Sports News: ਲੈਗ ਸਪਿਨਰ ਅਮਿਤ ਮਿਸ਼ਰਾ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਲਈ ਰਿਟਾਇਰਮੈਂਟ
2017 ਵਿਚ ਖੇਡਿਆ ਸੀ ਆਖਰੀ ਅੰਤਰਰਾਸ਼ਟਰੀ ਮੁਕਾਬਲਾ
Leg-spinner Amit Mishra retires from all formats of cricket
Leg Spinner Amit Mishra retires from cricket: ਲੈਗ ਸਪਿਨਰ ਅਮਿਤ ਮਿਸ਼ਰਾ ਨੇ ਵੀਰਵਾਰ ਨੂੰ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਰਿਟਾਇਰਮੈਂਟ ਲੈ ਲਈ। ਉਨ੍ਹਾਂ ਨੇ ਆਖਰੀ ਅੰਤਰਰਾਸ਼ਟਰੀ ਮੁਕਾਬਲਾ 2017 ਵਿਚ ਇੰਗਲੈਂਡ ਖਿਲਾਫ ਖੇਡਿਆ ਸੀ।
42 ਸਾਲ ਦੇ ਮਿਸ਼ਰਾ ਨੇ 2003 ਵਿਚ ਬੰਗਲਾਦੇਸ਼ ਵਿਚ ਇਕ ਰੋਜ਼ਾ ਤ੍ਰਿਕੌਣੀ ਸੀਰੀਜ਼ ਦੌਰਾਨ ਇੰਟਰਨੈਸ਼ਨਲ ਡੈਬਿਊ ਕੀਤਾ ਸੀ। ਮਿਸ਼ਰਾ ਨੇ 22 ਟੈਸਟ, 36 ਵਨਡੇਅ ਅਤੇ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ IPL ਵਿਚ 3 ਹੈਟ੍ਰਿਕ ਲੈਣ ਵਾਲੇ ਇੱਕੋ ਇੱਕ ਗੇਂਦਬਾਜ਼ ਹਨ।