ਕੋਰੋਨਾ ਪ੍ਰਭਾਵਤ ਲੋਕਾਂ ਲਈ ਉਪਰਾਲਾ , ਭਾਰਤੀ ਮਹਿਲਾ ਹਾਕੀ ਟੀਮ ਨੇ 20 ਲੱਖ ਰੁਪਏ ਕੀਤੇ ਇਕੱਠੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਮਹਾਂਮਾਰੀ ਵਿਰੁਧ ਲੜਾਈ ਵਿਚ ਸਹਾਇਤਾ ਲਈ 20 ਲੱਖ ਰਪਏ ਇਕੱਠੇ ਕੀਤੇ ਹਨ।

File Photo

ਬੰਗਲੁਰੂ, 4 ਮਈ : ਭਾਰਤੀ ਮਹਿਲਾ ਹਾਕੀ ਟੀਮ ਨੇ ਕੋਵਿਡ-19 ਮਹਾਂਮਾਰੀ ਵਿਰੁਧ ਲੜਾਈ ਵਿਚ ਸਹਾਇਤਾ ਲਈ 20 ਲੱਖ ਰਪਏ ਇਕੱਠੇ ਕੀਤੇ ਹਨ। ਭਾਰਤੀ ਟੀਮ ਨੇ ਇਹ ਪੈਸਾ 3 ਮਈ ਨੂੰ ਖ਼ਤਮ ਹੋਏ 18 ਦਿਨਾਂ ਦੇ ‘ਫਿਟਨੈਸ ਚੈਲੇਂਜ’ ਰਾਹੀਂ ਇਕੱਠਾ ਕੀਤਾ ਸੀ। ਇਸ ਚੁਣੌਤੀ ਦੇ ਜ਼ਰੀਏ ਕੁੱਲ 20,01,130 ਰੁਪਏ ਇਕੱਠੇ ਕੀਤੇ ਗਏ।  ਇਹ ਪੈਸਾ ਦਿੱਲੀ ਸਥਿਤ ਐਨਜੀਓ ਉਦਿਆ ਫਾਊਂਡੇਸ਼ਨ ਨੂੰ ਦਾਨ ਕੀਤਾ ਗਿਆ ਹੈ।

ਇਸ ਪੈਸੇ ਦੀ ਵਰਤੋਂ ਵੱਖ ਵੱਖ ਸਥਾਨਾਂ ’ਤੇ ਮਰੀਜ਼ਾਂ, ਪਰਵਾਸੀ ਮਜ਼ਦੂਰਾਂ ਅਤੇ ਝੂਗੀ ਝੌਂਪੜੀਆਂ ਵਿਚ ਰਹਿਣ ਵਾਲਿਆਂ ਦੀਆਂ ਮੁਢਲੀਆਂ ਜ਼ਰੂਰਤ ਲਈ ਕੀਤੀ ਜਾਵੇਗੀ। ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਸਾਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ। ਲੋਕਾਂ ਖ਼ਾਸ ਕਰ ਕੇ ਭਾਰਤੀ ਹਾਕੀ ਪ੍ਰੇਮੀਆਂ ਨੇ ਪੂਰੀ ਦੁਨੀਆਂ ਤੋਂ ਇਸ ਭਲਾਈ ਦੇ ਕੰਮ ਵਿਚ ਹਿੱਸਾ ਪਾਇਆ ਹੈ। 

ਕਪਤਾਨ ਰਾਣੀ ਨੇ ਕਿਹਾ ਕਿ ਭਾਰਤੀ ਟੀਮ ਵਲੋਂ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਗ਼ਰੀਬਾਂ ਦੀ ਮਦਦ ਕੀਤੀ ਅਤੇ ਇਸ ਪਹਿਲ ਕਦਮੀ ਵਿਚ ਯੋਗਦਾਨ ਦਿਤਾ। ਇਸ ਚੈਲੇਂਜ ਵਿਚ ਟੀਮ ਦੇ ਮੈਂਬਰਾਂ ਨੂੰ ਫਿਟਨੈਸ ਨਾਲ ਜੁੜੇ ਵੱਖ ਵੱਖ ਕੰਮ ਦਿਤੇ ਗੲ ੇਸਨ ਜਿਵੇਂ ਬਰਪੀਜ਼, ਲੰਗਜ਼, ਸਕੁਐਟਸ, ਸਪਾਈਡਰ ਮੈਂ ਪੁਸ਼ ਅਪ, ਪੋਗੋ ਹੋਪਜ਼ ਆਦਿ। (ਪੀਟੀਆਈ)