ਆਸਟ੍ਰੇਲੀਆ ਦੌਰੇ ਲਈ ਟੀਮ ਇੰਡੀਆ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼ੁਭਮਨ ਗਿੱਲ ਵੀ ਬਣੇ ODI ਕਪਤਾਨ, ਰੋਹਿਤ-ਕੋਹਲੀ ਵੀ ਟੀਮ ’ਚ ਸ਼ਾਮਲ

Team India announced for Australia tour

ਨਵੀਂ ਦਿੱਲੀ: ਭਾਰਤੀ ਟੀਮ ਅਕਤੂਬਰ-ਨਵੰਬਰ ਵਿੱਚ ਘਰੇਲੂ ਧਰਤੀ 'ਤੇ ਆਸਟ੍ਰੇਲੀਆ ਵਿਰੁੱਧ ਤਿੰਨ ਇੱਕ ਰੋਜ਼ਾ ਅਤੇ ਪੰਜ ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਹੈ। ਸ਼ਨੀਵਾਰ ਨੂੰ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ। ਟੈਸਟ ਸੀਰੀਜ਼ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਇੱਕ ਰੋਜ਼ਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਟੀਮ ਚੋਣ 'ਤੇ ਚਰਚਾ ਕਰਨ ਲਈ ਚੋਣਕਾਰਾਂ ਦੀ ਇੱਕ ਮੀਟਿੰਗ ਅਹਿਮਦਾਬਾਦ ਵਿੱਚ ਹੋਈ। ਸ਼ੁਭਮਨ ਗਿੱਲ ਨੂੰ ਰੋਹਿਤ ਸ਼ਰਮਾ ਦੀ ਥਾਂ ਇੱਕ ਰੋਜ਼ਾ ਟੀਮ ਦਾ ਕਪਤਾਨ ਬਣਾਇਆ ਗਿਆ ਹੈ।

ਇੱਕ ਰੋਜ਼ਾ ਸੀਰੀਜ਼ ਲਈ, ਚੋਣਕਾਰਾਂ ਨੇ ਸ਼੍ਰੇਅਸ ਅਈਅਰ ਨੂੰ ਉਪ-ਕਪਤਾਨ ਨਿਯੁਕਤ ਕੀਤਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਇੱਕ ਰੋਜ਼ਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਦੋਵਾਂ ਨੂੰ ਮਾਹਰ ਬੱਲੇਬਾਜ਼ਾਂ ਵਜੋਂ ਚੁਣਿਆ ਗਿਆ ਹੈ। ਸੂਰਿਆਕੁਮਾਰ ਯਾਦਵ ਟੀ-20 ਟੀਮ ਦੇ ਕਪਤਾਨ ਬਣੇ ਰਹਿਣਗੇ। ਹਾਰਦਿਕ ਪਾਂਡਿਆ ਅਤੇ ਰਿਸ਼ਭ ਪੰਤ ਸੱਟ ਕਾਰਨ ਚੋਣ ਲਈ ਉਪਲਬਧ ਨਹੀਂ ਸਨ। ਭਾਰਤ ਦੀ 15 ਮੈਂਬਰੀ ਇਕ ਰੋਜ਼ਾ ਟੀਮ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਅਕਸ਼ਰ ਪਟੇਲ, ਕੇ ਐੱਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਧਰੁਵ ਜੁਰੇਲ(ਵਿਕਟਕੀਪਰ) ਅਤੇ ਯਸ਼ਸਵੀ ਜੈਸਵਾਲ।

ਭਾਰਤ ਦੀ 16 ਮੈਂਬਰੀ T20I ਟੀਮ: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ (ਉਪ-ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ।