ਵਿਸ਼ਵ ਕੱਪ 2023: ICC ਨੇ ਸਚਿਨ ਤੇਂਦੁਲਕਰ ਨੂੰ ਦਿਤਾ ਵੱਡਾ ਸਨਮਾਨ, ਬਣੇ ਵਿਸ਼ਵ ਕੱਪ 'ਅੰਬੈਸਡਰ'

ਏਜੰਸੀ

ਖ਼ਬਰਾਂ, ਖੇਡਾਂ

ਸ਼ੁਰੂਆਤੀ ਮੈਚ ਤੋਂ ਪਹਿਲਾਂ ਮੈਦਾਨ 'ਚ ਟਰਾਫੀ ਲੈ ਕੇ ਆਉਣਗੇ ਸਚਿਨ ਤੇਂਦੁਲਕਰ

photo

 

 ਨਵੀਂ ਦਿੱਲੀ : ਕ੍ਰਿਕਟ ਦਾ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੂੰ ਆਈਸੀਸੀ ਨੇ ਵੱਡਾ ਸਨਮਾਨ ਦਿਤਾ ਹੈ। ਆਈਸੀਸੀ ਨੇ ਤੇਂਦੁਲਕਰ ਨੂੰ 2023 ਵਿਸ਼ਵ ਕੱਪ ਲਈ ਗਲੋਬਲ ਅੰਬੈਸਡਰ ਬਣਾਇਆ ਹੈ। ਭਾਰਤ ਰਤਨ ਪੁਰਸਕਾਰ ਜੇਤੂ ਤੇਂਦੁਲਕਰ ਨੂੰ ਵਿਸ਼ਵ ਕੱਪ ਅੰਬੈਸਡਰ ਵਜੋਂ ਨਾਮਜ਼ਦ ਕੀਤੇ ਜਾਣ ਤੋਂ ਪ੍ਰਸ਼ੰਸਕ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ: CM ਮਾਨ ਵਲੋਂ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਵੱਡ-ਆਕਾਰੀ ਤਸਵੀਰ ਲੋਕਾਂ ਨੂੰ ਸਮਰਪਿਤ

ਸਚਿਨ ਤੇਂਦੁਲਕਰ ਨੂੰ ਕ੍ਰਿਕਟ ਜਗਤ ਦਾ ਭਗਵਾਨ ਕਿਹਾ ਜਾਂਦਾ ਹੈ। ਅਜਿਹੇ 'ਚ ਉਸ ਨੂੰ ਵਿਸ਼ਵ ਕੱਪ 2023 ਦਾ ਅੰਬੈਸਡਰ ਬਣਾਉਣਾ ਸਹੀ ਫ਼ੈਸਲਾ ਮੰਨਿਆ ਜਾ ਰਿਹਾ ਹੈ। ਜਦੋਂ ਭਾਰਤੀ ਟੀਮ ਨੇ ਆਖ਼ਰੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਤਾਂ ਸਚਿਨ ਵੀ ਟੀਮ ਦਾ ਹਿੱਸਾ ਸਨ। ਸਚਿਨ ਨੇ ਵੀ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ 12 ਸਾਲ ਪਹਿਲਾਂ ਇਹ ਖਿਤਾਬ ਜਿੱਤਿਆ ਸੀ। ਵਿਸ਼ਵ ਕੱਪ ਦਾ ਪਹਿਲਾ ਮੈਚ, ਜੋ ਕਿ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਸਚਿਨ ਵਿਸ਼ਵ ਕੱਪ ਟਰਾਫੀ ਦੇ ਨਾਲ ਵਾਕਆਊਟ ਕਰਦੇ ਹੋਏ ਦਿਸਣਗੇ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਦਾ ਐਲਾਨ ਕਰਨਗੇ। ਵਿਸ਼ਵ ਕੱਪ 'ਚ ਸਚਿਨ ਤੇਂਦੁਲਕਰ ਦਾ ਰਿਕਾਰਡ ਕਾਫੀ ਅਨੋਖਾ ਰਿਹਾ ਹੈ। ਸਭ ਤੋਂ ਵੱਧ ਵਿਸ਼ਵ ਕੱਪ ਮੈਚ ਖੇਡਣ ਦਾ ਰਿਕਾਰਡ ਵੀ ਸਚਿਨ ਦੇ ਨਾਂ ਦਰਜ ਹੈ। ਇਸ ਤੋਂ ਇਲਾਵਾ ਸਚਿਨ ਨੇ ਇਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਵੀ ਬਣਾਈਆਂ ਹਨ। ਹੁਣ ਤੱਕ ਦੁਨੀਆ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਸਚਿਨ ਦੇ ਨਾਂ ਹੈ।

ਇਹ ਵੀ ਪੜ੍ਹੋ: ਉਤਰ ਪ੍ਰਦੇਸ਼ 'ਚ ਖੜ੍ਹੇ ਟਰੱਕ ਨਾਲ ਟਕਰਾਈ ਕਾਰ ,ਅੱਠ ਲੋਕਾਂ ਦੀ ਮੌਤ

ਇਸ ਤੋਂ ਸਾਫ਼ ਹੈ ਕਿ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਸਚਿਨ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਜਦੋਂ ਵੀ ਆਈਸੀਸੀ ਜਾਂ ਬੀਸੀਸੀਆਈ ਨੂੰ ਮੌਕਾ ਮਿਲਦਾ ਹੈ, ਉਹ ਸਚਿਨ ਨੂੰ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜਦੇ ਹਨ।

ਹਾਲਾਂਕਿ ਇਸ ਵਿਸ਼ਵ ਕੱਪ 'ਚ ਸਚਿਨ ਦੇ ਕੁਝ ਰਿਕਾਰਡ ਟੁੱਟ ਸਕਦੇ ਹਨ। ਕਈ ਦਿੱਗਜ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਭਾਰਤ ਦਾ ਵਿਸਫੋਟਕ ਬੱਲੇਬਾਜ਼ ਸ਼ੁਭਮਨ ਗਿੱਲ ਵਿਸ਼ਵ ਕੱਪ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਤੋੜ ਸਕਦਾ ਹੈ, ਜੋ ਇਸ ਸਮੇਂ ਸਚਿਨ ਦੇ ਕੋਲ ਹੈ।
ਇਸ ਤੋਂ ਇਲਾਵਾ ਵਿਰਾਟ ਕੋਹਲੀ ਸਚਿਨ ਦੇ ਆਪਣੇ ਵਨਡੇ ਕਰੀਅਰ 'ਚ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਵੀ ਤੋੜ ਸਕਦੇ ਹਨ। ਵਿਰਾਟ ਨੇ ਵਨਡੇ 'ਚ ਹੁਣ ਤੱਕ 47 ਸੈਂਕੜੇ ਲਗਾਏ ਹਨ। ਸਚਿਨ ਨੇ ਜਿੱਥੇ ਵਨਡੇ 'ਚ ਕੁੱਲ 49 ਸੈਂਕੜੇ ਲਗਾਏ ਹਨ, ਉਥੇ ਹੀ ਕੋਹਲੀ ਕੋਲ ਆਪਣੇ ਵਨਡੇ ਕਰੀਅਰ 'ਚ ਸੈਂਕੜੇ ਲਗਾਉਣ ਦੇ ਮਾਮਲੇ 'ਚ ਸਚਿਨ ਨੂੰ ਪਿੱਛੇ ਛੱਡਣ ਦਾ ਮੌਕਾ ਹੈ।