ਭਾਰਤ ਹਾਰਿਆ ਪਹਿਲਾ ਟੈਸਟ 

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੀਮ ਇੰਗਲੈਂਡ ਨੂੰ 180 ਦੌੜਾਂ 'ਤੇ ਸਮੇਟਣ ਵਿਚ ਕਾਮਯਾਬ ਰਹੀ ਅਤੇ ਇਸ ਪੜਾਅ ਨੂੰ 200 ਦੌੜਾਂ ਤੋਂ ਉੱਪਰ ਨਹੀਂ ਜਾਣ ਦਿਤਾ

England vs India

ਬਰਮਿੰਘਮ, 4 ਅਗੱਸਤ : ਐਜ਼ਬੇਸਟਨ ਵਿਚ ਚਲੇ ਰਹੇ ਪਹਿਲੇ ਟੈਸਟ ਮੈਚ ਦਾ ਤੀਸਰਾ ਦਿਨ ਬੜਾ ਹੀ ਰੁਮਾਂਚਕ ਰਿਹਾ। 
ਭਾਰਤੀ ਟੀਮ ਇੰਗਲੈਂਡ ਨੂੰ 180 ਦੌੜਾਂ 'ਤੇ ਸਮੇਟਣ ਵਿਚ ਕਾਮਯਾਬ ਰਹੀ ਅਤੇ ਇਸ ਪੜਾਅ ਨੂੰ 200 ਦੌੜਾਂ ਤੋਂ ਉੱਪਰ ਨਹੀਂ ਜਾਣ ਦਿਤਾ। ਪਰ ਇੰਗਲੈਂਡ ਦੇ 20 ਸਾਲ ਦੇ ਸੈਮ ਕੁਰੇਨ ਨੇ ਇਕ ਵਾਰ ਫਿਰ ਭਾਰਤ ਦਾ ਨੱਕ ਵਿਚ ਦਮ ਕਰ ਦਿਤਾ। ਪਰ ਇਸ ਵਾਰ ਉਸ ਨੇ ਗੇਂਦ ਦੀ ਬਜਾਇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਸ਼ੁਕਰਵਾਰ ਨੂੰ ਇਸ਼ਾਂਤ ਸ਼ਰਮਾ ਦੇ ਸਵਿੰਗ ਦੇ ਸਾਹਮਣੇ ਇੰਗਲੈਂਡ ਦੇ ਸਾਰੇ ਖਿਡਾਰੀ ਇਕ-ਇਕ ਕਰਕੇ ਢੇਰ ਹੋ ਗਏ। ਸਿਰਫ਼ 87 ਦੌੜਾਂ 'ਤੇ 7 ਵਿਕਟ ਗਵਾ ਦਿਤੀਆਂ ਸਨ। ਪਰ ਜਦੋਂ ਨੌਜਵਾਨ ਸੈਮ ਕੁਰੇਨ ਮੈਦਾਨ ਵਿਚ ਉਤਰਿਆਂ ਤਾਂ ਉਸ ਨੇ ਚੋਕੇ-ਛਿੱਕੇ ਜੜ 65 ਗੇਂਦਾਂ 'ਚ 63 ਦੌੜਾਂ ਬਣਾ ਮਹੱਤਵਪੂਰਨ ਪਾਰੀ ਖੇਡਦੇ ਹੋਏ ਭਾਰਤ ਦੇ ਸਾਹਮਣੇ 194 ਦੌੜਾਂ ਦਾ ਮੁਸ਼ਕਿਲ ਪੜਾਅ ਖੜਾ ਕਰ ਦਿਤਾ