Anas Edathodika: ਫ਼ੁਟਬਾਲਰ ਅਨਸ ਐਡਾਥੋਡਿਕਾ ਨੇ ਲਿਆ ਸੰਨਿਆਸ
Anas Edathodika: ਅਨਸ ਨੇ 21 ਵਾਰ ਭਾਰਤ ਦੀ ਨੁਮਾਇੰਦਗੀ ਕੀਤੀ, ਜਿਸ ਤੋਂ ਇਲਾਵਾ ਉਸ ਨੇ ਕਲੱਬ ਲਈ 172 ਮੈਚ ਵੀ ਖੇਡੇ ਹਨ।
FootballerAnas Edathodika retired
ਸਾਬਕਾ ਭਾਰਤੀ ਡਿਫ਼ੈਂਡਰ ਅਨਸ ਐਡਾਥੋਡਿਕਾ ਨੇ ਪੇਸ਼ੇਵਰ ਫ਼ੁਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ, ਜਿਸ ਨਾਲ ਉਸ ਦਾ 17 ਵਰਿ੍ਹਆਂ ਦਾ ਕਰੀਅਰ ਖ਼ਤਮ ਹੋ ਗਿਆ। ਅਨਸ (37) ਨੇ 21 ਵਾਰ ਭਾਰਤ ਦੀ ਨੁਮਾਇੰਦਗੀ ਕੀਤੀ, ਜਿਸ ਤੋਂ ਇਲਾਵਾ ਉਸ ਨੇ ਕਲੱਬ ਲਈ 172 ਮੈਚ ਵੀ ਖੇਡੇ ਹਨ।
ਉਸ ਨੇ 2007 ’ਚ ਮੁੰਬਈ ਐਫ਼ਸੀ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 2011 ’ਚ ਉਹ ਪੁਣੇ ਐਫ਼ਸੀ ਨਾਲ ਜੁੜ ਗਿਆ ਸੀ। ਅਨਸ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਭਾਵਨਾਤਮਕ ਵੀਡੀਉ ਸਾਂਝੀ ਕੀਤੀ ਅਤੇ ਨੋਟ ਵੀ ਲਿਖਿਆ ਹੈ। ਉਸ ਨੇ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਮੈਂ ਅਪਣੇ ਪੇਸ਼ੇਵਰ ਫ਼ੁਟਬਾਲ ਨੂੰ ਅਲਵਿਦਾ ਆਖ ਦੇਵਾਂ। ਮੱਲਪੁਰਮ ਦੇ ਸਟੇਡੀਅਮ ਤੋਂ ਲੈ ਕੇ ਭਾਰਤ ਦੇ ਸਟੇਡੀਅਮਾਂ ਤਕ ਚਲਿਆ ਇਹ ਸਫ਼ਰ ਸੁਫ਼ਨਾ ਸੱਚ ਹੋਣ ਵਾਂਗ ਰਿਹਾ ਹੈ।’’