ਭਾਰਤੀ ਮਹਿਲਾ ਵਿਸ਼ਵ ਕੱਪ ਭਾਰਤ-ਆਸਟ੍ਰੇਲੀਆ 'ਚ ਸੈਮੀਫ਼ਾਈਨਲ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਹੈ ਕਿ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 'ਚ ਜੇਕਰ ਟੀਮ ਵੀਰਵਾਰ ਨੂੰ ਸੈਮੀਫ਼ਾਈਨਲ 'ਚ ਸਾਬਕਾ ਚੈਂਪੀਅਨ..

Mithali Raj

 

ਡਰਬੀ, 19 ਜੁਲਾਈ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਹੈ ਕਿ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 'ਚ ਜੇਕਰ ਟੀਮ ਵੀਰਵਾਰ ਨੂੰ ਸੈਮੀਫ਼ਾਈਨਲ 'ਚ ਸਾਬਕਾ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਸਕੀ ਤਾਂ ਇਹ ਉਸ ਦੀ ਵੱਡੀ ਜਿੱਤ ਹੋਵੇਗੀ। ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫ਼ਾਈਨਲ 'ਚ ਪ੍ਰਵੇਸ਼ ਕੀਤਾ ਹੈ ਅਤੇ ਵੀਰਵਾਰ ਨੂੰ ਉਹ ਦੂਜੇ ਸੈਮੀਫ਼ਾਈਨਲ 'ਚ 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨਾਲ ਮੁਕਾਬਲੇ ਲਈ ਉਤਰੇਗੀ ਜਿਥੇ ਉਸ ਦਾ ਟੀਚਾ ਦੂਜੀ ਵਾਰ ਟੂਰਨਾਮੈਂਟ ਦੇ ਫ਼ਾਈਨਲ 'ਚ ਪਹੁੰਚਣਾ ਹੈ।
ਭਾਰਤ ਨੇ ਅਜੇ ਤਕ ਸਿਰਫ਼ ਇਕ ਵਾਰ 2005 'ਚ ਮਹਿਲਾ ਵਿਸ਼ਵ ਕੱਪ ਦੇ ਫ਼ਾਈਨਲ 'ਚ ਪਹੁੰਚਿਆ ਹੈ ਜਿਥੇ ਉਸ ਨੂੰ ਆਸਟ੍ਰੇਲੀਆ ਨੇ ਹਰਾਇਆ ਸੀ। ਪਹਿਲੇ ਖ਼ਿਤਾਬ ਦੀ ਭਾਲ 'ਚ ਲੱਗੀ ਟੀਮ ਇੰਡੀਆ ਦੀ ਕਪਤਾਨ ਨੇ ਮੈਚ ਤੋਂ ਪਹਿਲੇ ਦੀ ਸ਼ਾਮ ਨੂੰ ਕਿਹਾ ਕਿ ਡਰਬੀ 'ਚ ਇਸ ਮੈਚ ਨੂੰ ਲੈ ਕੇ ਉਹ ਉਤਸ਼ਾਹਤ ਹੈ। ਉਨ੍ਹਾਂ ਕਿਹਾ, ਅਸੀਂ ਗਰੁਪ ਪੜਾਅ 'ਚ ਕਾਫ਼ੀ ਮੈਚ ਖੇਡੇ ਹਾਂ ਜਿਸ 'ਚੋਂ ਚਾਰ ਤਾਂ ਇਸੇ ਗਰਾਊਂਡ 'ਚ ਖੇਡੇ ਸਨ ਅਤੇ ਸਾਨੂੰ ਯਕੀਨ ਹੈ ਕਿ ਇਥੋਂ ਦੇ ਘਰੇਲੂ ਹਾਲਾਤਾਂ ਦਾ ਸਾਨੂੰ ਫ਼ਾਇਦਾ ਮਿਲੇਗਾ।
ਮਿਤਾਲੀ ਨੇ ਕਿਹਾ ਕਿ ਆਸਟ੍ਰੇਲੀਆ ਇਕ ਬਹੁਤ ਚੰਗੀ ਟੀਮ ਹੈ ਅਤੇ ਉਹ ਸਾਬਕਾ ਚੈਂਪੀਅਨ ਵੀ ਹੈ। ਉਨ੍ਹਾਂ ਦੀ ਟੀਮ ਦੀਆਂ ਕਈ ਖਿਡਾਰਨਾਂ ਦਬਾਅ ਵਾਲੇ ਮੈਚਾਂ ਨੂੰ ਖੇਡਣ ਦੀਆਂ ਆਦੀ ਹਨ ਪਰ ਸਾਡੀ ਟੀਮ ਇਨ੍ਹਾਂ ਹਾਲਾਤਾਂ 'ਚ ਕਿਵੇਂ ਖੇਡੇਗੀ ਇਹ ਵੇਖਣਾ ਹੋਵੇਗਾ। ਪਰ ਇਹ ਸਹੀ ਹੈ ਕਿ ਉਨ੍ਹਾਂ ਲਈ ਡਰਬੀ ਘਰੇਲੂ ਮੈਦਾਨ ਜਿਹਾ ਹੈ ਪਰ ਸਾਨੂੰ ਉਸ ਦਿਨ ਜਿੱਤਣ ਲਈ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਇਕ ਰੋ²ਜ਼ਾ ਕ੍ਰਿਕਟ 'ਚ 6000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੀ ਦੁਨੀਆਂ ਦੇ ਪਹਿਲੀ ਬੱਲੇਬਾਜ਼ 35 ਸਾਲਾਂ ਮਿਤਾਲੀ ਇਸ ਸਮੇਂ ਕਮਾਲ ਦੀ ਫ਼ਾਰਮ 'ਚ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਨਾਲ ਮੈਚ ਕਾਫੀ ਦਿਲਚਸਪ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਟੀਮ ਲਈ ਇਹ ਮੈਚ ਬਹੁਤ ਵੱਡਾ ਹੋਵੇਗਾ। ਜੇਕਰ ਅਸੀਂ ਇਸ 'ਚ ਜਿੱਤ ਸਕੇ ਤਾਂ ਇਹ ਯਕੀਨੀ ਤੌਰ 'ਤੇ ਸਾਡੀ ਵੱਡੀ ਜਿੱਤ ਹੋਵੇਗੀ। (ਏਜੰਸੀ)