ਸੱਤਵੇਂ ਦੌਰ 'ਚ ਆਨੰਦ ਦਾ ਸਾਹਮਣਾ ਵਾਚਿਏਰ ਲਾਗ੍ਰੇਵ ਨਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦਾ ਸਾਹਮਣਾ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਦੌਰ 'ਚ ਜਦੋਂ ਫ੍ਰਾਂਸ ਦੇ ਮੈਕਸਿਮ ਵਾਚਿਏਰ ਲਾਗ੍ਰੇਵ ਨਾਲ...

Viswanathan Anand vs Maxime Vachier-Lagrave

ਸਟਾਵਾਂਗੇਰ : ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦਾ ਸਾਹਮਣਾ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਸੱਤਵੇਂ ਦੌਰ 'ਚ ਜਦੋਂ ਫ੍ਰਾਂਸ ਦੇ ਮੈਕਸਿਮ ਵਾਚਿਏਰ ਲਾਗ੍ਰੇਵ ਨਾਲ ਹੋਵੇਗਾ ਤਾਂ ਉਨ੍ਹਾਂ ਦੀਆਂ ਨਜ਼ਰਾਂ ਪਹਿਲੀ ਜਿੱਤ ਦਰਜ ਕਰਨ 'ਤੇ ਹੋਣਗੀਆਂ। ਹੁਣ ਟੂਰਨਾਮੈਂਟ ਦੇ ਤਿਨ ਦੌਰ ਬਾਕੀ ਹਨ ਅਤੇ ਆਨੰਦ ਦੀਆਂ ਸਾਰੀਆਂ ਬਾਜ਼ੀਆਂ ਡਰਾਅ ਰਹਿਣ ਦੇ ਬਾਅਦ 2.5 ਅੰਕ ਹਨ। ਆਨੰਦ ਨੂੰ ਅਜੇ ਵੀ ਅਮਰੀਕਾ ਦੇ ਫੇਬਿਆਨੋ ਕਾਰੂਆਨਾ ਅਤੇ ਯੁਕਰੇਨ ਦੇ ਸਰਜੇਈ ਕਜਾਰਕਿਨ ਨਾਲ ਖੇਡਣਾ ਹੈ ਜੋ ਸ਼ਾਨਦਾਰ ਫਾਰਮ 'ਚ ਹਨ।

ਵਿਸ਼ਵ ਚੈਂਪੀਅਨ ਅਤੇ ਸਥਾਨਕ ਸਟਾਰ ਮੈਗਨਸ ਕਾਰਲਸਨ ਨੂੰ ਪਿਛਲੇ ਦੌਰ 'ਚ ਅਮਰੀਕਾ ਦੇ ਵੇਸਲੇ ਸੋ ਨੇ ਹਰਾਇਆ ਜਿਸਦੇ ਬਾਅਦ ਖਿਤਾਬ ਦੀ ਦੌੜ ਲਈ ਮੁਕਾਬਲਾ ਖੁਲਾ ਹੋ ਗਿਆ ਹੈ। ਕਾਰਲਸਨ ਦੇ 3.5 ਅੰਕ ਹਨ ਜਿਨ੍ਹਾਂ ਨੇ ਦੋ ਮੁਕਾਬਲੇ ਜਿੱਤੇ, ਇਕ ਹਾਰਿਆ ਅਤੇ ਇਕ ਡਰਾਅ ਖੇਡਿਆ। ਵੇਸਲੇ ਨੇ ਇਕ ਮੁਕਾਬਲਾ ਜਿੱਤਿਆ ਅਤੇ ਬਾਕੀ ਡਰਾਅ ਖੇਡੇ। ਸ਼ਤਰੰਜ ਦੀ ਭਾਸ਼ਾ 'ਚ ਵੇਸਲੇ ਅਤੇ ਕਾਰਲਸਨ ਦਾ ਸਕੋਰ ਪਲਸ ਵਨ ਕਿਹਾ ਜਾਵੇਗਾ ਜਦਕਿ ਆਨੰਦ ਦਾ ਬਰਾਬਰ ਹੋਵੇਗਾ। ਆਨੰਦ ਅਗਲੇ ਦੌਰ 'ਚ ਕਾਰੂਆਨਾ ਨਾਲ ਸਫੇਦ ਮੋਹਰਿਆਂ ਨਾਲ ਖੇਡਣਾ ਹੈ। ਕਾਰਲਸਨ ਨੂੰ ਸੱਤਵੇਂ ਦੌਰ 'ਚ ਬਾਏ ਮਿਲੇਗਾ ਜਿਸ ਨਾਲ ਉਨ੍ਹਾਂ ਨੂੰ ਅਗਲੇ ਦੌਰ ਲਈ ਕਾਫੀ ਸਮਾਂ ਮਿਲ ਜਾਵੇਗਾ।