, ਅੰਬਾਤੀ ਰਾਇਡੂ, ਜਡੇਜਾ, ਬਰਾਵੋ, ਹਰਭਜਨ ਵੀ ਯੋਜਨਾ ਵਿਚ ਫਿਟ ਬੈਠਦੇ ਹਨ, ਕਰਣ ਸ਼ਰਮਾ ਇਹ ਸਾਰੇ ਬੱਲੇਬਾਜ਼ੀ ਕਰ ਸਕਦੇ ਹਨ। ਸਾਡੀ ਟੀਮ ਨੂੰ ਵੇਖੋ ਤਾਂ ਕਈ ਤਰ੍ਹਾਂ ਦੇ ਖਿਡਾਰੀ ਹਨ। ਕਾਫ਼ੀ ਵਿਕਲਪ ਉਪਲੱਬਧ ਹਨ। ਸਾਡੇ ਸਕੁਐਡ ਦੀ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿਚ ਕਈ ਵੱਖ-ਵੱਖ ਤਰ੍ਹਾਂ ਦੇ ਖਿਡਾਰੀ ਹਨ, ਕਾਂਬੀਨੇਸ਼ਨ ਜ਼ਰੂਰੀ ਹੈ, ਵਿਦੇਸ਼ੀ ਅਤੇ ਭਾਰਤੀ ਖਿਡਾਰੀਆਂ ਦਾ।'' ਹਾਲਾਂਕਿ ਫਲੇਮਿੰਗ ਨੇ ਦਸਿਆ ਕਿ ਹੁਣ ਤਕ ਓਪਨਿੰਗ ਜੋੜੀ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।

ਉਨ੍ਹਾਂ ਕਿਹਾ, ''ਅਸੀਂ ਅਜੇ ਨਿਸ਼ਚਿਤ ਨਹੀਂ ਹਾਂ। ਇਹ ਕਾਂਬੀਨੇਸ਼ਨ ਅਤੇ ਹਾਲਾਤ 'ਤੇ ਨਿਰਭਰ ਕਰੇਗਾ। ਸਾਡੇ ਕੋਲ ਕਈ ਵਿਕਲਪ ਹਨ। ਸ਼ੌਰੇ,  ਫਾਫ, ਵਾਟਸਨ, ਰਾਇਡੂ, ਬਿਲਿੰਗਸ, ਵਿਜੇ ਸਾਡੇ ਕੋਲ ਛੇ ਵਿਕਲਪ ਹਨ। ਸ਼ੌਰੇ ਸਿਖਰ ਕ੍ਰਮ ਦਾ ਬੱਲੇਬਾਜ਼ ਹੈ, ਸੈਮ ਬਿਲਿੰਗਸ ਵੀ ਸਿਖਰ ਕ੍ਰਮ ਵਿਚ ਖੇਡਦਾ ਹੈ। ਕਾਂਬੀਨੇਸ਼ਨ ਸਿਰਫ਼ ਸਿਖਰ ਕ੍ਰਮ ਲਈ ਨਹੀਂ ਸਗੋਂ ਪੂਰੀ ਟੀਮ ਲਈ ਹੈ।”ਬੱਲੇਬਾਜ਼ੀ ਦੇ ਇਲਾਵਾ ਫਲੇਮਿੰਗ ਨੇ ਗੇਂਦਬਾਜ਼ੀ ਕ੍ਰਮ ਉੱਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ''ਮਾਰਕ ਵੁਡ ਅਤੇ ਨਗਿਡੀ ਕੋਲ ਚੰਗੀ ਰਫ਼ਤਾਰ ਹੈ। ਸਾਡੇ ਕੋਲ ਭਾਰਤੀ ਗੇਂਦਬਾਜ਼ਾਂ ਵਿਚ ਠਾਕੁਰ ਹੈ। ਸਾਡੇ ਸੱਭ ਤੋਂ ਮਜ਼ਬੂਤ ਖਿਡਾਰੀ ਸਪਿਨਰਸ ਹਨ। ਵੁਡ ਕੋਲ ਚੰਗੀ ਲੈਂਥ ਅਤੇ ਰਫ਼ਤਾਰ ਹੈ।'' ਫਲੇਮਿੰਗ ਨੇ ਹਰਭਜਨ ਸਿੰਘ ਦੇ ਟੀਮ ਵਿਚ ਸ਼ਾਮਲ ਹੋਣ ਨੂੰ ਲੈ ਕੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ''ਭੱਜੀ ਨੂੰ ਇਥੇ ਵੇਖ ਕੇ ਉਤਸ਼ਾਹਤ ਹਾਂ। ਮੈਂ ਹਮੇਸ਼ਾ ਉਨ੍ਹਾਂ ਨੂੰ ਉੱਚੇ ਦਰਜੇ ਦਾ ਖਿਡਾਰੀ ਮੰਨਿਆ ਹੈ। ਉਹ ਇਸ ਸੀਜ਼ਨ ਟੀਮ ਵਿਚ ਅਹਿਮ ਭੂਮਿਕਾ ਅਦਾ ਕਰਨਗੇ। ਇਹ ਵਾਨਖੇੜੇ ਵਿਚ ਗੇਂਦਬਾਜ਼ੀ ਕਰਨ ਤੋਂ ਵੱਖ ਹੋਵੇਗਾ। ਉਹ ਜਿਸ ਤਰ੍ਹਾਂ ਦਾ ਉਛਾਲ ਅਤੇ ਟਾਪ ਸਪਿਨ ਲਿਆਉਂਦੇ ਹਨ ਤਾਂ ਉਹ ਇਸ ਮੈਦਾਨ ਉਤੇ ਜ਼ਿਆਦਾ ਠੀਕ ਰਹੇਗਾ।''  (ਏਜੰਸੀਆਂ)