ਹਰਭਜਨ ਸਿੰਘ  ਨੇ ਮਾਰਿਆ ਅਜਿਹਾ ਥੱਪੜ, ਰਿੰਗ ਤੋਂ ਬਾਹਰ ਜਾ ਡਿਗਿਆ ਰੈਸਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਆਫ ਸਪਿਨਰ ਹਰਭਜਨ ਸਿੰਘ ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਰੇਸਲਿੰਗ ਰਿੰਗ ਵਿਚ ਜਲਵਾ ਵਿਖਾ ਰਹੇ ਹਨ। ਹੈਰਾਨ ਹੋਣ ਦੀ ਜ਼ਰੂਰਤ ...

Harbhajan Singh

ਜਲੰਧਰ : ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਆਫ ਸਪਿਨਰ ਹਰਭਜਨ ਸਿੰਘ ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਹੁਣ ਰੇਸਲਿੰਗ ਰਿੰਗ ਵਿਚ ਜਲਵਾ ਵਿਖਾ ਰਹੇ ਹਨ। ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ ਹਰਭਜਨ ਪਿਛਲੇ ਹਫ਼ਤੇ WWE ਰੈਸਲਰ ਦ ਗਰੇਟ ਖਲੀ ਦੀ ਅਕਾਦਮੀ ਵਿਚ ਪੁੱਜੇ ਅਤੇ ਉਨ੍ਹਾਂ ਨੇ ਅਪਣੇ ਥੱਪੜ ਦੀ ਤਾਕਤ ਵਿਖਾਈ। ਹਰਭਜਨ ਨੇ ਪੁਲਸਕਰਮੀ ਦੀ ਡਰੈਸ ਪਹਿਨੇ ਇਕ ਰੈਸਲਰ ਨੂੰ ਥੱਪੜ ਮਾਰਿਆ।

ਜਿਸ ਤੋਂ ਬਾਅਦ ਉਹ ਰਿੰਗ ਤੋਂ ਹੀ ਬਾਹਰ ਡਿੱਗ ਗਿਆ। ਰੈਸਲਿੰਗ ਮੁਕਾਬਲੇ “ਬਰੇਕ ਡਾਊਨ ਸ਼ੋਅ” 'ਚ ਇਸ ਵਾਰ ਵਿਸ਼ਵ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਭੱਜੀ ਮੁੱਖ ਮਹਿਮਾਨ ਵਜੋਂ ਪੁਜੇ। ਭੱਜੀ ਦਾ ਪ੍ਰੋਗਰਾਮ 'ਚ ਪੁੱਜਣ 'ਤੇ ਖਲੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭੱਜੀ ਨੇ ਖਲੀ ਦੀ ਅਕੈਡਮੀ ਦੇ ਇਕ ਰੈਸਲਰ ਨਾਲ ਰੈਸਲਿੰਗ ਵੀ ਕੀਤੀ। ਜਿਸ ਦੌਰਾਨ ਉਹਨਾਂ ਨੇ ਰੈਸਲਰ ਦੁਬੇ ਨੂੰ ਥੱਪੜ ਮਾਰ ਦਿਤਾ।

ਜਿਸ ਦੀ ਵੀਡੀਓ ਹਰਭਜਨ ਸਿੰਘ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਹਰਭਜਨ ਸਿੰਘ ਭਾਰਤੀ ਟੀਮ ਦੇ ਵਧੀਆ ਖਿਡਾਰੀਆਂ ਵਿਚੋਂ ਇਕ ਹਨ। ਉਹ ਅਜੇ ਵੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 'ਚ ਚੇਨਈ ਸੁਪਰਕਿੰਗਜ਼ ਲਈ ਖੇਡ ਰਹੇ ਹਨ। ਕ੍ਰਿਕੇਟ ਹਰਭਜਨ ਦਾ ਪਹਿਲਾ ਪਿਆਰ ਹੈ, ਪਰ ਉਹ ਕੁਸ਼ਤੀ ਦੇ ਪ੍ਰਸ਼ੰਸਕ ਵੀ ਹਨ।

ਇਸ ਤੋਂ ਪਹਿਲਾਂ ਵੀ ਉਹਨਾਂ ਨੂੰ WWE ਸੁਪਰ ਸਟਾਰ ਗ੍ਰੇਟ ਖਲੀ ਨਾਲ ਕੁਸ਼ਤੀ ਕਰਦੇ ਹੋਇਆ ਦੇਖਿਆ ਗਿਆ ਸੀ। ਭਾਰਤ ਲਈ 103 ਟੈਸਟ ਮੈਚਾਂ ਵਿਚ 417 ਵਿਕੇਟ ਲੈ ਚੁੱਕੇ ਹਰਭਜਨ ਫਿਲਹਾਲ ਟੀਮ ਇੰਡੀਆ ਤੋਂ ਬਾਹਰ ਹਨ। ਉਨ੍ਹਾਂ ਨੇ ਕਰੀਅਰ ਦਾ ਅੰਤਮ ਅੰਤਰਰਾਸ਼ਟਰੀ ਮੈਚ ਸੰਯੁਕਤ ਅਰਬ ਅਮੀਰਾਤ ਦੇ ਖਿਲਾਫ ਮਾਰਚ 2016 ਵਿਚ ਢਾਕਾ ਵਿਚ ਟੀ20 ਦੇ ਤੌਰ 'ਤੇ ਖੇਡਿਆ ਸੀ।