ਲੜੀ ਜਿੱਤਣ ਤੋਂ ਬਾਅਦ ਵਿੰਡੀਜ਼ ਕਪਤਾਨ ਨੂੰ ਝਟਕਾ, ਆਈਸੀਸੀ ਨੇ ਲਾਇਆ ਬੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਇਕ ਮੈਚ ਲਈ ਪਾਬੰਦੀ ਲਾ ਦਿੱਤੀ ਗਈ....

Jason Holder

ਨਵੀਂ ਦਿੱਲੀ : ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਨੂੰ ਇਕ ਮੈਚ ਲਈ ਪਾਬੰਦੀ ਲਾ ਦਿੱਤੀ ਗਈ। ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਉਸ ਨੂੰ ਹੋਲੀ ਓਵਰ ਰਫਤਾਰ ਦਾ ਦੋਸ਼ੀ ਪਾਇਆ ਗਿਆ।  ਹੋਲਡਰ ਹੁਣ ਇੰਗਲੈਂਡ ਵਿਰੁਧ ਤੀਜੇ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। ਉਸ ਨੂੰ ਇੰਗਲੈਂਡ ਖਿਲਾਫ ਏਂਟੀਗਾ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਹੋਲੀ ਰਫਤਾਰ ਦਾ ਦੋਸ਼ੀ ਪਾਇਆ ਗਿਆ ਹੈ। ਹੋਲਡਰ ਦੇ ਸਥਾਨ 'ਤੇ ਹੁਣ ਬ੍ਰੈਥਵੇਟ ਤੀਜੇ ਟੈਸਟ ਵਿਚ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਉਹ ਇਸ ਤੋਂ ਪਿਛਲੇ ਸਾਲ ਬੰਗਲਾਦੇਸ਼ ਦੌਰੇ 'ਤੇ ਵੀ 2 ਮੈਚਾਂ ਲਈ ਵਿੰਡੀਜ਼ ਟੀਮ ਦੀ ਕਪਤਾਨੀ ਕਰ ਚੁੱਕੇ ਹਨ।

ਤੀਜੇ ਅਤੇ ਆਖਰੀ ਟੈਸਟ ਸੈਂਟ ਲੂਸੀਆ ਵਿਚ 9 ਫਰਵਰੀ ਤੋਂ ਖੇਡਿਆ ਜਾਵੇਗਾ। ਵਿੰਡੀਜ਼ ਨੇ ਐਂਟੀਗਾ ਵਿਚ ਖੇਡੇ ਗਏ ਦੂਜੇ ਟੈਸਟ ਮੈਚ ਵਿਚ ਸ਼ਨੀਵਾਰ ਨੂੰ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੇਜ਼ਬਾਨ ਟੀਮ ਨੇ ਪਹਿਲਾ ਟੈਸਟ 381 ਦੋੜਾਂ ਨਾਲ ਜਿੱਤਿਆ ਸੀ। ਵਿੰਡੀਜ਼ ਦੀ 2008-09 ਦੇ ਬਾਅਦ ਤੋਂ ਇੰਗਲੈਂਡ ਵਿਰੁਧ ਇਹ ਪਹਿਲੀ ਲੜੀ ਜਿੱਤ ਹੈ। ਵਿੰਡੀਜ਼ ਦੀ ਟੀਮ ਨੇ ਇਹ ਜਿੱਤ ਤੇਜ਼ ਗੇਂਦਬਾਜ਼ ਜੋਸੇਫ ਅਲਜਾਰੀ ਦੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ। ਅਲਜਾਰੀ ਆਪਣੀ ਮਾਂ ਦੇ ਦਿਹਾਂਤ ਦੇ ਬਾਵਜੂਦ ਸ਼ਨੀਵਾਰ ਦਾ ਮੈਚ ਖੇਡਣ ਲਈ ਮੈਦਾਨ 'ਤੇ ਉਤਰੇ ਸੀ।