ਦਲਿਤਾਂ ਦੌਰਾਨ ਕੀਤੀ ਹਿੰਸਾ 'ਚ ਫਸੇ ਇਸ ਕ੍ਰਿਕਟਰ ਨੇ ਪਤਨੀ ਸਮੇਤ ਲਈ ਗੁਰਦੁਆਰੇ 'ਚ ਸ਼ਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੀਤੇ ਦਿਨੀਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਦਲਿਤ ਸਮਾਜ ਦੁਆਰਾ ਭਾਰਤ ਬੰਦ ਕਈ ਥਾਵਾਂ 'ਤੇ ਹਿੰਸਕ ਰੂਪ 'ਚ ਬਦਲ ਚੁਕਿਆ ਸੀ। ਇਸ ਦਰਮਿਆਨ...

bhuvneshvar kumar

ਨਵੀਂ ਦਿੱਲੀ : ਬੀਤੇ ਦਿਨੀਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਦਲਿਤ ਸਮਾਜ ਦੁਆਰਾ ਭਾਰਤ ਬੰਦ ਕਈ ਥਾਵਾਂ 'ਤੇ ਹਿੰਸਕ ਰੂਪ 'ਚ ਬਦਲ ਚੁਕਿਆ ਸੀ। ਇਸ ਦਰਮਿਆਨ 12 ਲੋਕਾਂ ਦੀ ਜਾਨ ਜਾ ਚੁਕੀ ਹੈ ਤੇ ਕਈ ਲੋਕ ਜ਼ਖ਼ਮੀ ਵੀ ਹੋਏ। ਪ੍ਰਦਰਸ਼ਨਕਾਰੀਆਂ ਦੁਆਰਾ ਲਗਾਈ ਗਈ ਅੱਗ ਦੀ ਲਪੇਟ 'ਚ ਕਈ ਵਾਹਨ ਵੀ ਆਏ। ਉਥੇ ਹੀ ਇਸ ਵਿਚ ਮੇਰਠ ਤੋਂ ਨੋਇਡਾ ਜਾ ਰਹੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਵੀ ਫਸ ਗਏ ਸਨ ਅਤੇ ਉਨ੍ਹਾਂ ਨੂੰ ਤਿੰਨ ਘੰਟਿਆਂ ਤਕ ਦਰ-ਦਰ ਭਟਕਨਾ ਪਿਆ। ਭੁਵਨੇਸ਼ਵਰ ਅਪਣੀ ਪਤਨੀ ਦੇ ਨਾਲ ਤਿੰਨ ਘੰਟੇ ਤਕ ਜਾਮ 'ਚ ਹੀ ਫਸੇ ਰਹੇ।

 ਇਸ ਦੌਰਾਨ ਉਨ੍ਹਾਂ ਨੇ ਮੇਰਠ ਰੋਡ ਤਿਰਾਹੇ 'ਚ ਸਥਿਤ ਗੁਰਦੁਆਰੇ 'ਚ ਸ਼ਰਨ ਲਈ। ਦੰਗਿਆ ਦੇ ਸ਼ਾਂਤ ਹੋਣ ਦੇ ਬਾਅਦ ਉਹ ਨੋਇਡਾ ਲਈ ਰਵਾਨਾ ਹੋਏ। ਦਸ ਦੇਈਏ ਕਿ ਸੋਮਵਾਰ ਨੂੰ ਕ੍ਰਿਕਟਰ ਭੁਵਨੇਸ਼ਵਰ ਕੁਮਾਰ ਅਪਣੀ ਪਤਨੀ ਦੇ ਨਾਲ ਕਾਰ 'ਚ ਨੋਇਡਾ ਜਾ ਰਹੇ ਸਨ। ਇਸ ਦੌਰਾਨ ਉਹ ਬਵਾਲ ਦੇ ਚਲਦੇ ਲਗੇ ਜਾਮ 'ਚ ਫਸ ਗਏ। ਜਾਮ ਲੱਗਣ ਦੇ ਦੌਰਾਨ ਉਹ ਰਾਸਤਾ ਲੱਭਣ ਦੇ ਲਈ ਗਲੀ ਮੁਹੱਲਿਆਂ 'ਚ ਭਟਕਣ ਲੱਗੇ। ਇਸੇ ਵਿਚ ਮੇਰਠ ਰੋਡ ਨਿਵਾਸੀ ਸਰਦਾਰ ਹਰਵਿੰਦਰ ਸਿੰਘ ਪਰਮਾਰ ਉਨ੍ਹਾਂ ਨੂੰ ਅਪਣੇ ਘਰ ਲੈ ਕੇ ਗਏ। ਇਸ ਦੇ ਬਾਅਦ ਉਥੇ ਉਨ੍ਹਾਂ ਨੂੰ ਚਾਹ ਨਾਸ਼ਤਾ ਕਰਾ ਕੇ ਮੇਰਠ ਰੋਡ ਤਿਰਾਹ ਸਥਿਤ ਗੁਰਦੁਆਰਾ ਸਾਹਿਬ ਲੈ ਕੇ ਪਹੁੰਚੇ। 

ਗੁਰਦੁਆਰਾ ਕਮੇਟੀ ਦੇ ਬੁਜਪਾਲ ਸਿੰਘ ਨੇ ਦਸਿਆ ਕਿ ਕਰੀਬ 12 ਵਜੇ ਭੁਵਨੇਸ਼ਵਰ ਕੁਮਾਰ ਇਥੇ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਥੇ ਮੱਥਾ ਟੇਕਿਆ। ਇਸ ਦੇ ਬਾਅਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਸਮਾਨਤ ਕੀਤਾ ਗਿਆ। ਇਥੇ ਉਨ੍ਹਾਂ ਨੇ ਤਿੰਨ ਘੰਟੇ ਤਕ ਸ਼ਰਨ ਲਈ। ਇਸ ਦੇ ਬਾਅਦ ਦੰਗਿਆਂ ਦੇ ਸ਼ਾਂਤ ਹੋਣ 'ਤੇ ਕਰੀਬ ਤਿੰਨ ਵਜੇ ਉਹ ਨੋਇਡਾ ਦੇ ਲਈ ਰਵਾਨਾ ਹੋ ਗਏ। ਬੁਜਪਾਲ ਸਿੰਘ ਨੇ ਦਸਿਆ ਕਿ ਭੁਵਨੇਸ਼ਵਰ ਕੁਮਾਰ ਨੇ ਸਿੱਖ ਸਮਾਜ ਦਾ ਮਦਦ ਕਰਨ ਲਈ ਧੰਨਵਾਦ ਕੀਤਾ।