ਉਲੰਪਿਕ ਖੇਡਾਂ 'ਚ ਜਾਣ ਤੋਂ ਪਹਿਲਾਂ ਲਵਲੀਨਾ ਦੇ ਘਰ ਅੱਗੇ ਸੜਕ ਨਹੀਂ ਸੀ ਪੱਕੀ ਪਰ ਹੁਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੈਡਲ ਜਿੱਤਣ ਤੋਂ ਬਾਅਦ ਪੱਕੀਆਂ ਕੀਤੀਆਂ ਜਾ ਰਹੀਆਂ ਸੜਕਾਂ

Construction work underway on the road

ਗੋਲਾਘਾਟ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਲੋਹਾਨ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਲਈ ਤਗਮਾ ਪੱਕਾ ਕੀਤਾ ਹੈ। ਉਨ੍ਹਾਂ ਨੇ ਆਪਣੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਸਾਡੇ ਦੇਸ਼ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਵਧਾਉਣਾ ਲਾਜ਼ਮੀ ਹੈ।

 

 

ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੋਕੀਓ ਜਾਣ ਤੋਂ ਪਹਿਲਾਂ ਉਹਨਾਂ ਦੇ ਘਰ  ਦੇ ਅੱਗੇ ਬਣੀ ਸੜਕ ਵੀ ਪੱਕੀ ਨਹੀਂ ਸੀ, ਪਰ ਮੈਡਲ ਦੀ ਪੁਸ਼ਟੀ ਹੋਣ ਤੋਂ ਬਾਅਦ  ਸੜਕਾਂ ਨੂੰ ਪੱਕੀਆਂ ਕਰਨ ਦਾ ਕੰਮ ਪੂਰੇ ਜ਼ੋਰਾਂ ਤੇ ਹੈ। 

ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਰਹਿਣ ਵਾਲੀ ਲਵਲੀਨਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਅਸਾਮ ਦੀ ਪਹਿਲੀ ਮਹਿਲਾ ਅਥਲੀਟ ਹੈ। ਓਲੰਪਿਕ ਲਈ ਰਵਾਨਾ ਹੋਣ ਤੋਂ ਪਹਿਲਾਂ ਉਸਦੇ ਘਰ ਨੂੰ ਜਾਣ ਵਾਲੀ ਸੜਕ  ਪੱਕੀ ਨਹੀਂ ਸੀ ਅਤੇ ਨਾ ਹੀ  ਇਸਦੇ ਪੱਕੇ ਹੋਣ ਦੀ ਉਮੀਦ ਸੀ, ਪਰ ਇਹ ਕੰਮ ਉਲੰਪਿਕਸ ਵਿੱਚ ਇਤਿਹਾਸ ਰਚਦੇ ਸਾਰ ਹੀ ਤੇਜ਼ੀ ਨਾਲ ਸ਼ੁਰੂ ਹੋ ਗਿਆ।

ਸਰੂਪਥਾਰ ਤੋਂ ਭਾਜਪਾ ਵਿਧਾਇਕ ਬਿਸਵਜੀਤ ਫੁਕਨ ਦੇ ਕਿਹਾ ਗਿਆ ਕਿ ਲਵਲੀਨਾ ਦੇ ਘਰ ਦੇ ਆਲੇ ਦੁਆਲੇ ਦੇ ਖੇਤਰ ਨੂੰ ਸੋਕਾ ਪ੍ਰਭਾਵਿਤ ਘੋਸ਼ਿਤ ਕੀਤਾ ਗਿਆ ਹੈ, ਪਰ ਲਵਲੀਨਾ ਦੇ ਕੁਆਰਟਰ ਫਾਈਨਲ ਮੈਚ ਵਾਲੇ ਦਿਨ ਭਾਰੀ ਮੀਂਹ ਪਿਆ ਅਤੇ ਉਸ ਦੇ ਘਰ ਦੀ ਸੜਕ ਚਿੱਕੜ ਵਿੱਚ ਬਦਲ ਗਈ।

ਮੈਂ ਇਸ ਬਾਰੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਗੱਲ ਕੀਤੀ ਅਤੇ ਸੜਕ ਦੀ ਮੁਰੰਮਤ ਕਰਵਾਉਣ ਦਾ ਫੈਸਲਾ ਕੀਤਾ। ਹੁਣ ਅਸੀਂ ਇਹ ਯਕੀਨੀ ਬਣਾਉਣ ਵਿੱਚ ਰੁੱਝੇ ਹੋਏ ਹਾਂ ਕਿ ਟੋਕੀਓ ਤੋਂ ਵਾਪਸ ਆਉਣ ਤੋਂ ਪਹਿਲਾਂ ਇਸਦੀ ਮੁਰੰਮਤ ਕੀਤੀ ਜਾਵੇਗੀ।