ਸਾਬਕਾ ਹਾਕੀ ਗੋਲ ਕੀਪਰ ਭਰਤ ਛੇਤਰੀ ਦਾ ਨਾਂ ਧਿਆਨਚੰਦ ਲਾਈਫ਼ ਟਾਈਮ ਐਵਾਰਡ ਲਈ ਭੇਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਹਾਕੀ ਗੋਲ ਕੀਪਰ ਭਰਤ ਛੇਤਰੀ ਦਾ ਨਾਂ ਧਿਆਨਚੰਦ ਲਾਈਫ਼ ਟਾਈਮ ਐਵਾਰਡ ਲਈ ਭੇਜਿਆ

Players for Chetan lifetime Achievment Award

ਨਵੀਂ ਦਿੱਲੀ, 3 ਮਈ: ਹਾਕੀ ਇੰਡੀਆ ਨੇ ਇਸ ਸਾਲ ਖੇਡ ਪੁਰਸਕਾਰਾਂ ਲਈ ਮਨਪ੍ਰੀਤ ਸਿੰਘ ਧਰਮਵੀਰ ਅਤੇ ਮਹਿਲਾ ਗੋਲਕੀਪਰ ਸਵਿਤਾ ਪੁਨੀਆ ਦੇ ਨਾਮ ਦੀ ਸਿਫ਼ਾਰਿਸ਼ ਅਰਜੁਨ ਐਵਾਰਡ ਲਈ ਕੀਤੀ ਹੈ। ਧਿਆਨਚੰਦ ਲਾਈਫ਼ ਟਾਈਮ ਐਵਾਰਡ ਲਈ ਸਾਬਕਾ ਗੋਲ ਕੀਪਰ ਭਰਤ ਛੇਤਰੀ ਅਤੇ ਮਹਿਲਾ ਖਿਡਾਰੀ ਸੰਗਾਈ ਚਾਨੂ ਦੇ ਨਾਮ ਦੀ ਸਿਫ਼ਾਰਿਸ਼ ਕੀਤੀ ਹੈ, ਉਥੇ ਹੀ ਕੋਚ ਬੀ.ਐਸ. ਚੌਹਾਨ ਦੇ ਨਾਮ ਦੀ ਸਿਫ਼ਾਰਿਸ਼ ਦ੍ਰੋਣਾਚਾਰਿਆ ਐਵਾਰਡ ਲਈ ਕੀਤੀ ਗਈ ਹੈ।ਹਰ ਸਾਲ ਤਮਾਮ ਫ਼ੈਡਰੇਸ਼ਨ ਇਨ੍ਹਾਂ ਪੁਰਸਕਾਰਾਂ ਲਈ ਅਪਣੇ ਖਿਡਾਰੀਆਂ ਦੇ ਨਾਵਾਂ ਦੀਆਂ ਸਿਫ਼ਾਰਿਸ਼ਕਾਂ ਕਰਦੀ ਹੈ। ਖੇਡ ਮੰਤਰਾਲਾ ਇਕ ਕਮੇਟੀ ਦਾ ਗਠਨ ਕਰਦਾ ਹੈ, ਜੋ ਇਨ੍ਹਾਂ ਪੁਰਸਕਾਰਾਂ ਦੇ ਜੇਤੂਆਂ ਦੀ ਚੋਣ ਕਰਦੀ ਹੈ।

ਇਚਿੰਯੋਨ ਏਸ਼ੀਅਨ ਗੇਮਜ਼ 'ਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਧਰਮਵੀਰ ਭਾਰਤ ਦੇ ਇਕ ਤਜ਼ਰਬੇਕਾਰ ਮਿਡਫ਼ੀਲਡਰ ਹਨ। ਉਹ 2012 'ਚ ਲੰਡਨ ਉਲੰਪਿਕ 'ਚ ਖੇਡਣ ਵਾਲੀ ਭਾਰਤੀ ਟੀਮ ਅਤੇ 2014 ਦੇ ਵਿਸ਼ਵ ਕੱਪ 'ਚ ਖੇਡਣ ਵਾਲੀ ਟੀਮ ਲਈ 200 ਤੋਂ ਜ਼ਿਆਦਾ ਮੁਕਾਬਲੇ ਖੇਡ ਚੁਕੇ ਹਨ।27 ਸਾਲ ਦੀ ਸਵਿਤਾ ਪੁਨੀਆ ਪਿਛਲੇ ਕੁਝ ਸਾਲਾਂ ਤੋਂ ਭਾਰਤੀ ਮਹਿਲਾ ਟੀਮ ਭਰੋਸੇਮੰਦ ਗੋਲਕੀਪਰ ਰਹੀ ਹੈ। ਪਿਛਲੇ ਸਾਲ ਏਸ਼ੀਆ ਕੱਪ ਵਿਰੁਧ ਫ਼ਾਈਨਲ ਮੁਕਾਬਲੇ ਦੇ ਸ਼ੂਟ ਆਊਟ 'ਚ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ।   (ਏਜੰਸੀ)