ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ: ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਬਣਾਇਆ ਨਵਾਂ ਰਿਕਾਰਡ
123 ਕਿਲੋ ਭਾਰ ਚੁੱਕ ਕੇ ਜਿੱਤਿਆ ਸੋਨ ਤਮਗ਼ਾ
Harjinder Kaur
ਮੋਹਾਲੀ : ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਇੱਕ ਵਾਰ ਫਿਰ ਵੱਡਾ ਨਾਮਣਾ ਖੱਟਿਆ ਹੈ। ਹਰਜਿੰਦਰ ਕੌਰ ਨੇ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 71 ਕਿਲੋ ਵਰਗ ਵਿੱਚ ਕੁੱਲ 214 ਭਾਰ ਚੁੱਕ ਕੇ ਸੋਨੇ ਦਾ ਤਮਗ਼ਾ ਜਿੱਤਿਆ।
ਇਸ 'ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਇੱਕ ਟਵੀਟ ਸਾਂਝਾ ਕੀਤਾ ਅਤੇ ਲਿਖਿਆ, ''ਸਾਡੇ ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਅੱਜ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 71 ਕਿਲੋ ਵਰਗ ਵਿੱਚ ਕੁੱਲ 214 ਭਾਰ ਚੁੱਕ ਕੇ ਸੋਨੇ ਦਾ ਤਮਗ਼ਾ ਜਿੱਤਿਆ।
ਹਰਜਿੰਦਰ ਨੇ 123 ਕਿਲੋ ਕਲੀਨ ਜਰਕ ਭਾਰ ਚੁੱਕ ਕੇ ਨਵਾਂ ਨੈਸ਼ਨਲ ਰਿਕਾਰਡ ਵੀ ਬਣਾਇਆ। ਸਾਡੀ ਹੋਣਹਾਰ ਵੇਟਲਿਫਟਰ ਨੂੰ ਇਸ ਪ੍ਰਾਪਤੀ ਲਈ ਬਹੁਤ-ਬਹੁਤ ਮੁਬਾਰਕਾਂ।''