ਭਾਰਤੀ ਮੁੱਕੇਬਾਜ਼ ਲਵਲੀਨਾ ਤੁਰਕੀ ਦੀ ਖਿਡਾਰਨ ਤੋਂ ਸੈਮੀ ਫਾਈਨਲ ਮੁਕਾਬਲਾ ਹਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਰ ਕਾਂਸੀ ਦਾ ਤਗਮਾ ਕੀਤਾ ਅਪਣੇ ਨਾਂ

Lovlina Borgohain

ਟੋਕੀਓ: ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਨਾਲ ਸੰਤੁਸ਼ਟ ਹੋਣਾ ਪਿਆ ਹੈ। ਸੈਮੀਫਾਈਨਲ ਮੁਕਾਬਲੇ ਵਿੱਚ, ਲੋਵਲੀਨਾ (69 ਕਿਲੋਗ੍ਰਾਮ) ਨੂੰ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਨੇ ਹਰਾ ਦਿੱਤਾ।

 ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ | ਮਹਿਲਾ ਵੈਲਟਰਵੇਟ (64-69 ਕਿੱਲੋਗਰਾਮ) ਸੈਮੀਫਾਈਨਲ ਮੈਚ ਵਿਚ ਤੁਰਕੀ ਦੀ ਬੁਸੇਨਾਜ਼ ਸਰਮੇਨੇਲੀ ਤੋਂ 0-5 ਨਾਲ ਹਾਰ ਗਈ।

ਟੋਕੀਓ ਖੇਡਾਂ ਵਿਚ ਇਹ ਭਾਰਤ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂੰ ਨੇ ਚਾਂਦੀ, ਜਦੋਂ ਕਿ ਬੈਡਮਿੰਟਨ ਵਿਚ ਪੀਵੀ ਸਿੰਧੂ ਨੇ ਕਾਂਸੀ ਤਮਕਾ ਜਿੱਤਿਆ। ਲਵਲੀਨਾ ਦਾ ਤਮਗਾ ਪਿਛਲੇ 9 ਸਾਲਾਂ ਵਿਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿਚ ਪਹਿਲਾਂ ਤਮਗਾ ਹੈ