Asian Games 2023: ਸਕੁਐਸ਼ 'ਚ ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸੰਧੂ ਨੇ ਜਿੱਤਿਆ ਸੋਨ ਤਮਗ਼ਾ 

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦੀ ਝੋਲੀ ਇਹ 20 ਸੋਨ ਤਮਗ਼ਾ ਪਿਆ ਹੈ

Asian Games 2023: Deepika Pallikal and Harinderpal Sandhu won gold medal in squash

ਹਾਂਗਜੂ - ਦੀਪਿਕਾ ਪੱਲੀਕਲ ਅਤੇ ਹਰਿੰਦਰਪਾਲ ਸਿੰਘ ਸੰਧੂ ਦੀ ਭਾਰਤੀ ਸਕੁਐਸ਼ ਜੋੜੀ ਨੇ ਵੀਰਵਾਰ ਨੂੰ ਹਾਂਗਜ਼ੂ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਮਿਕਸਡ ਡਬਲਜ਼ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ। ਭਾਰਤੀ ਜੋੜੀ ਨੇ ਮਲੇਸ਼ੀਆ ਦੇ ਅਜਮਾਨ ਬਿੰਟੀ ਅਤੇ ਸਿਆਫੀਕ ਬਿਨ ਮੁਹੰਮਦ ਖਿਲਾਫ਼ 11-10,11-10 ਦੀ ਰੋਮਾਂਚਕ ਜਿੱਤ ਦਰਜ ਕੀਤੀ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਇਸ ਮੈਚ ਵਿਚ ਕਮਲ ਨੇ ਸਿੱਧਾ ਹੀ ਮੈਚ ਜਿੱਤ ਲਿਆ।  

ਦੂਜੀ ਗੇਮ ਵਿਚ ਇੱਕ ਸਮੇਂ ਦੀਪਿਕਾ ਅਤੇ ਹਰਿੰਦਰ ਛੇ ਅੰਕਾਂ ਨਾਲ ਅੱਗੇ ਸਨ ਪਰ ਮਲੇਸ਼ੀਆ ਦੀ ਜੋੜੀ ਨੇ ਲਗਾਤਾਰ ਕਈ ਅੰਕ ਲੈ ਕੇ ਸਕੋਰ 10-9 ਨਾਲ ਮੈਚ ਆਪਣੇ ਹੱਕ ਵਿਚ ਕਰ ਲਿਆ। ਪਰ ਭਾਰਤੀਆਂ ਨੇ ਦੋ ਅੰਕ ਬਣਾ ਕੇ ਸੋਨ ਤਗਮਾ ਜਿੱਤ ਲਿਆ। ਏਸ਼ੀਆਡ ਦੇ ਇਸ ਐਡੀਸ਼ਨ 'ਚ ਭਾਰਤ ਦਾ ਇਹ 20ਵਾਂ ਸੋਨ ਤਗਮਾ ਹੈ ਅਤੇ ਦੇਸ਼ ਕੁੱਲ 83 ਤਗਮਿਆਂ ਨਾਲ ਤਮਗ਼ਾ ਸੂਚੀ 'ਚ ਚੌਥੇ ਸਥਾਨ 'ਤੇ ਹੈ। ਬਾਅਦ ਵਿਚ, ਸੌਰਵ ਘੋਸ਼ਾਲ ਪੁਰਸ਼ ਸਿੰਗਲਜ਼ ਦੇ ਫਾਈਨਲ ਵਿਚ ਮਲੇਸ਼ੀਆ ਦੇ ਇਆਨ ਯੂ ਐਨਜੀ ਨਾਲ ਭਿੜੇਗਾ।