ਪ੍ਰੋ ਕਬੱਡੀ ਲੀਗ: ਦਿੱਲੀ ਨੇ ਦਰਜ ਕੀਤੀ ਰੋਮਾਂਚਕ ਜਿੱਤ, ਪਟਨਾ ਨੂੰ ਮਿਲੀ ਕਰਾਰੀ ਹਾਰ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 4 ਸਤੰਬਰ ਨੂੰ ਪਹਿਲਾ ਮੁਕਾਬਲਾ ਪਿੰਕ ਪੈਂਥਰਜ਼ ਅਤੇ ਦਬੰਗ ਦਿੱਲੀ ਵਿਚਕਾਰ ਖੇਡਿਆ ਗਿਆ।

Jaipur Pink Panthers vs Dabang Delhi

ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 4 ਸਤੰਬਰ ਨੂੰ ਪਹਿਲਾ ਮੁਕਾਬਲਾ ਪਿੰਕ ਪੈਂਥਰਜ਼ ਅਤੇ ਦਬੰਗ ਦਿੱਲੀ ਵਿਚਕਾਰ ਖੇਡਿਆ ਗਿਆ। ਇਸ ਵਿਚ ਦਿੱਲੀ ਦੀ ਟੀਮ ਨੇ 46-44 ਦੇ ਅੰਤਰ ਨਾਲ ਬਾਜ਼ੀ ਮਾਰ ਲਈ। ਦਿੱਲੀ ਦੀ ਟੀਮ ਨੇ ਇਸ ਮੁਕਾਬਲੇ ਵਿਚ ਕਮਾਲ ਦੀ ਸ਼ੁਰੂਆਤ ਕੀਤੀ ਅਤੇ ਇਸ ਸੀਜ਼ਨ ਦਾ ਸਭ ਤੋਂ ਤੇਜ਼ ਆਲ ਆਊਟ ਕਰਦੇ ਹੋਏ ਜੈਪੁਰ ਨੂੰ 3 ਮਿੰਟ 19 ਸੈਕਿੰਡ ਵਿਚ ਹੀ ਆਲ ਆਊਟ ਕਰ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਜੈਪੁਰ ਨੇ ਕਮਾਲ ਦੀ ਵਾਪਸੀ ਕਰਦੇ ਹੋਏ ਦਿੱਲੀ ਨੂੰ ਆਲ਼ ਆਊਟ ਕਰ ਦਿੱਤਾ।

ਪਹਿਲੀ ਪਾਰੀ ਦਿੱਲੀ ਦੇ ਨਾਂਅ ਰਹੀ ਅਤੇ ਦਿੱਲੀ ਨੇ 21-19 ਨਾਲ ਵਾਧਾ ਬਣਾਈ ਰੱਖਿਆ। ਉੱਥੇ ਹੀ ਦੂਜੀ ਪਾਰੀ ਵਿਚ ਜੈਪੁਰ ਨੇ ਕਮਾਲ ਦਾ  ਪ੍ਰਦਰਸ਼ਨ ਦਿਖਾਇਆ ਅਤੇ ਦਿੱਲੀ ‘ਤੇ ਵਾਧਾ ਬਣਾਇਆ। ਆਖਰੀ ਸਮੇਂ ਵਿਚ ਜੈਪੁਰ ਅੱਗੇ ਸੀ ਪਰ ਦਿੱਲੀ ਦੀ ਟੀਮ ਨੇ ਆਖਰੀ ਸਮੇਂ ‘ਤੇ ਪਾਸਾ ਪਲਟਿਆ ਅਤੇ ਨਵੀਨ ਦੀ ਆਖਰੀ ਰੇਡ ਨਾਲ ਦਿੱਲੀ ਨੇ ਬਾਜ਼ੀ ਮਾਰ ਲਈ।

ਬੰਗਲੁਰੂ ਬੁਲਜ਼ ਬਨਾਮ ਪਟਨਾ ਪਾਇਰੇਟਸ
ਇਸ ਦੇ ਨਾਲ ਹੀ ਦਿਨ ਦਾ ਦੂਜਾ ਮੁਕਾਬਲਾ ਬੰਗਲੁਰੂ ਬੁਲਜ਼ ਬਨਾਮ ਪਟਨਾ ਪਾਇਰੇਟਸ ਖੇਡਿਆ ਗਿਆ। ਇਸ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਬੰਗਲੁਰੂ ਦੀ ਟੀਮ ਨੇ ਆਖਰੀ ਸਮੇਂ ਵਿਚ ਇਕ ਅੰਕ ਨਾਲ ਮੁਕਾਬਲਾ ਜਿੱਤ ਲਿਆ।

ਪਹਿਲੀ ਪਾਰੀ ਦੀ ਗੱਲ ਕਰੀਏ ਤਾਂ ਪਟਨਾ ਦੀ ਟੀਮ ਨੇ 22-16 ਨਾਲ ਵਾਧਾ ਬਣਾ ਕੇ ਰੱਖਿਆ। ਦੂਜੀ ਪਾਰੀ ਦਾ ਖੇਲ ਸ਼ੁਰੂ ਹੁੰਦੇ ਹੀ ਬੰਗਲੁਰੂ ਨੇ ਅਪਣਾ ਦਮ ਦਿਖਾਇਆ ਤੇ ਰੋਮਾਂਚਕ ਮੁਕਾਬਲੇ ਵਿਚ ਆਖਰੀ ਸਮੇਂ ‘ਤੇ ਬਾਜ਼ੀ ਮਾਰੀ। ਬੰਗਲੁਰੂ ਦੀ ਟੀਮ ਨੇ ਅਪਣੇ ਹੋਮ ਲੀਗ ਮੁਕਾਬਲਿਆਂ ਵਿਚੋਂ ਦੂਜਾ ਮੁਕਾਬਲਾ ਜਿੱਤਿਆ ਹੈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ