ਟੀ-20 ਵਿਸ਼ਵ ਕੱਪ: ਆਸਟ੍ਰੇਲੀਆ ਨੇ ਅਫ਼ਗ਼ਾਨਿਸਤਾਨ ਨੂੰ 4 ਦੌੜਾਂ ਨਾਲ ਹਰਾਇਆ
ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਕੀਤੀ ਗੇਂਦਬਾਜ਼ੀ
ਨਵੀਂ ਦਿੱਲੀ : ਟੀ-20 ਵਿਸ਼ਵ ਕੱਪ ਦੇ 38ਵੇਂ ਮੈਚ 'ਚ ਆਸਟ੍ਰੇਲੀਆ ਨੇ ਅਫ਼ਗ਼ਾਨਿਸਤਾਨ ਨੂੰ 4 ਦੌੜਾਂ ਨਾਲ ਹਰਾ ਦਿੱਤਾ। ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ 20 ਓਵਰਾਂ 'ਚ ਅੱਠ ਵਿਕਟਾਂ 'ਤੇ 168 ਦੌੜਾਂ ਬਣਾਈਆਂ। ਜਵਾਬ 'ਚ ਅਫ਼ਗ਼ਾਨਿਸਤਾਨ ਦੀ ਟੀਮ 20 ਓਵਰਾਂ 'ਚ ਸੱਤ ਵਿਕਟਾਂ 'ਤੇ 164 ਦੌੜਾਂ ਹੀ ਬਣਾ ਸਕੀ। ਉਸ ਨੂੰ ਚਾਰ ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਕੰਗਾਰੂ ਟੀਮ ਲਈ ਗਲੇਨ ਮੈਕਸਵੈੱਲ ਨੇ ਸਭ ਤੋਂ ਵੱਧ 54 ਦੌੜਾਂ ਬਣਾਈਆਂ। ਉਸ ਨੇ 32 ਗੇਂਦਾਂ ਦੀ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਦੋ ਛੱਕੇ ਲਗਾਏ। ਇਸ ਦੇ ਨਾਲ ਹੀ ਮਿਸ਼ੇਲ ਮਾਰਸ਼ ਨੇ 30 ਗੇਂਦਾਂ 'ਚ 45 ਦੌੜਾਂ ਬਣਾਈਆਂ। ਅਫ਼ਗ਼ਾਨਿਸਤਾਨ ਲਈ ਨਵੀਨ-ਉਲ-ਹੱਕ ਨੇ ਤਿੰਨ ਅਤੇ ਫਜ਼ਲਹਕ ਫਾਰੂਕੀ ਨੇ ਦੋ ਵਿਕਟਾਂ ਲਈਆਂ। ਰਾਸ਼ਿਦ ਖਾਨ ਅਤੇ ਮੁਜੀਬ ਉਰ ਰਹਿਮਾਨ ਨੂੰ ਇਕ-ਇਕ ਸਫਲਤਾ ਮਿਲੀ। ਅਫ਼ਗ਼ਾਨਿਸਤਾਨ ਲਈ ਰਾਸ਼ਿਦ ਖਾਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 23 ਗੇਂਦਾਂ ਵਿੱਚ 48 ਦੌੜਾਂ ਬਣਾਈਆਂ। ਉਨ੍ਹਾਂ ਨੇ 3 ਚੌਕੇ ਅਤੇ 4 ਛੱਕੇ ਲਗਾਏ। ਉਸ ਦਾ ਸਟ੍ਰਾਈਕ ਰੇਟ 208.69 ਰਿਹਾ।
ਦੋਵਾਂ ਟੀਮਾਂ ਲਈ ਪਲੇਇੰਗ ਇਲੈਵਨ
ਅਫ਼ਗ਼ਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟਕੀਪਰ), ਉਸਮਾਨ ਗਨੀ, ਇਬਰਾਹਿਮ ਜ਼ਦਰਾਨ, ਗੁਲਬਦੀਨ ਨਾਇਬ, ਦਰਵਿਸ਼ ਰਸੂਲੀ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ ਉਲ ਹੱਕ, ਫਜ਼ਲਹਕ ਫਾਰੂਕੀ।
ਆਸਟਰੇਲੀਆ: ਕੈਮਰਨ ਗ੍ਰੀਨ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵਨ ਸਮਿਥ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮੈਥਿਊ ਵੇਡ (ਸੀ), ਪੈਟ ਕਮਿੰਸ, ਕੇਨ ਰਿਚਰਡਸਨ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।