IPL Match News: ਪੰਜਾਬ 'ਚ ਭਲਕੇ IPL ਮੈਚ, ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਏਜੰਸੀ

ਖ਼ਬਰਾਂ, ਖੇਡਾਂ

IPL Match News : ਅੱਜ ਦੋਵੇਂ ਟੀਮਾਂ ਕਰ ਰਹੀਆਂ ਅਭਿਆਸ

Punjab Kings and Rajasthan Royals IPL Match News in punjabi

Punjab Kings and Rajasthan Royals IPL Match News in punjabi : ਪੰਜਾਬ ਕਿੰਗਜ਼ ਇਲੈਵਨ ਅਤੇ ਰਾਜਸਥਾਨ ਰਾਇਲ ਵਿਚਾਲੇ ਮੈਚ ਕੱਲ੍ਹ 5 ਅਪ੍ਰੈਲ ਸ਼ਾਮ 7.30 ਵਜੇ ਮੁੱਲਾਂਪੁਰ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ।

ਦੋਵੇਂ ਟੀਮਾਂ ਆਈਪੀਐਲ-2025 ਵਿੱਚ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਇਸ ਤੋਂ ਪਹਿਲਾਂ ਬੀਤੇ ਦਿਨ ਦੋਵੇਂ ਟੀਮਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਸਨ ਅਤੇ ਮੈਚ ਜਿੱਤਣ ਲਈ ਮੈਦਾਨ 'ਤੇ ਜ਼ੋਰਦਾਰ ਅਭਿਆਸ ਕਰ ਰਹੀਆਂ ਹਨ।

ਦੱਸ ਦੇਈਏ ਕਿ ਪੰਜਾਬ ਕਿੰਗਜ਼ ਲਈ ਉਨ੍ਹਾਂ ਦਾ ਘਰੇਲੂ ਮੈਦਾਨ ਮੁੱਲਾਂਪੁਰ ਕ੍ਰਿਕੇਟ ਸਟੇਡੀਅਮ ਪਿਛਲੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਵਧੀਆਂ ਨਹੀਂ ਰਿਹਾ। ਇਸ ਮੈਦਾਨ ਵਿੱਚ ਟੀਮ ਦੀ ਜਿੱਤ ਦਾ ਪ੍ਰਤੀਸ਼ਤ ਸਿਰਫ 20% ਰਿਹਾ ਹੈ। ਇਸ ਵਾਰ ਨਵੇਂ ਕਪਤਾਨ ਸ਼੍ਰੇਅਸ ਅਈਅਰ 'ਤੇ ਘਰੇਲੂ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰਨ ਦਾ ਦਬਾਅ ਹੋਵੇਗਾ।

ਪੰਜਾਬ ਕਿੰਗਜ਼ ਘਰੇਲੂ ਮੈਦਾਨ 'ਤੇ 14 ਮੈਚਾਂ 'ਚੋਂ ਸਿਰਫ਼ 5 ਹੀ ਜਿੱਤ ਸਕੀ। ਪੰਜਾਬ ਕਿੰਗਜ਼ ਨੇ ਆਪਣੇ ਘਰੇਲੂ ਮੈਦਾਨ 'ਤੇ ਸਭ ਤੋਂ ਘੱਟ ਮੈਚ ਜਿੱਤੇ ਹਨ। ਪਿਛਲੇ ਸੀਜ਼ਨ 'ਚ ਟੀਮ ਨੇ 14 'ਚੋਂ ਸਿਰਫ਼ 5 ਮੈਚ ਜਿੱਤ ਕੇ 10 ਅੰਕ ਹਾਸਲ ਕੀਤੇ ਸਨ, ਜਿਸ 'ਚ ਉਸ ਨੂੰ ਧਰਮਸ਼ਾਲਾ 'ਚ ਖੇਡੇ ਗਏ ਦੋਵੇਂ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।