ਭਾਰਤੀ ਟੀਮ ਇਤਿਹਾਸ ਰਚਣ ਤੋਂ ਇਕ ਕਦਮ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਵਿਰੁਧ ਮਹਿਲਾ ਵਿਸ਼ਵ ਕੱਪ ਫ਼ਾਈਨਲ ਜਿੱਤ ਕੇ ਇਤਿਹਾਸ ਰਚਣ ਤੋਂ ਇਕ ਸਿਰਫ਼ ਇਕ ਕਦਮ ਦੀ ਦੂਰ 'ਤੇ ਹੈ। ਭਾਰਤੀ ਟੀਮ ਅਪਣੀ ਮੁਹਿੰਮ ਦਾ....

Women cricket team

ਲੰਡਨ, 22 ਜੁਲਾਈ : ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਵਿਰੁਧ ਮਹਿਲਾ ਵਿਸ਼ਵ ਕੱਪ ਫ਼ਾਈਨਲ ਜਿੱਤ ਕੇ ਇਤਿਹਾਸ ਰਚਣ ਤੋਂ ਇਕ ਸਿਰਫ਼ ਇਕ ਕਦਮ ਦੀ ਦੂਰ 'ਤੇ ਹੈ। ਭਾਰਤੀ ਟੀਮ ਅਪਣੀ ਮੁਹਿੰਮ ਦਾ ਸ਼ਾਨਦਾਰ ਅੰਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਹੁਣ ਤਕ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ ਅਤੇ ਟੀਮ ਨੇ ਸੈਮੀਫ਼ਾਈਨਲ 'ਚ 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਸੱਭ ਨੂੰ ਅਪਣੀ ਸਮੱਰਥਾ ਵਿਖਾ ਦਿਤੀ ਹੈ। ਟੀਮ ਹੁਣ ਚਾਹੇਗੀ ਕਿ ਉਸ ਨੂੰ ਟੂਰਨਾਮੈਂਟ 'ਚ ਅਪਣੀ ਸਖ਼ਤ ਮਿਹਨਤ ਦਾ ਚੰਗਾ ਫੱਲ ਮਿਲੇ।
ਮਹਿਲਾ ਵਿਸ਼ਵ ਕੱਪ 'ਚ ਭਾਰਤ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 2005 'ਚ ਰਿਹਾ, ਜਦੋਂ ਟੀਮ ਫ਼ਾਈਨਲ 'ਚ ਪਹੁੰਚੀ ਸੀ ਪਰ ਉਹ ਆਸਟ੍ਰੇਲੀਆ ਤੋਂ ਹਾਰ ਗਈ ਸੀ। ਹੁਣ ਕਲ ਹੋਣ ਵਾਲਾ ਮੈਚ ਅਜਿਹਾ ਪਲ ਸਾਬਤ ਹੋ ਸਕਦਾ ਹੈ, ਜੋ ਮਹਿਲਾ ਕ੍ਰਿਕਟ ਨੂੰ ਲੈ ਕੇ ਭਾਰਤ 'ਚ ਸਾਰੇ ਸਮੀਕਰਨ ਬਦਲ ਦੇਵੇ। ਭਾਰਤੀ ਪੁਰਸ਼ ਟੀਮ ਨੇ ਵੀ 1983 'ਚ ਲਾਡਰਸ 'ਚ ਹੀ ਵੈਸਟਇੰਡੀਜ਼ ਦੀ ਅਜੇਤੂ ਮੰਨੀ ਜਾਣ ਵਾਲੀ ਟੀਮ ਨੂੰ ਹਰਾ ਕੇ ਅਪਣਾ ਪਹਿਲਾ ਵਿਸ਼ਵ ਕੱਪ ਜਿਤਿਆ ਸੀ।
ਭਾਰਤੀ ਮਹਿਲਾ ਟੀਮ ਨੇ ਦੂਜੀ ਵਾਰ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾਈ ਹੈ। ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਤਾਲੀ ਅਤੇ ਝੂਲਨ ਗੋਸਵਾਮੀ 2005 'ਚ ਉਪ ਜੇਤੂ ਟੀਮ ਦਾ ਹਿੱਸਾ ਰਹੀਆਂ ਸਨ ਅਤੇ ਕਲ ਉਨ੍ਹਾਂ ਕੋਲ ਵਿਸ਼ਵ ਚੈਂਪੀਅਨ ਬਣਨ ਦਾ ਆਖਰੀ ਮੌਕਾ ਹੋਵੇਗਾ।
ਮਿਤਾਲੀ ਨੇ ਕਿਹਾ ਕਿ ਮੇਰੇ ਲਈ ਅਤੇ ਝੂਲਨ ਲਈ ਇਹ ਕਾਫ਼ੀ ਵਿਸ਼ੇਸ਼ ਹੈ ਕਿਉਂਕਿ 2005 ਟੂਰਨਾਮੈਂਟ 'ਚ ਖੇਡਣ ਵਾਲੀਆਂ ਅਸੀਂ ਦੋ ਹੀ ਖਿਡਾਰਨਾਂ ਹਾਂ, ਜੋ ਹੁਣ ਵੀ ਟੀਮ ਦੇ ਨਾਲ ਹਨ ਅਤੇ ਸਾਡੇ ਲਈ ਇਹ 2005 'ਚ ਪਹੁੰਚਣ ਦੀ ਤਰ੍ਹਾਂ ਹੈ। (ਪੀ.ਟੀ.ਆਈ.)