ਅੰਬਾਤੀ ਰਾਇਡੂ ਨੇ ਲਿਆ ਫਰਸਟ ਕਲਾਸ ਕ੍ਰਿਕੇਟ ਤੋਂ ਸੰਨਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਟਾਰ ਬੱਲੇਬਾਜ ਅੰਬਾਤੀ ਰਾਇਡੂ ਨੇ ਸ਼ਨੀਵਾਰ ਨੂੰ ਫਰਸਟ ਕਲਾਸ ਕ੍ਰਿਕੇਟ......

Ambati Rayudu

ਨਵੀਂ ਦਿੱਲੀ ( ਪੀ.ਟੀ.ਆਈ ): ਟੀਮ ਇੰਡੀਆ ਦੇ ਸਟਾਰ ਬੱਲੇਬਾਜ ਅੰਬਾਤੀ ਰਾਇਡੂ ਨੇ ਸ਼ਨੀਵਾਰ ਨੂੰ ਫਰਸਟ ਕਲਾਸ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਰਾਇਡੂ ਨੇ ਇਹ ਫੈਸਲਾ ਇਕ ਦਿਨਾਂ ਅੰਤਰ ਰਾਸ਼ਟਰੀ ਅਤੇ ਟੀ-20 ਕ੍ਰਿਕੇਟ ਉਤੇ ਧਿਆਨ ਦੇਣ ਲਈ ਲਿਆ ਹੈ। 33 ਸਾਲ ਦੇ ਰਾਇਡੂ ਨੇ ਹਾਲ ਹੀ ਵਿਚ ਹੋਏ ਏਸ਼ਿਆ ਕਪ ਅਤੇ ਵੇਸਟ ਇੰਡੀਜ਼ ਦੇ ਖਿਲਾਫ਼ ਵਨਡੇ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੈਦਰਾਬਾਦ ਕ੍ਰਿਕੇਟ ਸੰਘ ਨੇ ਕਿਹਾ ਕਿ ਹੈਦਰਾਬਾਦ ਦੇ ਕਪਤਾਨ ਅਤੇ ਭਾਰਤ ਦੀ ਵਨਡੇ ਟੀਮ ਦੇ ਮੈਂਬਰ ਅੰਬਾਤੀ ਰਾਇਡੂ ਨੇ ਖੇਡ ਦੇ ਲੰਬੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।

ਜਿਸ ਵਿਚ ਰਣਜੀ ਟਰਾਫੀ ਵੀ ਸ਼ਾਮਲ ਹੈ। ਉਨ੍ਹਾਂ ਨੇ ਇਹ ਫੈਸਲਾ ਇਸ ਲਈ ਕੀਤਾ ਜਿਸ ਦੇ ਨਾਲ ਉਹ ਸੀਮਿਤ ਓਵਰ ਕ੍ਰਿਕੇਟ ਅਤੇ ਟੀ-20 ਕ੍ਰਿਕੇਟ ਉਤੇ ਧਿਆਨ ਲਗਾ ਸਕਣ। ਹਾਲਾਂਕਿ ਉਹ ਛੋਟੇ ਫਾਰਮੈਟ ਦੇ ਅੰਤਰ ਰਾਸ਼ਟਰੀ ਅਤੇ ਘਰੇਲੂ ਮੈਚਾਂ ਵਿਚ ਖੇਡਣਾ ਜਾਰੀ ਰਖੇਗਾ। ਉਨ੍ਹਾਂ ਨੇ ਬੀ.ਸੀ.ਸੀ.ਆਈ ਹੈਦਰਾਬਾਦ ਕ੍ਰਿਕੇਟ ਸੰਘ, ਆਂਧਰਾ ਕ੍ਰਿਕੇਟ ਸੰਘ, ਬੜੌਦਾ ਕ੍ਰਿਕੇਟ ਸੰਘ ਅਤੇ ਵਿਦਰਭ ਕ੍ਰਿਕੇਟ ਸੰਘ ਦਾ ਧੰਨਵਾਦ ਭੁਗਤਾਨ ਕੀਤਾ ਹੈ। ਰਾਇਡੂ ਨੇ ਆਈ.ਪੀ.ਐਲ ਵਿਚ ਚੈਂਨਈ ਸੁਪਰਕਿੰਗਸ ਲਈ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੇ ਨਾਲ ਭਾਰਤੀ ਟੀਮ ਵਿਚ ਵਾਪਸੀ ਕੀਤੀ ਸੀ।

ਉਨ੍ਹਾਂ ਨੂੰ ਇੰਗਲੈਂਡ ਵਿਚ ਹੋਣ ਵਾਲੇ ਵਨਡੇ ਵਰਲਡ ਕਪ ਵਿਚ ਭਾਰਤ ਦੇ ਚੌਥੇ ਨੰਬਰ ਦੇ ਬੱਲੇਬਾਜ ਦੇ ਤੌਰ ਉਤੇ ਵੇਖਿਆ ਜਾ ਰਿਹਾ ਹੈ। ਹਾਲ ਹੀ ਵਿਚ ਵੇਸਟਇੰਡੀਜ ਦੇ ਖਿਲਾਫ਼ ਸੀਰੀਜ਼ ਵਿਚ ਉਨ੍ਹਾਂ ਨੇ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਨਾਲ 217 ਦੌੜਾਂ ਜੋੜੀਆਂ ਸਨ। ਜਿਸ ਦੇ ਬਾਅਦ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਰਾਇਡੂ ਨੇ ਵੇਸਟਇੰਡੀਜ ਦੇ ਖਿਲਾਫ਼ ਖੇਡੇ ਗਏ ਚੌਥੇ ਵਨਡੇ ਮੈਚ ਵਿਚ ਚੌਥੇ ਨੰਬਰ ਉਤੇ ਬੱਲੇਬਾਜੀ ਕਰਦੇ ਹੋਏ 81 ਗੇਂਦਾਂ ਵਿਚ 100 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, ਰਾਇਡੂ ਨੇ ਮਿਲੇ ਮੌਕੀਆਂ ਨੂੰ ਦੋਨਾਂ ਹੱਥਾਂ ਨਾਲ ਭੁਨਾਇਆ ਹੈ। ਸਾਨੂੰ 2019 ਤੱਕ ਟੀਮ ਵਿਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਹ ਖੇਡ ਨੂੰ ਚੰਗੇ ਤਰੀਕੇ ਨਾਲ ਪੜ੍ਹਦੇ ਹਨ,  ਇਸ ਲਈ ਅਸੀਂ ਖੁਸ਼ ਹਾਂ ਕਿ ਨੰਬਰ-4 ਉਤੇ ਸਾਡੇ ਕੋਲ ਇਕ ਕਾਬਿਲ ਸ਼ਖਸ ਹੈ।