ਟੋਕੀਓ ਪੈਰਾਲੰਪਿਕਸ: ਬੈਡਮਿੰਟਨ ਸਟਾਰ ਪ੍ਰਮੋਦ ਭਗਤ ਨੇ ਭਾਰਤ ਦੀ ਝੋਲੀ ਪਾਇਆ ਚੌਥਾ ਸੋਨ ਤਮਗਾ
ਬੈਡਮਿੰਟਨ 'ਚ ਮਿਲਿਆ ਪਹਿਲਾ ਸੋਨ ਤਗਮਾ
ਟੋਕੀਓ :ਭਾਰਤੀ ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੇ ਟੋਕੀਓ ਪੈਰਾਲੰਪਿਕਸ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸ਼ਨੀਵਾਰ ਨੂੰ, ਉਸਨੇ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਐਸਐਲ 3 ਫਾਈਨਲ ਵਿੱਚ ਵਿਸ਼ਵ ਦੇ ਦੂਜੇ ਨੰਬਰ ਦੇ ਗ੍ਰੇਟ ਬ੍ਰਿਟੇਨ ਦੇ ਡੈਨੀਅਲ ਬੈਥਲ ਨੂੰ 21-14, 21-17 ਨਾਲ ਹਰਾਇਆ।
ਇਸ ਦੇ ਨਾਲ ਹੀ 33 ਸਾਲਾ ਪ੍ਰਮੋਦ ਭਗਤ ਪੈਰਾਲੰਪਿਕ ਬੈਡਮਿੰਟਨ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਸ਼ਟਲਰ ਬਣ ਗਏ ਹਨ।ਮਨੋਜ ਸਰਕਾਰ ਨੇ ਵੀ SL3 ਸ਼੍ਰੇਣੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਂਸੀ ਦਾ ਤਗਮਾ ਜਿੱਤਿਆ।
ਉਤਰਾਖੰਡ ਦੇ ਰਹਿਣ ਵਾਲੇ ਮਨੋਜ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਾਪਾਨ ਦੇ ਦਾਇਸੁਕੇ ਫੁਜੀਹਾਰਾ ਨੂੰ 46 ਮਿੰਟਾਂ ਵਿੱਚ 22-20, 21-13 ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਮਨੋਜ ਸਰਕਾਰ ਨੂੰ ਸੈਮੀਫਾਈਨਲ ਵਿੱਚ ਡੈਨੀਅਲ ਬੈਥਲ ਨੇ ਹਰਾਇਆ ਸੀ।
ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ ਵਧ ਕੇ 17 ਹੋ ਗਈ। ਵਿਸ਼ਵ ਦੇ ਨੰਬਰ -1 ਪ੍ਰਮੋਦ ਨੇ ਇਹ ਖਿਤਾਬ ਮੈਚ 45 ਮਿੰਟਾਂ ਵਿੱਚ ਜਿੱਤ ਲਿਆ। ਸੈਮੀਫਾਈਨਲ ਵਿੱਚ ਉਸ ਨੇ ਜਾਪਾਨ ਦੇ ਦਾਈਸੁਕੇ ਫੁਜੀਹਾਰਾ ਨੂੰ 21-11, 21-16 ਨਾਲ ਹਰਾਇਆ।