ਪੰਜਾਬ ਯੂਨੀਵਰਸਿਟੀ ਦੀ 69ਵੇਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਵੈਂਕਈਆ ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

1119 ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਪੀਐਚਡੀ ਦੀ ਡਿਗਰੀ

M. Venkaiah Naidu

 

 ਚੰਡੀਗੜ੍ਹ : ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸ਼ੁੱਕਰਵਾਰ ਨੂੰ ਚੰਡੀਗੜ੍ਹ ਆਉਣਗੇ। ਉਹ ਪੰਜਾਬ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆ ਰਹੇ ਹਨ। ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਹਨ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਪੁਲਿਸ ਨੇ ਵੀਰਵਾਰ ਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੁਰੱਖਿਆ ਦਾ ਜਾਇਜ਼ਾ ਲਿਆ। ਬਹਿਲਾਣਾ ਏਅਰਫੋਰਸ ਸਟੇਸ਼ਨ ਤੋਂ ਯੂਨੀਵਰਸਿਟੀ ਤੱਕ ਪੁਲਿਸ ਦੀ ਰਿਹਰਸਲ ਵੀ ਹੋਈ।

 

ਉਪ ਰਾਸ਼ਟਰਪਤੀ ਦੀ ਫੇਰੀ ਦੌਰਾਨ ਕਰੀਬ 1500 ਪੁਲਿਸ ਮੁਲਾਜ਼ਮ, ਟਰੈਫਿਕ ਪੁਲਿਸ ਮੁਲਾਜ਼ਮ, ਸੁਰੱਖਿਆ ਵਿੰਗ ਦੇ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਪੀਯੂ ਦੇ ਬੁਲਾਰੇ ਗੌਰਵ ਗੌੜ ਨੇ ਦੱਸਿਆ ਕਿ ਉਪ ਰਾਸ਼ਟਰਪਤੀ 1,119 ਪੀਐਚਡੀ ਡਿਗਰੀਆਂ ਵੰਡਣਗੇ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀਆਂ ਡਿਗਰੀਆਂ ਪ੍ਰਾਪਤ ਕਰਨੀਆਂ ਹਨ, ਉਨ੍ਹਾਂ ਦੀ ਅੱਜ ਆਡੀਟੋਰੀਅਮ ਵਿੱਚ ਰਿਹਰਸਲ ਕੀਤੀ ਗਈ। ਸੰਗੀਤਕ ਪ੍ਰਦਰਸ਼ਨ ਲਈ ਰਿਹਰਸਲ ਵੀ ਕਰਵਾਈ ਗਈ।  ਕੋਰੋਨਾ ਕਾਲਵ ਕਾਰਨ ਪੀਯੂ 'ਚ 2 ਸਾਲ ਬਾਅਦ ਕਨਵੋਕੇਸ਼ਨ ਹੋ ਰਹੀ ਹੈ।

ਗੌਰਵ ਗੌੜ ਨੇ ਦੱਸਿਆ ਕਿ ਯੂਨੀਵਰਸਿਟੀ ਨੂੰ ਸਜਾਇਆ ਜਾ ਰਿਹਾ ਹੈ। ਸੜਕਾਂ ਨੂੰ ਰੌਸ਼ਨ ਕੀਤਾ ਜਾ ਰਿਹਾ ਹੈ। ਜਿਮਨੇਜ਼ੀਅਮ ਹਾਲ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇੱਥੇ ਕਨਵੋਕੇਸ਼ਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ। ਦੀਵਾਰਾਂ ਨੂੰ ਨਵੀਂ  ਰੰਗ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਵਿੱਚ ਪਾਰਕਿੰਗ ਆਦਿ ਲਈ ਸਾਈਨ ਬੋਰਡ ਲਗਾਏ ਗਏ ਹਨ। ਉਪ ਰਾਸ਼ਟਰਪਤੀ ਦੀ ਫੇਰੀ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਹੀ ਤਿਆਰੀਆਂ ਦਾ ਦੌਰ ਸ਼ੁਰੂ ਹੋ ਗਿਆ ਸੀ।