India vs Bangladesh: ਬੰਗਲਾਦੇਸ਼ ਨੇ ਰੋਮਾਂਚਕ ਵਨਡੇ ਮੈਚ 'ਚ ਭਾਰਤ ਨੂੰ 1 ਵਿਕਟ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਘੱਟ ਸਕੋਰ ਵਾਲੇ ਇਸ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ

India vs Bangladesh: Bangladesh defeated India by 1 wicket in an exciting ODI match

 

ਨਵੀਂ ਦਿੱਲੀ -  ਟੀਮ ਇੰਡੀਆ ਨੂੰ ਵਨਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਇਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਤੋਂ ਬਾਅਦ ਭਾਰਤੀ ਟੀਮ 3 ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਛੜ ਗਈ। ਇਸ ਮੁਕਾਬਲੇ ਵਿਚ ਕਈ ਉਤਰਾਅ-ਚੜ੍ਹਾਅ ਆਏ। ਕਦੇ ਭਾਰਤ ਡਰਾਈਵਿੰਗ ਸੀਟ 'ਤੇ ਸੀ, ਕਦੇ ਬੰਗਲਾਦੇਸ਼।

ਘੱਟ ਸਕੋਰ ਵਾਲੇ ਇਸ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਭਾਰਤ ਦੀ ਪਾਰੀ 41.2 ਓਵਰਾਂ 'ਚ 186 ਦੌੜਾਂ 'ਤੇ ਸਿਮਟ ਗਈ। ਕੇਐਲ ਰਾਹੁਲ ਨੇ ਸਭ ਤੋਂ ਵੱਧ 73 ਦੌੜਾਂ ਬਣਾਈਆਂ। ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਨੇ 46ਵੇਂ ਓਵਰ ਵਿਚ ਨੌਂ ਵਿਕਟਾਂ ਨਾਲ ਜਿੱਤ ਲਈ ਲੋੜੀਂਦੀਆਂ ਦੌੜਾਂ ਬਣਾ ਲਈਆਂ।

ਮੇਹਦੀ ਹਸਨ ਮਿਰਾਜ ਅਤੇ ਮੁਸ਼ਤਾਫਿਜ਼ੁਰ ਰਹਿਮਾਨ ਬੰਗਲਾਦੇਸ਼ ਦੀ ਜਿੱਤ ਦੇ ਹੀਰੋ ਰਹੇ। ਜਿਸ ਨੇ ਆਖ਼ਰੀ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਟੀਮ ਨੇ 136 ਦੇ ਸਕੋਰ 'ਤੇ 9ਵਾਂ ਵਿਕਟ ਗੁਆ ਦਿੱਤਾ ਸੀ। ਉਸ ਦੇ ਕਪਤਾਨ ਲਿਟਨ ਦਾਸ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ। ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ।