ਭਾਰਤੀ ਮਹਿਲਾ ਹਾਕੀ ਟੀਮ ਇੰਗਲੈਂਡ ਤੋਂ 1-4 ਨਾਲ ਹਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੂੰ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫ਼ਾਈਨਲ ਦੇ ਕੁਆਰਟਰ ਫ਼ਾਈਨਲ ਵਿਚ ਇੰਗਲੈਂਡ ਦੇ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵਲੋਂ ਇਕਲੌਤਾ ਗੋਲ ਡ੍ਰੈਗ..

Hockey

ਜੋਹਾਨਿਬਰਗ, 19 ਜੁਲਾਈ: ਭਾਰਤ ਨੂੰ ਮਹਿਲਾ ਹਾਕੀ ਵਿਸ਼ਵ ਲੀਗ ਸੈਮੀਫ਼ਾਈਨਲ ਦੇ ਕੁਆਰਟਰ ਫ਼ਾਈਨਲ ਵਿਚ ਇੰਗਲੈਂਡ ਦੇ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਵਲੋਂ ਇਕਲੌਤਾ ਗੋਲ ਡ੍ਰੈਗ ਫ਼ਿਲਕਰ ਗੁਰਜੀਤ ਕੌਰ ਨੇ 57ਵੇਂ ਮਿੰਟ ਵਿਚ ਕੀਤਾ। ਇੰਗਲੈਂਡ ਲਈ ਜਿਸੇਲ ਐਨਸਲੇ (6ਵੇਂ ਮਿੰਟ), ਅਲੇਕਸ ਡੇਨਸਨ (13ਵੇਂ ਮਿੰਟ), ਸੁਸਾਨ ਟਾਊਨਸੇਂਡ (42ਵੇਂ ਮਿੰਟ) ਅਤੇ ਹੰਨਾਹ ਮਾਰਟਿਨ (60ਵੇਂ ਮਿੰਟ) ਨੇ ਗੋਲ ਕੀਤੇ।
ਭਾਰਤ ਹੁਣ ਪੰਜਵੇਂ ਤੋਂ ਅੱਠਵੇਂ ਸਥਾਨ ਲਈ ਮੈਚ ਖੇਡੇਗਾ ਜੋ 20 ਜੁਲਾਈ ਨੂੰ ਹੋਵੇਗਾ। ਇੰਗਲੈਂਡ ਨੇ ਸ਼ੁਰੂ ਤੋਂ ਹੀ ਹਮਲਾਵਰ ਰਵਈਆ ਅਪਣਾਇਆ ਅਤੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕਰ ਕੇ ਭਾਰਤ ਨੂੰ ਬੈਕਫੁਟ 'ਤੇ ਰਖਿਆ। ਉਸ ਨੇ ਪਹਿਲੇ ਕੁਆਰਟਰ ਵਿਚ ਹੀ ਦੋ ਗੋਲ ਕਰ ਕੇ ਭਾਰਤੀ ਟੀਮ ਨੂੰ ਦਬਾਅ ਵਿਚ ਲਿਆਂਦਾ। ਭਾਰਤ ਇਸ ਤੋਂ ਆਖ਼ਰ ਤਕ ਨਹੀਂ ਉਭਰ ਸਕਿਆ।
(ਪੀਟੀਆਈ)