ਆਈਪੀਐੱਲ-11 : ਕੇਕੇਆਰ ਦੀ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਲਕੱਤਾ ਨਾਈਟ ਰਾਇਡਰ੍ਸ ਨੇ ਵੀਰਵਾਰ ਨੂੰ ਇਡਰਨ ਗਾਰਡਨ ਸਟੇਡੀਅਮ 'ਚ ਖੇਡੇ ਗਏ IPL 11 ਦੇ 33 ਵੇ ਮੁਕਾਬਲੇ ਦੇ...

kkr vs csk

ਕਲਕੱਤਾ ਨਾਈਟ ਰਾਇਡਰ੍ਸ ਨੇ ਵੀਰਵਾਰ ਨੂੰ ਇਡਰਨ ਗਾਰਡਨ ਸਟੇਡੀਅਮ 'ਚ ਖੇਡੇ ਗਏ IPL 11 ਦੇ 33 ਵੇ ਮੁਕਾਬਲੇ ਦੇ ਵਿਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਮਾਤ ਦੇ ਦਿੱਤੀ ਹੈ।| ਕੋਲਕਾਤਾ ਦੇ ਹੋਮ ਗਰਾਉਂਡ ਈਡਨ ਗਾਰਡੰਸ ਵਿਚ ਖੇਡੇ ਗਏ ਇਸ ਮੈਚ 'ਚ ਕੇਕੇਆਰ ਨੇ ਚੇਨਈ ਨੂੰ ਹਰਾ ਕੇ ਦਿਨੇਸ਼ ਕਾਰਤਿਕ ਦੀ ਕ੍ਰਿਕਟ ਟੀਮ ਨੇ ਨੌਂ ਮੈਚਾਂ 'ਚ ਪੰਜ ਮੈਚ ਜਿੱਤ ਕੇ ਪੁਆਇੰਟ ਟੇਬਲ ਦੇ ਵਿਚ ਤੀਜੀ ਥਾਂ ਹਾਸਿਲ ਕੀਤੀ| ਸੁਨਰਾਈਜ਼ਰਸ ਹੈਦਰਾਬਾਦ ਅਤੇ ਚੇਨਈ ਸੁਪਰ ਕਿੰਗਜ਼ ਦੇ ਪੁਆਇੰਟ ਟੇਬਲ ਦੇ ਵਿਚ 12 -12 ਪੁਆਇੰਟ ਹੈ ਅਤੇ ਦੂਜੇ ਪਾਸੇ ਕਿੰਗਜ਼ ਇਲੈਵਨ ਪੰਜਾਬ 10 ਪੁਆਇੰਟ ਦੇ ਨਾਲ ਚੌਥੇ ਨੰਬਰ 'ਤੇ ਹੈ।

 

ਕੇਕੇਆਰ ਦਾ ਚੌਥਾ ਵਿਕਟ ਰਿੰਕੂ ਸਿੰਘ ਦਾ ਡਿੱਗਿਆ, ਜਿਸ ਨੂੰ 16 ਦੌੜਾ ਦੇ ਸਕੋਰ ਤੋਂ ਬਾਅਦ ਹਰਭਜਨ ਸਿੰਘ ਨੇ ਅਪਣਾ ਸ਼ਿਕਾਰ ਬਣਾਇਆ| ਜਦਕਿ ਕਲਕੱਤਾ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ 36 ਬੋਲਾਂ ਦੇ ਵਿਚ ਛੇ ਚੌਕੀਆਂ ਦੀ ਮਦਦ ਨਾਲ ਨਾਬਾਦ ਰਹਿ ਕੇ 57 ਦੌੜਾ ਬਣਾਈਆਂ| ਕਪਤਾਨ ਦਿਨੇਸ਼ ਕਾਰਤਿਕ ਨੇ 18 ਬੋਲਾਂ ਦੇ ਵਿਚ ਸੱਤ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਨਾਬਾਦ ਰਹਿ ਕਿ 45 ਦੌੜਾ ਬਣਾਏ ਅਤੇ ਕਲਕੱਤਾ ਨੇ ਇਸ ਟੀਚੇ ਨੂੰ 17 .4 ਓਵਰਾਂ ਦੇ ਵਿਚ ਚਾਰ ਵਿਕਟਾ ਖ਼ੋ ਕਿ ਹਾਸਿਲ ਕੀਤਾ ਸੁਨੀਲ ਨਰੇਨ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ|

ਚੇਨਈ ਸੁਪਰ ਕਿੰਗਜ਼ ਨੇ ਕਪਤਾਨ ਧੋਨੀ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਕਲਕੱਤਾ ਨਾਈਟ ਰਾਇਡਰ੍ਸ ਦੇ ਵਿਰੁਧ ਚੁਣੌਤੀ ਪੂਰਨ ਸਕੋਰ ਖੜਾਂ ਕੀਤਾ| ਚੇਨਈ ਨੇ ਇਡਰਨ ਗਾਰਡਨ ਸਟੇਡੀਅਮ 'ਚ ਕੇਕੇਆਰ ਦੇ ਵਿਰੁਧ 20 ਓਵਰਾਂ ਤੋਂ ਬਾਅਦ ਪੰਜ ਵਿਕਟਾਂ ਦੇ ਨੁਕਸਾਨ ਤੇ 177 ਦੌੜਾ ਬਣਾਈਆਂ।