ਆਈ.ਪੀ.ਐਲ : ਬੰਗਲੌਰ ਤੇ ਦਿੱਲੀ ਦਾ ਮੁਕਾਬਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਪਣਾ ਪ੍ਰਭਵਾਸ਼ਾਲੀ ਪ੍ਰਦਰਸ਼ਨ ਜਾਰੀ ਰੱਖਣ ਲਈ ਉਤਰੇਗੀ ਆਰ.ਸੀ.ਬੀ ਅਤੇ ਦਿੱਲੀ ਕੈਪੀਟਲ

IPL: Bangalore vs Delhi Capitals

ਦੁਬਈ  : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਵਿਚ ਹੁਣ ਤਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀਆਂ ਦੋ ਟੀਮਾਂ ਰਾਇਲ ਚੈਲੇਂਜਰ ਬੰਗਲੌਰ ਅਤੇ ਦਿੱਲੀ ਕੈਪੀਟਲ ਸੋਮਵਾਰ ਭਾਵ ਅੱਜ ਇਥੇ ਜਦੋਂ ਆਹਮੋ ਸਾਹਮਣੇ ਹੋਣਗੀਆਂ ਤਾਂ ਸ਼੍ਰੇਅਸ ਅੱਈਅਰ ਦੀ ਕੁਸ਼ਲ ਕਪਤਾਨੀ ਦੇ ਸਾਹਮਣੇ ਤਜ਼ਰਬੇਕਾਰ ਵਿਰਾਟ ਕੋਹਲੀ ਦੀ ਰਣਨੀਤਕ ਚਾਲਾਂ ਦੀ ਵੀ ਪ੍ਰੀਖਿਆ ਹੋਵੇਗੀ।

ਆਰਸੀਬੀ ਅਤੇ ਦਿੱਲੀ ਦੋਹਾਂ ਟੀਮਾਂ ਹਾਲੇ ਮਜ਼ਬੂਤ ਨਜ਼ਰ ਆ ਰਹੀਆਂ ਹਨ ਅਤੇ ਇਨ੍ਹਾਂ ਦੋਹਾਂ ਨੇ ਚਾਰ ਮੈਚਾਂ ਵਿਚੋਂ ਤਿੰਨ-ਤਿੰਨ ਵਿਚ ਜਿੱਤ ਦਰਜ ਕੀਤੀ ਹੈ। ਹੁਣ ਇਨ੍ਹਾਂ ਦੋਹਾਂ ਦਾ ਟੀਚਾ ਅਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਹੋਵੇਗਾ। ਅੱਈਅਰ ਨੇ ਜਿਥੇ ਟੀਮ ਦੇ ਚਾਰਾਂ ਮੈਚਾਂ ਵਿਚ ਚੰਗੀ ਲੈਅ ਦਿਖਾਈ  ਉਥੇ ਹੀ ਕੋਹਲੀ ਨੇ ਰਾਜਸਥਾਨ ਰਾਈਲਜ਼ ਵਿਰੁਧ ਅਰਧ ਸੈਂਕੜਾ ਜੜ ਕੇ ਲੈਅ ਵਿਚ ਵਾਪਸੀ ਕੀਤੀ।

ਅੱਈਅਰ ਨੇ ਸਨਿਚਰਵਾਰ ਨੂੰ ਫਿਰ ਤੋਂ ਅਪਣਾ ਕੌਸ਼ਲ ਦਿਖਾਇਆ ਅਤੇ 38 ਗੇਂਦਾਂ 'ਤੇ 88 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਪ੍ਰੀਥਵੀ ਸਾਵ ਨੇ 66 ਦੌੜਾਂ ਦੀ ਪਾਰੀ ਖੇਤੀ ਜਿਸ ਨਾਲ ਦਿੱਲੀ ਨੇ ਕੋਲਕਾਤਾ ਨਾਈਟਰਾਈਡਰਜ਼ ਨੂੰ 18 ਦੌੜਾਂ ਨਾਲ ਹਰਾਇਆ। ਕੋਹਲੀ ਨੇ ਆਰਸੀਬੀ ਦੀ ਰਾਇਲਜ਼ ਵਿਰੁਧ ਅੱਠ ਵਿਕਟ ਦੀ ਆਸਾਨ ਜਿੱਤ ਵਿਚ 53 ਗੇਂਦਾਂ 'ਤੇ ਅਜੇਤੂ 72 ਦੌੜਾਂ ਬਣਾ ਕੇ ਲੈਅ ਵਿਚ ਵਾਪਸੀ ਕੀਤੀ।

ਹੁਣ ਇਨ੍ਹਾਂ ਦੋਹਾਂ ਕਪਤਾਨਾਂ ਨੂੰ ਅੱਜ ਅੱਗੇ ਵੱਧ ਕੇ ਅਗਵਾਈ ਕਰਨੀ ਹੋਵੇਗੀ ਅਤੇ ਇਕ ਦੂਜੇ ਨੂੰ ਪਿਛੇ ਛੱਡਣ ਵਿਚ ਕੋਈ ਕਸਰ ਨਹੀਂ ਛੱਡਣੀ ਹੋਵੇਗੀ ਜਿਸ ਨਾਲ ਮੈਚ ਦੇ ਰੋਮਾਂਚਕ ਹੋਣ ਦੀ ਸੰਭਾਵਨਾ ਹੈ। ਦਿੱਲੀ ਸਿਖਰਲੇ ਕ੍ਰਮ ਵਿਚ ਸਾਲ ਚੰਗੀ ਲੈਅ ਵਿਚ ਹਨ ਪਰ ਸਿਖਰ ਧਵਨ ਚਿੰਤਾ ਦਾ ਵਿਸ਼ਾ ਹੈ। ਦਿੱਲੀ ਲਈ ਚੰਗੀ ਗਲ ਇਹ ਹੈ ਕਿ ਰਿਸ਼ਭ ਪੰਤ ਨੇ ਕੋਲਕਾਤਾ ਵਿਰੁਧ 17 ਗੇਂਦਾਂ ਵਿਚ 38 ਦੌੜਾਂ ਬਣਾ ਕੇ ਅਪਣੇ ਹਮਲਾਵਰ ਹੋਣ ਦੀ ਝਲਕ ਦਿਖਾਈ ਹੈ।

ਕਾਗਿਸੋ ਰਬਾੜਾ ਨੇ ਦਿੱਲੀ ਦੀ ਗੇਂਬਾਜ਼ੀ ਦੀ ਕਮਾਨ ਚੰਗੀ ਤਰ੍ਹਾਂ ਸੰਭਾਲੀ ਹੈ। ਦਖਣੀ ਅਫ਼ਰੀਕੀ ਤੇਜ਼ ਗੇਂਦਬਾਜ਼ ਐਲਰਿਚ ਨੋਰਜੇ ਨੇ ਸ਼ੁਰੂਆਤੀ ਅਤੇ ਡੈਥ ਓਵਰਾਂ ਵਿਚ ਦਿੱਲੀ ਵਲੋਂ ਸ਼ਾਨਦਾਰ ਭੂਮਿਕਾ ਨਿਭਾਈ ਹੈ। ਆਰਸੀਬੀ ਵਲੋਂ ਨੌਜਵਾਨ ਦੇਵਦੱਤ ਪਡੀਕੱਲ ਨੇ ਸਿਖਰਲੇ ਕ੍ਰਮ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਹੁਣ ਤਕ ਚਾਰ ਮੈਚਾਂ ਵਿਚ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ 174 ਦੌੜਾਂ ਬਣਾਈਆਂ ਹਨ। 

ਪਰ ਆਰੋਨ ਫ਼ਿੰਚ ਜੇਕਰ ਵੱਡੀ ਪਾਰੀ ਖੇਡਣ ਵਿਚ ਸਫ਼ਲ ਹੁੰੇਦੇ ਹਨ ਤਾਂ ਆਰਸੀਬੀ ਦੀ ਸਲਾਮੀ ਜੋੜੀ ਨੂੰ ਰੋਕਣਾ ਆਸਾਨ ਨਹੀਂ ਹੋਵੇਗਾ। ਕੋਹਲੀ ਦੀ ਫਾਰਮ ਵਿਚ ਵਾਪਸੀ ਨਾਲ ਆਰਸੀਬੀ ਨੂੰ ਰਾਹਤ ਮਿਲੀ ਹੈ। ਇਸਰੂ ਉਦਾਨਾ ਨੇ ਆਰਸੀਬੀ ਦੇ ਗੇਂਬਾਜ਼ੀ ਵਿਭਾਗ ਵਿਚ ਜੁੜਨ ਤੋਂ ਬਾਅਦ ਪ੍ਰਭਾਵਤ ਕੀਤਾ ਹੈ ਜਿਸ ਵਿਚ ਨਵਦੀਪ ਸੈਣੀ ਅਤੇ ਦੋਹਾਂ ਸਪਿਨਰਾਂ ਵਾਸ਼ਿੰਗਟਨ ਸੁੰਦਰ ਅਤੇ ਯੁਜਪੇਂਦਰ ਚੈਹਲ ਚੰਗੀ ਭੂਮਿਕਾ ਨਿਭਾ ਰਹੇ ਹਨ। (ਪੀਟੀਆਈ)

ਟੀਮਾਂ ਇਸ ਪ੍ਰਕਾਰ ਹਨ
ਰਾਇਲ ਚੈਲੇਂਜਰਜ਼ ਬੰਗਲੌਰ :
ਵਿਰਾਟ ਕੋਹਲੀ (ਕਪਤਾਨ), ਏਬੀ ਡਿਵਿਲੀਅਰਜ਼, ਪਾਰਥਿਵ ਪਟੇਲ, ਆਰੋਨ ਫ਼ਿੰਚ, ਜੋਸ਼ ਫ਼ਿਲਿਪ, ਕ੍ਰਿਸ ਮਾਰਿਸ, ਮੋਈਨ ਅਲੀ, ਮੋਹੰਮਦ ਸਿਰਾਜ਼, ਸ਼ਾਹਬਾਜ਼ ਅਹਿਮਦ, ਦੇਵਦੱਤ ਪਾਡਿਕੱਲ, ਯੁਜਵੇਂਦਰ ਚੈਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਇਸਰੂ ਉਦਾਨਾ, ਸ਼ਿਵਮ ਦੁਬੇ, ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜੰਪਾ।

ਦਿੱਲੀ ਕੈਪੀਟਲ : ਸ਼ਰੇਅਸ ਅੱਈਅਰ (ਕਪਤਾਨ), ਰਵਿਚੰਦਰ ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸਾਵ, ਸ਼ਿਮਰੋਨ ਹੇਟਮੇਅਰ, ਕਾਗਿਸੋ ਰਬਾੜਾ, ਅਜੰਯਕਾ ਰਹਾਣੇ, ਅਮਿਤ ਮਿਸ਼ਰਾ, ਰਿਸ਼ਭ ਪੰਤ, ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਿਮਛਾਨੇ, ਕੀਮੋ ਪਾਲ, ਡੇਨੀਅਲ ਸੈਮਸ, ਮੋਹਿਤ ਸ਼ਰਮਾ, ਐਨਰਿਕ ਨਾਰਜੇ, ਅਲੈਕਸ ਕੈਰੀ, ਅਵੇਸ਼ ਖ਼ਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਈਨਿਸ, ਲਲਿਤ ਯਾਦਵ।