Paris Paralympics 2024 : ਕਲੱਬ ਥਰੋਅ ਵਿੱਚ ਦੋਹਰੀ ਖੁਸ਼ੀ, ਧਰਮਬੀਰ ਨੇ ਸੋਨ ਤਗਮਾ, ਪ੍ਰਣਬ ਸੁਰਮਾ ਨੇ ਜਿੱਤਿਆ ਚਾਂਦੀ ਦਾ ਤਗਮਾ
Paris Paralympics 2024 : ਭਾਰਤ ਹੁਣ 5 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ
Dharambir wins gold and-pranav wins silver Paris Paralympics 2024 : ਪੈਰਿਸ ਪੈਰਾਲੰਪਿਕ 'ਚ ਭਾਰਤੀ ਐਥਲੀਟਾਂ ਦਾ ਚਮਕਣਾ ਜਾਰੀ ਹੈ। ਦੇਰ ਰਾਤ ਕਲੱਬ ਥਰੋਅ ਵਿੱਚ ਦੇਸ਼ ਨੂੰ ਦੋਹਰੀ ਖੁਸ਼ੀ ਮਿਲੀ। ਭਾਰਤ ਨੇ ਇਸ ਈਵੈਂਟ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਗ਼ਮੇ ਜਿੱਤੇ। ਭਾਰਤ ਲਈ ਧਰਮਬੀਰ ਨੇ 34.92 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ ਜਦਕਿ ਪ੍ਰਣਬ ਸੁਰਮਾ ਨੇ 34.59 ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਭਾਰਤ ਨੇ ਪੈਰਿਸ ਪੈਰਾਲੰਪਿਕ ਵਿੱਚ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕੀਤਾ ਅਤੇ 24ਵਾਂ ਤਮਗਾ ਜਿੱਤਿਆ। ਭਾਰਤ ਹੁਣ 5 ਸੋਨ, 9 ਚਾਂਦੀ ਅਤੇ 10 ਕਾਂਸੀ ਦੇ ਤਗਮਿਆਂ ਨਾਲ ਤਮਗਾ ਸੂਚੀ 'ਚ 13ਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਪੈਰਿਸ ਪੈਰਾਲੰਪਿਕ 'ਚ ਤੀਜੇ ਦਿਨ ਭਾਰਤ ਲਈ ਤਗਮਿਆਂ ਦੀ ਰੌਣਕ ਰਹੀ। ਪਿਛਲੇ ਤਿੰਨ ਦਿਨਾਂ ਵਿੱਚ ਭਾਰਤ ਨੇ ਆਪਣੇ ਮੈਡਲਾਂ ਦੀ ਗਿਣਤੀ 7 ਤੋਂ ਵਧਾ ਕੇ 24 ਕਰ ਦਿੱਤੀ ਹੈ। ਖੇਡਾਂ ਦੇ 7ਵੇਂ ਦਿਨ ਭਾਰਤੀ ਖਿਡਾਰੀਆਂ ਨੇ ਕੁੱਲ 4 ਤਗਮੇ ਜਿੱਤੇ, ਜਿਨ੍ਹਾਂ ਵਿੱਚੋਂ 2 ਸੋਨੇ ਦੇ ਅਤੇ ਇੰਨੇ ਹੀ ਚਾਂਦੀ ਦੇ ਤਗਮੇ ਸਨ।
ਭਾਰਤ ਲਈ, ਦਿਨ ਦੀ ਸ਼ੁਰੂਆਤ ਸਚਿਨ ਨੇ ਚਾਂਦੀ ਦਾ ਤਗਮਾ ਜਿੱਤ ਕੇ ਕੀਤੀ ਅਤੇ ਸੋਨੇ ਅਤੇ ਚਾਂਦੀ ਦੇ ਨਾਲ ਸਮਾਪਤ ਹੋਇਆ। ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ, ਜਦਕਿ ਦਿਨ ਦੀ ਖੇਡ ਖਤਮ ਹੋਣ ਤੋਂ ਪਹਿਲਾਂ ਧਰਮਬੀਰ ਸਿੰਘ ਨੇ ਸੋਨ ਅਤੇ ਪ੍ਰਣਬ ਨੇ ਚਾਂਦੀ ਦਾ ਤਗਮਾ ਜਿੱਤਿਆ। ਹੁਣ ਤੱਕ ਭਾਰਤ ਨੇ ਇਸ ਪੈਰਾਲੰਪਿਕ ਵਿੱਚ 5 ਸੋਨੇ ਸਮੇਤ ਕੁੱਲ 24 ਤਗਮੇ ਜਿੱਤੇ ਹਨ, ਜੋ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।