Paris Olympics 2024 : ਕਾਂਸੀ ਦਾ ਤਮਗਾ ਜਿੱਤਣ ਤੋਂ ਖੁੰਝੇ ਲਕਸ਼ਯ ਸੇਨ ,ਮਲੇਸ਼ੀਆ ਦੇ ਲੀ ਜੀ ਜੀਆ ਤੋਂ ਹਾਰੇ ਮੈਚ

ਏਜੰਸੀ

ਖ਼ਬਰਾਂ, ਖੇਡਾਂ

ਕਾਂਸੀ ਦੇ ਤਗਮੇ ਲਈ ਖੇਡੇ ਗਏ ਇਸ ਮੈਚ ਵਿੱਚ ਲਕਸ਼ਯ ਸੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ

Lakshya Sen

 Paris Olympics 2024 : ਪੈਰਿਸ ਓਲੰਪਿਕ 2024 ਦੇ 10ਵੇਂ ਦਿਨ ਭਾਰਤੀ ਬੈਡਮਿੰਟਨ ਸਟਾਰ ਲਕਸ਼ਯ ਸੇਨ ਦਾ ਸਾਹਮਣਾ ਮਲੇਸ਼ੀਆ ਦੇ ਲੀ ਜੀ ਜੀਆ ਨਾਲ ਹੋਇਆ। ਕਾਂਸੀ ਦੇ ਤਗਮੇ ਲਈ ਖੇਡੇ ਗਏ ਇਸ ਮੈਚ ਵਿੱਚ ਲਕਸ਼ਯ ਸੇਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ਯ ਸੇਨ ਪੈਰਿਸ ਓਲੰਪਿਕ ਵਿੱਚ ਇਤਿਹਾਸ ਰਚਣ ਤੋਂ ਖੁੰਝ ਗਏ ਹਨ। 

ਪੁਰਸ਼ਾਂ ਦੇ ਬੈਡਮਿੰਟਨ ਦੇ ਕਾਂਸੀ ਤਮਗਾ ਮੈਚ ਵਿੱਚ ਮਲੇਸ਼ੀਆ ਦੇ ਲੀ ਜੀ ਜਿਆ ਖਿਲਾਫ ਪਹਿਲੀ ਗੇਮ ਜਿੱਤਣ ਦੇ ਬਾਵਜੂਦ 13-21, 16-21 ਅਤੇ 11-21 ਨਾਲ ਮੈਡਲ ਮੈਚ ਹਾਰ ਗਏ। ਜੇਕਰ ਲਕਸ਼ਯ ਸੇਨ ਨੇ ਇਹ ਮੈਚ ਜਿੱਤ ਲਿਆ ਹੁੰਦਾ ਤਾਂ ਉਹ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਸ਼ਟਲਰ ਬਣ ਜਾਂਦੇ। ਅੱਜ ਤੱਕ ਕਿਸੇ ਵੀ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਨੇ ਓਲੰਪਿਕ ਵਿੱਚ ਤਮਗਾ ਨਹੀਂ ਜਿੱਤਿਆ ਹੈ। ਲਕਸ਼ਯ ਸੇਨ ਦੀ ਹਾਰ ਨਾਲ ਬੈਡਮਿੰਟਨ 'ਚ ਭਾਰਤੀ ਚੁਣੌਤੀ ਖਤਮ ਹੋ ਗਈ।

ਪਹਿਲੀ ਗੇਮ ਇਕਤਰਫਾ ਅੰਦਾਜ਼ 'ਚ 21-13 ਨਾਲ ਜਿੱਤਣ ਤੋਂ ਬਾਅਦ ਦੂਜੀ ਗੇਮ 'ਚ ਵੀ ਲਕਸ਼ਯ ਸੇਨ ਦਾ ਦਬਦਬਾ ਸਾਫ ਦੇਖਿਆ ਜਾ ਸਕਦਾ ਸੀ। ਪੂਰੇ ਮੈਚ 'ਚ ਮਲੇਸ਼ੀਆ ਦੇ ਲੀ ਜੀ ਜੀਆ ਦੂਜੀ ਗੇਮ 'ਚ ਪਹਿਲੀ ਵਾਰ ਲੀਡ ਲੈਣ 'ਚ ਕਾਮਯਾਬ ਰਹੇ, ਜਦੋਂ ਉਸ ਨੇ ਪਿੱਛੇ ਤੋਂ ਆ ਕੇ ਸਕੋਰ 9-8 ਕੀਤਾ, ਇਹ ਲੀਡ ਦੇਖਦੇ ਹੀ ਦੇਖਦੇ ਉਹਨਾਂ ਦੇ ਹੱਕ ਵਿੱਚ 12-8 ਹੋ ਗਈ। ਲਕਸ਼ਯ ਸੇਨ ਨੇ ਲਗਾਤਾਰ ਚਾਰ  ਅੰਕਾਂ ਨਾਲ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦੂਜੀ ਗੇਮ 16-21 ਨਾਲ ਹਾਰ ਗਏ। ਤੀਸਰੇ ਗੇਮ ਵਿੱਚ ਲੀ ਜੀ ਜੀਆ ਨੇ 10-5 ਦੀ ਬੜ੍ਹਤ ਦੇ ਬਾਅਦ ਉਸਨੂੰ 21-11 ਦੇ ਟੀਚੇ ਨਾਲ ਹਰਾਇਆ।

ਭਾਰਤ ਨੇ ਬੈਡਮਿੰਟਨ ਵਿੱਚ ਜਿੱਤੇ ਹੁਣ ਤੱਕ ਤਿੰਨ ਤਗਮੇ

ਓਲੰਪਿਕ ਇਤਿਹਾਸ ਵਿੱਚ ਬੈਡਮਿੰਟਨ ਨੂੰ ਹੁਣ ਤੱਕ ਜਿੰਨੇ ਵੀ ਤਿੰਨ ਤਗਮੇ ਮਿਲੇ ਹਨ, ਉਹ ਸਾਰੇ ਮਹਿਲਾ ਸ਼ਟਲਰਜ਼ ਦੇ ਗਲੇ 'ਚ ਹੀ ਸਜ਼ੇ ਹਨ। ਸਾਇਨਾ ਨੇਹਵਾਲ ਨੇ ਲੰਡਨ ਓਲੰਪਿਕ 2012 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਜਦੋਂ ਕਿ ਪੀਵੀ ਸਿੰਧੂ ਨੇ ਲਗਾਤਾਰ ਦੋ ਓਲੰਪਿਕ ਵਿੱਚ ਭਾਰਤ ਲਈ ਤਮਗਾ ਜਿੱਤਿਆ ਸੀ। 2016 ਰੀਓ ਓਲੰਪਿਕ ਵਿੱਚ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ, ਉਥੇ ਉਸਨੇ 2020 ਟੋਕੀਓ ਓਲੰਪਿਕ ਦੇ ਫਾਈਨਲ ਵਿੱਚ ਹਾਰ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ।