IND vs SL 1st Test: ਭਾਰਤ ਨੇ 574/8 ਦੇ ਸਕੋਰ 'ਤੇ ਐਲਾਨੀ ਪਾਰੀ , ਜਡੇਜਾ 175 ਦੌੜਾਂ ਬਣਾ ਕੇ ਰਹੇ ਨਾਬਾਦ
ਜਯੰਤ ਯਾਦਵ ਸਸਤੇ 'ਚ 2 ਦੌੜਾਂ ਬਣਾ ਕੇ ਆਊਟ ਹੋਏ
ਮੁੰਬਈ - ਮੋਹਾਲੀ ਦੇ ਪੀਸੀਏ ਸਟੇਡੀਅਮ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ ਨੂੰ 574 ਦੌੜਾਂ 'ਤੇ ਐਲਾਨ ਕੀਤਾ। ਰਵਿੰਦਰ ਜਡੇਜਾ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 175 ਦੌੜਾਂ 'ਤੇ ਅਜੇਤੂ ਰਹੇ। ਪਹਿਲੇ ਸੈਸ਼ਨ 'ਚ ਰਵੀਚੰਦਰਨ ਅਸ਼ਵਿਨ ਨੇ 61 ਦੌੜਾਂ 'ਤੇ ਆਪਣਾ ਵਿਕਟ ਗੁਆ ਦਿੱਤਾ। ਜਯੰਤ ਯਾਦਵ ਸਸਤੇ 'ਚ 2 ਦੌੜਾਂ ਬਣਾ ਕੇ ਆਊਟ ਹੋਏ। ਮੁਹੰਮਦ ਸ਼ੰਮੀ ਨੇ ਅਜੇਤੂ ਰਹਿੰਦੇ ਹੋਏ 20 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਸੁਰੰਗਾ ਲਕਮਲ ਨੇ 2, ਵਿਸ਼ਵਾ ਫਰਨਾਂਡੋ ਨੇ 2, ਲਾਹਿਰੂ ਕੁਮਾਰਾ ਨੇ 1, ਲਸਿਥ ਐਮਬੁਲਡੇਨੀਆ 2 ਤੇ ਧਨੰਜਯਾ ਡਿ ਸਿਲਵਾ ਨੇ 1 ਵਿਕਟ ਝਟਕਾਏ।
ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਦੌਰਾਨ 6 ਵਿਕਟਾਂ 'ਤੇ 357 ਦੌੜਾਂ ਬਣਾਈਆਂ। ਭਾਰਤ ਲਈ ਰਿਸ਼ਭ ਪੰਤ ਨੇ 96, ਹਨੁਮਾ ਵਿਹਾਰੀ ਨੇ 58 ਜਦਕਿ ਆਪਣਾ 100ਵਾਂ ਟੈਸਟ ਖੇਡ ਰਹੇ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। ਭਾਰਤ ਨੇ ਕੱਲ੍ਹ ਸਵੇਰ ਦੇ ਸੈਸ਼ਨ ਵਿਚ ਕਪਤਾਨ ਰੋਹਿਤ ਸ਼ਰਮਾ (29) ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ (33) ਦੀਆਂ ਵਿਕਟਾਂ ਗੁਆ ਦਿੱਤੀਆਂ। ਸ਼੍ਰੀਲੰਕਾ ਲਈ ਲਸਿਥ ਐਂਬੁਲਡੇਨੀਆ ਨੇ 2 ਵਿਕਟਾਂ ਲਈਆਂ।