ਆਈਪੀਐਲ ਤੋਂ ਪਹਿਲਾਂ ਪੰਜਾਬ ਲਈ ਖ਼ੁਸ਼ਖ਼ਬਰੀ, 'ਸਿਕਸਰ ਕਿੰਗ' ਅਪਣੀ ਲੈਅ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਵਿਚ ਆਈ.ਪੀ.ਐਲ ਦਾ 11ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਬਸ ਕੁੱਝ ਹੀ ਦਿਨਾਂ ਬਾਅਦ ਆਈਪੀਐਲ ਸ਼ੁਰੂ ਹੋਣ ਵਾਲਾ ਹੈ।  ਪਹਿਲਾਂ ਮੁਕਾਬਲਾ ਚੇਨਈ...

yuvraj singh

ਨਵੀਂ ਦਿੱਲੀ :  ਭਾਰਤ ਵਿਚ ਆਈ.ਪੀ.ਐਲ ਦਾ 11ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਬਸ ਕੁੱਝ ਹੀ ਦਿਨਾਂ ਬਾਅਦ ਆਈਪੀਐਲ ਸ਼ੁਰੂ ਹੋਣ ਵਾਲਾ ਹੈ।  ਪਹਿਲਾਂ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਸ ਦੇ ਵਿਚਕਾਰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਦੇ ਲਈ ਖੁਸ਼ੀ ਦੀ ਖਬਰ ਹੈ ਕਿ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ ਯੁਵਰਾਜ ਸਿੰਘ ਇਕ ਬਾਰ ਫਿਰ ਅਪਣੇ ਪੁਰਾਣੇ ਫਾਰਮ 'ਚ ਵਾਪਸ ਆਏ ਹਨ।

ਜ਼ਿਕਰਯੋਗ ਹੈ ਕਿ ਕਿੰਗਜ਼ ਇਲੈਵਨ ਪੰਜਾਬ ਨੂੰ ਅਪਣਾ ਪਹਿਲਾਂ ਮੈਚ 8 ਅਪ੍ਰੈਲ ਨੂੰ ਦਿੱਲੀ ਡੇਅਰਡੇਵਿਲਸ ਦੇ ਖਿਲਾਫ ਖੇਡਣਾ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਪੂਰੀ ਟੀਮ ਮੋਹਾਲੀ 'ਚ ਜਮ ਕੇ ਅਭਿਆਸ ਕਰ ਰਹੀ ਹੈ। ਇਸ ਦੌਰਾਨ ਯੁਵਰਾਜ ਸਿੰਘ ਵੀ ਮੌਦਾਨ 'ਚ ਖੂਬ ਪਸੀਨਾ ਵਹਾ ਰਹੇ ਹਨ। ਇਸ ਅਭਿਆਸ ਮੈਚ 'ਚ ਯੁਵਰਾਜ ਨੇ ਨਾਬਾਦ 125 ਦੋੜਾਂ ਦੀ ਬਿਹਤਰੀਨ ਪਾਰੀ ਖੇਲੀ। ਇਸ ਦੌਰਾਨ ਉਨ੍ਹਾਂ ਨੇ 12 ਛਿੱਕੇ ਵੀ ਲਗਾਏ। ਬਹੁਤ ਦਿਨ੍ਹਾਂ ਦੇ ਬਾਅਦ ਉਹ ਆਪਣੇ ਪੁਰਾਣੇ ਫਾਰਮ 'ਚ ਨਜ਼ਰ ਆਏ। ਕਿੰਗਜ਼ ਇਲੈਵਨ ਪੰਜਾਬ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ।

ਦਰਅਸਲ, ਅਭਿਆਸ ਦੇ ਸਮੇਂ ਜਦੋਂ ਯੁਵਰਾਜ ਬੱਲੇਬਾਜ਼ੀ ਕਰ ਰਹੇ ਸਨ, ਉਦੋਂ ਉਨ੍ਹਾਂ ਦੀ ਪਤਨੀ ਹੇਜਲ ਕੀਚ ਸਟੇਡੀਅਮ 'ਚ ਆ ਪਹੁੰਚੀ। ਉਸ ਸਮੇਂ ਯੁਵਰਾਜ ਨੇ ਸ਼ਾਨਦਾਰ ਛਿੱਕਾ ਲਗਾ ਦਿਤਾ। ਯੁਵਰਾਜ ਸਿੰਘ ਦੇ ਇਸ ਛਿੱਕੇ ਦਾ ਵੀਡੀਓ ਖੁਦ ਹੇਜਲ ਕੀਚ ਨੇ ਅਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਯੁਵਰਾਜ ਦੀ ਪਤਨੀ ਹੇਜਲ ਕੀਚ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ , ਉਹ ਜਿਵੇਂ ਹੀ ਮੈਦਾਨ 'ਚ ਪਹੁੰਚੀ ਉਦੋਂ ਹੀ ਅਜਿਹਾ ਹੋਇਆ ਸੀ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਲਈ ਉਨ੍ਹਾਂ ਨੇ ਯੁਵੀ ਦੇ ਫੈਂਨਜ਼ ਕਲੱਬ ਦਾ ਧੰਨਵਾਦ ਵੀ ਕਿਹਾ।

ਦਸ ਦੇਈਏ ਕਿ ਯੁਵਰਾਜ ਸਿੰਘ ਨੂੰ ਇਸ ਸੀਜ਼ਨ 'ਚ ਪੰਜਾਬ ਨੇ 2 ਕਰੋੜ ਰੁਪਏ 'ਚ ਖਰੀਦਿਆ ਹੈ। ਯੁਵਰਾਜ ਨੇ ਅਜੇ ਤਕ ਆਈ.ਪੀ.ਐਲ. 'ਚ 120 ਮੈਚ ਖੇਡੇ ਹਨ, ਜਿਨ੍ਹਾਂ 'ਚ ਉਨ੍ਹਾਂ ਨੇ 25.61 ਦੀ ਔਸਤ ਨਾਲ 2857 ਦੋੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਇਕ ਰੇਟ 131.19 ਦਾ ਰਿਹਾ। ਇਸ ਦੌਰਾਨ ਉਨ੍ਹਾਂ ਨੇ 141 ਛਿੱਕਿਆਂ ਅਤੇ 204 ਚੌਕਿਆਂ ਸਮੇਤ 12 ਸੈਂਕੜੇ ਲਗਾਏ।