ਲੌਕਡਾਊਨ ਲੱਗ ਵੀ ਗਿਆ ਤਾਂ ਵੀ ਹੋਣਗੇ ਮੁੰਬਈ ਵਿਚ ਮੈਚ - ਸੌਰਵ ਗਾਂਗੁਲੀ

ਏਜੰਸੀ

ਖ਼ਬਰਾਂ, ਖੇਡਾਂ

10 ਤੋਂ 25 ਅਪ੍ਰੈਲ ਤੱਕ ਇਸ ਸੀਜ਼ਨ 'ਚ 10 ਆਈਪੀਐੱਲ ਮੈਚ ਖੇਡੇ ਜਾਣਗੇ।

Sourav Ganguly

ਮੁੰਬਈ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਆਉਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (IPL 2021) 'ਚ ਸਭ ਕੁਝ ਤੈਅ ਸਮਾਗਮ ਮੁਤਾਬਿਕ ਹੋਵੇਗਾ।  ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ 10 ਤੋਂ 25 ਅਪ੍ਰੈਲ ਤੱਕ ਇਸ ਸੀਜ਼ਨ 'ਚ 10 ਆਈਪੀਐੱਲ ਮੈਚ ਖੇਡੇ ਜਾਣਗੇ। ਮੁੰਬਈ ਦੇ ਇਤਿਹਾਸਕ ਸਟੇਡੀਅਮ 'ਚ ਪਹਿਲਾ ਮੈਚ 10 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਤੇ ਚੈਨੇਈ ਸੁਪਰ ਕਿੰਗਸ ਵਿਚਕਾਰ ਖੇਡਿਆ ਜਾਣਾ ਹੈ।

ਚਾਰ ਫ੍ਰੈਂਚਾਈਜੀ- ਦਿੱਲੀ ਕੈਪੀਟਲ, ਮੁੰਬਈ ਇੰਡੀਅੰਸ, ਪੰਜਾਬ ਕਿੰਗਸ ਤੇ ਰਾਜਸਥਾਨ ਰਾਇਲਸ ਨੇ ਮੁੰਬਈ 'ਚ ਆਪਣਾ ਆਧਾਰ ਸਥਾਪਿਤ ਕਰ ਲਿਆ ਹੈ। ਪੰਜਵੀਂ ਫ੍ਰੈਂਚਾਈਜੀ ਕੋਲਕਤਾ ਨਾਈਟ ਰਾਈਡਰਜ਼ (ਕੇਕੇਆਰ) ਵੀ ਵਰਤਮਾਨ 'ਚ ਮੁੰਬਈ 'ਚ ਸਥਿਤ ਹੈ ਪਰ ਉਹ ਜਲਦ ਹੀ 11 ਅਪ੍ਰੈਲ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡਣ ਲਈ ਚੈਨੇਈ ਦਾ ਰੁੱਖ਼ ਕਰਨਗੇ।

 

 

ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਜੇ ਮਹਾਰਾਸ਼ਟਰ ਵਿਚ ਲੌਕਡਾਊਨ ਲੱਗਦਾ ਵੀ ਹੈ ਤਾਂ ਵੀ ਮੈਚ ਇੱਥੇ ਆਯੋਜਿਤ ਕੀਤੇ ਜਾਣਗੇ। ਟੀ -20 ਲੀਗ 9 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ, ਮੁੰਬਈ ਵਿਚ 10 ਮੈਚ ਖੇਡੇ ਜਾਣੇ ਹਨ। ਸੌਰਵ ਗਾਂਗੁਲੀ ਨੇ ਕਿਹਾ, "ਲੌਕਡਾਊਨ ਲੱਗਾ ਹੁੰਦਾ ਤਾਂ ਚੰਗਾ ਹੁੰਦਾ ਕਿਉਂਕਿ ਉਸ ਸਮੇਂ ਆਸ-ਪਾਸ ਬਹੁਤ ਸਾਰੇ ਲੋਕ ਨਹੀਂ ਹੋਣਗੇ, ਕੁੱਝ ਲੋਕਾਂ 9ਤੇ ਹੀ ਧਿਆਨ ਦੇਣਾ ਹੋਵੇਗਾ ਜੋ ਬਾਇਓ ਬਬਲ ਹਨ।

ਉਹਨਾਂ ਦੀ ਲਗਾਤਾਰ ਟੈਸਟਿੰਗ ਵੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਬੇਇਓ ਬਬਲ ਵਿਚ ਚਲੇ ਜਾਓਗੇ ਤਾਂ ਕੁੱਝ ਨਹੀਂ ਹੋ ਸਕਦਾ। ਪਿਛਲੇ ਸਾਲ ਯੂਏਈ ਵਿਚ ਵੀ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਅਜਿਹੀਆਂ ਕੁੱਝ ਘਟਨਾਵਾਂ ਹੋਈਆ ਸੀ। ਉਹਨਾਂ ਕਿਹਾ ਜੇ ਇਕ ਵਾਰ ਟੂਰਨਾਮੈਂਟ ਸ਼ੁਰੂ ਹੋ ਜਾਵੇਗਾ ਤਾਂ ਚੀਜ਼ਾਂ ਆਪਣੇ ਆਪ ਠੀਕ ਹੋ ਜਾਣਗੀਆਂ। 

ਇਸ ਦੇ ਨਾਲ ਹੀ ਦੱਸ ਦਈਏ ਕਿ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਦਾ ਕਹਿਣਾ ਹੈ ਕਿ ਆਈਪੀਐਲ ਨੂੰ ਲੈ ਕੇ ਸਿਰਫ਼ ਖੇਡ ਨੂੰ ਮਨਜ਼ੂਰੀ ਦਿੱਤੀ ਗਈ ਹੈ ਉੱਤੇ ਦਰਸ਼ਕਾਂ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਹੈ। ਜੋ ਆਈਪੀਐੱਲ ਵਿਚ ਹਿੱਸਾ ਲੈਣਗੇ ਉਹਨਾਂ ਨੂੰ ਇਕ ਹੀ ਜਗ੍ਹਾ ਆਈਸੋਲੇਟ ਰਹਿਣਾ ਪਵੇਗਾ। ਰਿਲੇਅ ਦੇ ਜਰੀਏ ਲੋਕ ਖੇਡ ਦੇਖ ਪਾਉਣਗੇ ਪਰ ਕਿਸੇ ਵੀ ਪ੍ਰਕਾਰ ਦੀ ਭੀੜ ਨਹੀਂ ਹੋ ਸਕਦੀ ਹੈ।