ਰਾਸ਼ਟਰ ਮੰਡਲ ਖੇਡਾਂ : ਭਾਰਤ ਨੇ ਖੋਲ੍ਹਿਆ ਖ਼ਾਤਾ, ਵੇਟਲਿਫਟਿੰਗ 'ਚ ਮਿਲਿਆ ਪਹਿਲਾ ਸਿਲਵਰ ਮੈਡਲ
ਭਾਰਤ ਨੇ 12ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਮੈਡਲਾਂ ਦਾ ਖ਼ਾਤਾ ਖੋਲ੍ਹ ਦਿਤਾ ਹੈ। ਵੇਟਲਿਫ਼ਟਰ ਗੁਰੂਰਾਜਾ ਨੇ ਭਾਰਤ ਨੂੰ 21ਵੀਆਂ ਰਾਸ਼ਟਰ
ਗੋਲਡ ਕੋਸਟ : ਭਾਰਤ ਨੇ 12ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਮੈਡਲਾਂ ਦਾ ਖ਼ਾਤਾ ਖੋਲ੍ਹ ਦਿਤਾ ਹੈ। ਵੇਟਲਿਫ਼ਟਰ ਗੁਰੂਰਾਜਾ ਨੇ ਭਾਰਤ ਨੂੰ 21ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਪਹਿਲਾ ਮੈਡਲ ਦਿਵਾਇਆ। ਉਨ੍ਹਾਂ ਨੇ ਪੁਰਸ਼ਾਂ ਦੇ 56 ਕਿੱਲੋ ਵਰਗ ਵਿਚ ਚਾਂਦੀ ਦਾ ਮੈਡਲ ਅਪਣੇ ਨਾਮ ਕੀਤਾ। ਦਸ ਦਈਏ ਕਿ ਗੁਰੂਰਾਜਾ ਦਾ ਜੀਵਨ ਕਾਫ਼ੀ ਸੰਘਰਸ਼ਾਂ ਭਰਿਆ ਰਿਹਾ ਹੈ।
ਭਾਰਤੀ ਹਵਾਈ ਫ਼ੌਜ ਦੇ ਹੇਠਲੀ ਸ਼੍ਰੇਣੀ ਦੇ ਕਰਮਚਾਰੀ ਗੁਰੂਰਾਜਾ ਦਾ ਇਹ ਮੈਡਲ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਕੁੱਝ ਚੰਗੀ ਕਿਸਮਤ ਦਾ ਨਤੀਜਾ ਹੈ। ਟਰੱਕ ਡਰਾਈਵਰ ਦੇ ਬੇਟੇ ਗੁਰੂਰਾਜਾ ਪਹਿਲਵਾਨ ਬਣਨਾ ਚਾਹੁੰਦੇ ਸਨ ਪਰ ਕੋਚ ਦੀਆਂ ਦੂਰਦਰਸ਼ੀ ਨਜ਼ਰਾਂ ਨੂੰ ਉਨ੍ਹਾਂ ਵਿਚ ਭਾਰ ਤੋਲਕ ਦੀ ਪ੍ਰਤਿਭਾ ਨਜ਼ਰ ਆਈ ਅਤੇ ਇਸ ਖੇਡ ਵਿਚ ਉਨ੍ਹਾਂ ਨੂੰ ਮੁਹਾਰਤ ਦਿਵਾਈ।
ਵੇਟਲਿਫ਼ਟਰ ਪੀ. ਗੁਰੂਰਾਜਾ ਨੇ ਅਪਣਾ ਸਰਵਸ਼੍ਰੇਸਠ ਵਿਅਕਤੀਗਤ ਪ੍ਰਦਰਸ਼ਨ ਦੁਹਾਰਾਉਂਦੇ ਹੋਏ 249 ਕਿੱਲੋ (111 ਅਤੇ 138 ਕਿੱਲੋ) ਵਜ਼ਨ ਉਠਾਇਆ। ਮਲੇਸ਼ੀਆ ਦੇ ਤਿੰਨ ਵਾਰ ਦੇ ਚੈਂਪੀਅਨ ਮੁਹੰਮਦ ਇਜ਼ਹਾਰ ਅਹਿਮਦ ਨੇ ਖੇਡਾਂ ਵਿਚ ਨਵਾਂ ਰਿਕਾਰਡ ਬਣਾਉਂਦੇ ਹੋਏ 261 ਕਿੱਲੋ (117 ਅਤੇ 144) ਵਜ਼ਨ ਉਠਾ ਕੇ ਗੋਲਡ ਮੈਡਲ ਅਪਣੇ ਨਾਮ ਕੀਤਾ।
ਗੁਰੂਰਾਜਾ ਸਨੈਚ ਤੋਂ ਬਾਅਦ ਤੀਜੇ ਸਥਾਨ 'ਤੇ ਸਨ, ਜਿਨ੍ਹਾਂ ਨੇ ਦੋ ਯਤਨਾਂ ਵਿਚ 111 ਕਿੱਲੋ ਵਜ਼ਨ ਉਠਾਇਆ। ਕਲੀਨ ਅਤੇ ਜਰਕ ਵਿਚ ਪਹਿਲੇ ਦੋ ਯਤਨਾਂ ਵਿਚ ਉਹ ਨਾਕਾਮ ਰਹੇ ਪਰ ਆਖ਼ਰੀ ਯਤਨ ਵਿਚ 138 ਕਿੱਲੋ ਵਜ਼ਨ ਉਠਾ ਕੇ ਸਿਲਵਰ ਮੈਡਲ ਜਿੱਤਿਆ। ਅਹਿਮਦ ਨੇ ਅਪਣੇ ਹਮਵਤਨ ਹਾਮਿਜ਼ਾਨ ਅਮੀਰੁਲ ਇਬਰਾਹੀਮ ਦਾ 116 ਕਿੱਲੋ ਦਾ ਸਨੈਚ ਦਾ ਰਿਕਾਰਡ ਬਿਹਤਰ ਰਿਹਾ ਜੋ ਉਨ੍ਹਾਂ ਨੇ 2010 ਦਿੱਲੀ ਰਾਸ਼ਟਰ ਮੰਡਲ ਖੇਡਾਂ ਵਿਚ ਬਣਾਇਆ ਸੀ। ਉਨ੍ਹਾਂ ਨੇ ਓਵਰਆਲ ਰਿਕਾਰਡ ਵੀ ਤੋੜਿਆ ਜੋ ਇਬਰਾਹੀਮ ਦੇ ਹੀ ਨਾਮ ਸੀ। ਸ੍ਰੀਲੰਕਾ ਦੇ ਲਕਮਲ ਚਤੁਰੰਗਾ ਨੂੰ ਕਾਸ਼ੀ ਦਾ ਮੈਡਲ ਮਿਲਿਆ।