Kane Williamson: ਸੈਂਕੜਾ ਲਾਉਣ ਤੋਂ ਖੁੰਝੇ ਕੇਨ ਵਿਲੀਅਮਸਨ, ਇੰਨੇ ਰਨ ਬਣਾ ਹੋਏ ਆਊਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Kane Williamson: ਸੱਟ ਤੋਂ ਬਾਅਦ ਵਾਪਸੀ ਕਰਦੇ ਹੀ ਇਕ ਵੱਡਾ ਕਾਰਨਾਮਾ ਕਰ ਕੇ ਕੇਨ ਵਿਲੀਅਮਸਨ ਨੇ ਖਾਸ ਉਪਲੱਬਧੀ ਹਾਸਲ ਕੀਤੀ

Kane Williamson

Kane Williamson in Pak vs NZ ICC World Cup 2023 News:   ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਬੈਂਗਲੁਰੂ 'ਚ ਖੇਡੇ ਜਾ ਰਹੇ ਵਨਡੇ ਵਿਸ਼ਵ ਕੱਪ 2023 ਦੇ ਮੈਚ 'ਚ ਕੀਵੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ 79 ਗੇਂਦਾਂ 'ਚ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਆਪਣੀ ਇਸ ਪਾਰੀ ਦੇ ਦਮ 'ਤੇ ਵਿਲੀਅਮਸਨ ਨੇ ਨਿਊਜ਼ੀਲੈਂਡ ਦੇ ਖਿਡਾਰੀ ਦੇ ਰੂਪ 'ਚ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬੰਗਲਾਦੇਸ਼ ਖਿਲਾਫ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਅੰਗੂਠੇ ਦੀ ਸੱਟ ਕਾਰਨ ਪਿਛਲੇ ਕੁਝ ਮੈਚਾਂ ਤੋਂ ਬਾਹਰ ਰਹੇ ਵਿਲੀਅਮਸਨ ਨੇ ਵੀ ਸ਼ਾਨਦਾਰ ਵਾਪਸੀ ਕੀਤੀ।