ਲਖਨਊ ‘ਚ ਪਹਿਲੇ ਇੰਟਰਨੈਸ਼ਨਲ ਟੀ20 ਲਈ ਤਿਆਰ ਹੈ ਦੇਸ਼ ਦਾ 10ਵਾਂ ਸਭ ਤੋਂ ਵੱਡਾ ਮੈਦਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਵੈਸਟ ਇੰਡੀਜ਼ ਦੀ ਟੀਮਾਂ ਦੂਜੇ ਟੀ20 ਅੰਤਰਰਾਸ਼ਟਰੀ ਮਾਚ ਲਈ ਸੋਮਵਾਰ ਨੂੰ ਲਖਨਊ ਪਹੁੰਚੇਗੀ ਅਤੇ ਛੇ ਨਵੰਬਰ ਨੂੰ ....

Ekana International Stadium Lakhnow

ਲਖਨਊ (ਪੀਟੀਆਈ) : ਭਾਰਤ ਅਤੇ ਵੈਸਟ ਇੰਡੀਜ਼ ਦੀ ਟੀਮਾਂ ਦੂਜੇ ਟੀ20 ਅੰਤਰਰਾਸ਼ਟਰੀ ਮਾਚ ਲਈ ਸੋਮਵਾਰ ਨੂੰ ਲਖਨਊ ਪਹੁੰਚੇਗੀ ਅਤੇ ਛੇ ਨਵੰਬਰ ਨੂੰ ਹੋਣ ਵਾਲੇ ਮੈਚ ਤੋਂ ਪਹਿਲੇ ਉਹਨਾਂ ਦੇ ਅਭਿਆਸ ‘ਚ ਭਾਗ ਲੈਣ ਦੀ ਸੰਭਾਵਨਾ ਨਹੀਂ ਹੈ। ਸਟੇਟ ਔਲ ਆਰਟ ਸੁਵਾਧਾਵਾਂ ਨਾਲ ਲੈਸ ਇਕਾਨਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਇਸ ਮੈਚ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬੁਟ ਕਰੇਗਾ। ਉਤਰ ਪ੍ਰਦੇਸ਼ ਕ੍ਰਿਕਟ ਸੰਘ (ਯੂਪੀਏ) ਦੇ ਮੀਡੀਆ ਮੈਨੇਜ਼ਰ ਏਏ ਖ਼ਾਨ ਤਾਲਿਬ ਨੇ ਐਤਵਾਰ ਨੂੰ ਦੱਸਿਆ ਕਿ ਹੁਣ ਇਹ ਤੈਅ ਨਹੀਂ ਹੋਇਆ ਹੈ ਕਿ ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਕੱਲ੍ਹ ਸੋਮਵਾਰ ਨੂੰ ਅਭਿਆਸ ਕਰਨਗੀਆਂ ਜਾਂ ਨਹੀਂ।

ਇਸ ਦਾ ਫ਼ੈਸਲਾ ਕੱਲ੍ਹ ਦੋਨਾਂ ਟੀਮਾਂ ਦੇ ਆਉਣ ਤੋਂ ਬਾਅਦ ਟੀਮ ਪ੍ਰਬੰਧਨ ਕਰਨਗੇ। ਪਹਿਲਾ ਟੀ20 ਮੈਚ ਐਤਵਾਰ ਨੂੰ ਕਲਕੱਤਾ ਵਿਚ ਖੇਡਿਆ ਗਿਆ ਜਿਸ ਤੋਂ ਬਾਅਦ ਦੋਨਾਂ ਟੀਮਾਂ ਸੋਮਵਾਰ ਸਵੇਰੇ ਲਖਨਊ ਲਈ ਰਵਾਨਾ ਹੋਣਗੀਆਂ ਅਤੇ ਦੁਪਿਹਰ ਬਾਅਦ ਇਥੇ ਪਹੁੰਚਣਗੀਆਂ। ਮੈਚ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਵੇਗਾ ਅਤੇ ਅਜਿਹੇ ਵਿਚ ਟੀਮ ਮੰਗਲਵਾਰ ਦੀ ਸਵੇਰੇ  ਵਿਕਲਿਪ ਅਭਿਆਸ ਵਿਚ ਹਿੱਸਾ ਲੈ ਸਕਦੀ ਹੈ। ਭਾਰਤੀ ਟੀਮ ਇਥੇ ਗੋਮਤੀ ਨਗਰ ਸਥਿਤ ਹੋਟਲ ਹਯਾਤ ਵਿਚ ਜਦੋਂ ਕਿ ਵੈਸਟ ਇੰਡੀਜ਼ ਦੀ ਟੀਮ ਗੋਮਤੀ ਨਗਰ ‘ਚ ਹੀ ਸਥਿਤ ਤਾਜ ਹੋਟਲ ‘ਚ ਰੁਕੇਗੀ।

ਲਖਨਊ ਦਾ ਇਕਾਨਾ ਸਟੇਡੀਅਮ ਦੇਸ਼ ਦਾ 10ਵਾਂ ਸਭ ਤੋਂ ਵੱਡਾ ਸਟੇਡੀਅਮ ਹੈ। ਇਸ ਦੀ ਸਮਰੱਥਾ 50,000 ਦਰਸ਼ਕਾਂ ਦੀ ਹੈ। ਯੂਪੀਸੀਏ ਦੇ ਨਿਰਦੇਸ਼ਕ ਐਸ ਕੇ ਅਗਰਵਾਲ ਦੇ ਮੁਤਾਬਿਕ ਦੋਨਾਂ ਟੀਮਾਂ ਲਈ ਹੋਟਲਾਂ ‘ਚ ਸੁਰੱਖਿਆ ਦੇ ਜਵਰਦਸਤ ਇੰਤਜ਼ਾਮ ਕੀਤੇ ਗਏ ਹਨ। ਅਤੇ ਕਿਸੇ ਵੀ ਬਾਹਰੀ ਵਿਅਕਤੀ ਦੇ ਸਟੇਡੀਅਮ ਦੇ ਅੰਦਰ ਪ੍ਰਵੇਸ਼ ‘ਤੇ ਪਾਬੰਦੀ ਹੋਵੇਗੀ। ਭਾਰਤ ਅਤੇ ਵੈਸਟ ਇੰਡੀਜ਼ ਦੇ ਵਿਚ ਪਹਿਲੇ ਦੋ ਟੈਸਟ ਦੀ ਸੀਰੀਜ਼ ਹੋਈ ਸੀ ਜਿਸ ‘ਚ ਭਾਰਤ ਨੇ 2-0 ਤੋਂ ਇਕ ਤਰਫ਼ਾ ਜਿੱਤ ਹਾਂਸਲ ਕੀਤੀ ਸੀ। ਇਸ ਤੋਂ ਬਾਅਦ ਪੰਜ ਵਨਡੇ ਮੈਚਾਂ ਦੀ ਸੀਰੀਜ਼ ‘ਚ ਵੀ ਟੀਮ ਇੰਡੀਆ ਨੇ 3-1 ਨਾਲ ਜਿੱਤ ਹਾਂਸਲ ਕੀਤੀ ਸੀ।

ਵੈਸਟ ਇੰਡੀਜ਼ ਟੀਮ ਹੁਣ ਵਰਡ ਚੈਪੀਂਅਨ ਜਰੂਰ ਹੈ ਪਰ ਸਾਲ 2018 ਵਿਚ ਪਿਛਲੀ ਤਿੰਨਾਂ ਸੀਰੀਜ਼ ਉਹ ਗੁਆ ਚੁੱਕੀ ਹੈ। ਪਹਿਲਾਂ ਉਹਨਾਂ ਤੋਂ ਨਿਊਜ਼ੀਲੈਂਡ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ 0-2 ਨਾਲ ਗਵਾਈ ਸੀ (ਇਕ ਮੈਚ ਬਾਰਿਸ਼ ਦੇ ਕਾਰਨ ਖ਼ਰਾਬ ਹੋ ਗਿਆ ਸੀ)। ਇਸ ਤੋਂ ਬਾਅਦ ਪਾਕਿਸਤਾਨ ‘ਚ ਉਸ ਨੇ ਮੇਜਬਾਨ ਦੇ ਹੱਥਾਂ 0-3 ਨਾਲ ਸੀਰੀਜ਼ ਗਵਾਈ ਅਤੇ ਫਿਰ ਅਮਰੀਕਾ ‘ਚ ਹੋਈ ਬੰਗਲਾਦੇਸ਼ ਦੇ ਖ਼ਿਲਾਫ਼ ਤਿੰਨ ਟੀ20 ਮੈਚਾਂ ਦੀ ਸੀਰੀਜ਼ ਵੀ ਉਸ ਨੇ 0-2 ਨਾਲ ਗਵਾਈ ਸੀ।