ਧੋਨੀ ਅਤੇ ਯੁਵਰਾਜ ਨਹੀਂ, ਰੈਨਾ ਨੇ ਕਿਹਾ - ਇਸ ਖਿਡਾਰੀ ਦੇ ਕਾਰਨ ਜਿੱਤਿਆ ਵਰਲਡ ਕੱਪ 

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ 2 ਅਪ੍ਰੈਲ 2011 ਨੂੰ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ ਸੀ।  

FILE PHOTO

ਨਵੀਂ ਦਿੱਲੀ : ਭਾਰਤ ਨੇ 2 ਅਪ੍ਰੈਲ 2011 ਨੂੰ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ ਸੀ।  ਟੀਮ ਇੰਡੀਆ ਨੇ ਫਾਈਨਲ ਵਿੱਚ ਸ੍ਰੀਲੰਕਾ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। 2011 ਦੇ ਵਰਲਡ ਕੱਪ ਦੀ ਗੱਲ ਕਰਦੇ ਹੀ ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਦੋ ਲੋਕ ਹਨ ਜਿਹਨਾਂ ਦੀ ਚਰਚਾ ਹੋਣ ਲੱਗ ਜਾਂਦੀ ਹੈ। 

ਵਿਸ਼ਵ ਕੱਪ 2011 ਵਿਚ ਯੁਵਰਾਜ ਸਿੰਘ ਦੀ ਸ਼ਾਨਦਾਰ ਪਾਰੀ ਅਤੇ ਫਾਈਨਲ ਮੈਚ ਵਿਚ ਧੋਨੀ ਦੇ ਜੇਤੂ ਛਿਕਿਆਂ ਦੀਆਂ ਯਾਦਾਂ ਹਰ ਪ੍ਰਸ਼ੰਸਕਾਂ ਦੇ ਦਿਮਾਗ ਵਿਚ ਤਾਜ਼ਾ ਰਹਿਣਗੀਆਂ। ਪਰ ਸੁਰੇਸ਼ ਰੈਨਾ, ਜੋ ਕਿ 2011 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ, ਦਾ ਮੰਨਣਾ ਹੈ ਕਿ ਸਚਿਨ ਤੇਂਦੁਲਕਰ ਦੇ ਕਾਰਨ ਇਹ ਸੰਭਵ ਹੋਇਆ ਹੈ।

ਸੁਰੇਸ਼ ਰੈਨਾ ਨੇ ਵਿਸ਼ਵ ਕੱਪ ਜਿੱਤਣ ਦਾ ਸਿਹਰਾ ਸਚਿਨ ਤੇਂਦੁਲਕਰ ਦੇ ਸ਼ਾਂਤ ਸੁਭਾਅ ਨੂੰ ਦਿੱਤਾ ਹੈ। ਸੁਰੇਸ਼ ਰੈਨਾ ਨੇ ਕਿਹਾ ਕਿ ਅਸੀਂ ਸਚਿਨ ਤੇਂਦੁਲਕਰ ਦੇ ਸ਼ਾਂਤ ਸੁਭਾਅ ਅਤੇ ਸਬਰ ਸਦਕਾ 2011 ਦਾ ਵਿਸ਼ਵ ਕੱਪ ਜਿੱਤਿਆ ਸੀ।

ਰੈਨਾ ਨੇ ਦੱਸਿਆ ਕਿ ਸਚਿਨ ਤੇਂਦੁਲਕਰ ਦਾ ਇਹ ਆਖਰੀ ਵਰਲਡ ਕੱਪ ਸੀ ਅਤੇ ਇਸ ਦੀ ਜਿੱਤ ਨੇ ਇਸ ਨੂੰ ਹੋਰ ਖਾਸ ਬਣਾ ਦਿੱਤਾ। ਰੈਨਾ ਨੇ ਕਿਹਾ ਕਿ ਸਚਿਨ ਤੇਂਦੁਲਕਰ ਇਕ ਅਜਿਹਾ ਵਿਅਕਤੀ ਸੀ ਜਿਸ ਨੇ ਟੀਮ ਇੰਡੀਆ ਦੇ ਹਰ ਖਿਡਾਰੀ ਨੂੰ ਭਰੋਸਾ ਦਿੱਤਾ ਕਿ ਅਸੀਂ ਵਿਸ਼ਵ ਕੱਪ ਜਿੱਤ ਸਕਦੇ ਹਾਂ।

ਰੈਨਾ ਨੇ ਕਿਹਾ, ਸਚਿਨ ਤੇਂਦੁਲਕਰ ਟੀਮ ਦੇ ਦੂਜੇ ਕੋਚ ਦੀ ਤਰ੍ਹਾਂ ਸੀ। ਟੀਮ ਇੰਡੀਆ ਦੇ ਖਿਡਾਰੀ ਵੀ ਚਾਹੁੰਦੇ ਸਨ ਕਿ ਸਚਿਨ ਤੇਂਦੁਲਕਰ ਲਈ ਇਸ ਵਾਰ ਵਿਸ਼ਵ ਕੱਪ ਜਿੱਤਣਾ ਚਾਹੀਦਾ ਹੈ।

ਰੈਨਾ ਦੇ ਅਨੁਸਾਰ ਸਚਿਨ ਤੇਂਦੁਲਕਰ ਹਮੇਸ਼ਾ ਟੀਮ ਇੰਡੀਆ ਨੂੰ ਊਰਜਾ ਦਿੰਦੇ ਸਨ। ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੇ ਭਾਰਤ ਨੂੰ ਵਿਸ਼ਵ ਕੱਪ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਸਚਿਨ ਤੇਂਦੁਲਕਰ ਨੇ ਵਰਲਡ ਕੱਪ 2011 ਦੇ 9 ਮੈਚਾਂ ਵਿਚ 53.55 ਦੀ ਔਸਤ ਨਾਲ 482 ਦੌੜਾਂ ਬਣਾਈਆਂ ਸਨ। ਯੁਵਰਾਜ ਸਿੰਘ 2011 ਦੇ ਵਿਸ਼ਵ ਕੱਪ ਵਿਚ ਮੈਨ ਆਫ ਦਿ ਟੂਰਨਾਮੈਂਟ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।