ਸਚਿਨ ਨੂੰ ਸਲਾਹਕਾਰ ਦੇ ਰੂਪ ਵਿਚ ਚਾਹੁੰਦੇ ਹਨ ਸ਼ਾਸਤਰੀ ਪਰ ਹਿਤਾਂ ਦਾ ਟਕਰਾਅ ਨਾ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਚਾਹੁੰਦੇ ਹਨ ਕਿ ਸਚਿਨ ਤੇਂਦੂਲਕਰ ਨੂੰ ਰਾਸ਼ਟਰੀ ਟੀਮ ਦਾ ਸਲਾਹਕਾਰ ਬਣਾਇਆ ਜਾਵੇ ਬਸ਼ਰਤੇ ਇਹ ਹਿਤਾਂ ਦਾ ਟਕਰਾਅ ਦਾ ਮਾਮਲਾ ਨਾ ਹੋਵੇ।

Sachin Tendulkar

 

ਨਵੀਂ ਦਿੱਲੀ, 19 ਜੁਲਾਈ: ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਚਾਹੁੰਦੇ ਹਨ ਕਿ ਸਚਿਨ ਤੇਂਦੂਲਕਰ ਨੂੰ ਰਾਸ਼ਟਰੀ ਟੀਮ ਦਾ ਸਲਾਹਕਾਰ ਬਣਾਇਆ ਜਾਵੇ ਬਸ਼ਰਤੇ ਇਹ ਹਿਤਾਂ ਦਾ ਟਕਰਾਅ ਦਾ ਮਾਮਲਾ ਨਾ ਹੋਵੇ।
ਸ਼ਾਸਤਰੀ ਨੇ ਮੰਗਲਵਾਰ ਨੂੰ ਬੀਸੀਸੀਆਈ ਦੀ ਵਿਸ਼ੇਸ਼ ਕਮੇਟੀ ਨਾਲ ਕੋਈ ਬੈਠਕ ਵਿਚ ਤੇਂਦੂਲਕਰ ਨੂੰ ਸਲਾਹਕਾਰ ਦੀ ਭੂਮਿਕਾ ਦਿਤੇ ਜਾਣ ਦੀ ਇੱਛਾ ਪ੍ਰਗਟਾਈ।
ਕਮੇਟੀ ਵਿਚ ਕਾਰਜਕਾਰੀ ਚੇਅਰਮੈਨ ਸੀ ਕੇ ਖੰਨਾ, ਸੀਈਓ ਰਾਹੁਲ ਜੌਹਰੀ, ਕਾਰਜਕਾਰੀ ਸਕੱਤਰ ਅਤਿਮਾਬ ਚੌਧਰੀ ਅਤੇ ਪ੍ਰਸ਼ਾਸਕਾਂ ਦੀ ਕਮੇਟੀ ਦੀ ਮੈਂਬਰ ਡਾਇਨਾ ਅਡੁੱਲਜੀ ਸ਼ਾਮਲ ਸੀ। ਤੇਂਦੂਲਕਰ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਹਨ ਜਿਸ ਨੇ ਸ਼ਾਸਤਰੀ ਨੂੰ ਕੋਚ ਚੁਣਿਆ। ਵਿਸ਼ੇਸ਼ ਕਮੇਟੀ ਨੇ ਸਪੱਸ਼ਟ ਕਰ ਦਿਤਾ ਕਿ ਭਾਰਤੀ ਟੀਮ ਤੋਂ ਜੁੜੀ ਕੋਈ ਵੀ ਨਿਯੁਕਤੀ ਹਿਤਾਂ ਦੇ ਟਕਰਾਅ ਨਾਲ ਨਹੀਂ ਭਰੀ ਹੋਣੀ ਚਾਹੀਦੀ ਹੈ।
ਕਮੇਟੀ ਨੇ ਇਕ ਮੈਂਬਰ ਨੇ ਕਿਹਾ, ''ਰਵੀ ਨੇ ਕੁੱਝ ਸਮੇਂ ਲਈ ਸਲਾਹਕਾਰ ਦੇ ਤੌਰ 'ਤੇ ਸਚਿਨ ਦੀ ਸੇਵਾਵਾਂ ਲੈਣ ਦਾ ਸੂਝਾਅ ਰਖਿਆ। ਕਮੇਟੀ ਨੇ ਉਨ੍ਹਾਂ ਹਿਤਾਂ ਦੇ ਟਕਰਾਅ ਦੇ ਹੱਲ ਬਾਰੇ ਦਸਿਆ। ਤੇਂਦੂਲਕਰ ਜੇਕਰ ਸਲਾਹਕਾਰ ਬਣਨਾ ਮਨਜ਼ੂਰ ਕਰਦੇ ਹਨ ਤਾਂ ਉਨ੍ਹਾਂ ਆਈਪੀਐਲ ਨਾਲ ਜੁੜੀ ਅਪਣੀ ਸਾਰੀ ਭੂਮਿਕਾਵਾਂ ਛੱਡਣੀਆਂ ਹੋਣਗੀਆਂ।  (ਪੀਟੀਆਈ).