ਕੋਹਲੀ ਮੁੜ ਬਣੇ ਨੰਬਰ ਇਕ ਟੈਸਟ ਬੱਲੇਬਾਜ਼

ਏਜੰਸੀ

ਖ਼ਬਰਾਂ, ਖੇਡਾਂ

ਬੰਗਲਾਦੇਸ਼ ਦੇ ਖ਼ਿਲਾਫ਼ ਖੇਡੀ ਸ਼ਤਕੀ ਪਾਰੀ ਨੇ ਦਿਵਾਇਆ ਮੁਕਾਮ, ਸਮਿੱਥ ਨੂੰ ਛੱਡਿਆ ਪਿੱਛੇ

Virat Kohli

ਗੇਂਦਬਾਜ਼ਾਂ ਵਿਚ ਆਸਟਰੇਲੀਆ ਦੇ ਪੈਂਟ ਕਮਿੰਸ ਨੰਬਰ ਇਕ 'ਤੇ ਅਤੇ ਜਸਪ੍ਰੀਤ ਬੁਮਰਾਹ ਨੰਬਰ ਪੰਜ 'ਤੇ
ਦੁਬਈ : ਭਾਰਤੀ ਕਪਤਾਨ ਵਿਰਾਟ ਕੋਹਲੀ ਬੁਧਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਫਿਰ ਤੋਂ ਸਿਖਰਲਾ ਸਥਾਨ 'ਤੇ ਪਹੁੰਚ ਗਏ। ਆਸਟਰੇਲੀਆ ਦੇ ਸਟੀਵ ਸਮਿਥ ਦੇ ਹੇਠਾਂ ਡਿਗੱਣ ਦੇ ਕਾਰਨ ਕੋਹਲੀ ਅੱਗੇ ਵਧਣ ਵਿਚ ਸਫਲ ਰਹੇ।

ਪਿਛਲੇ ਹਫ਼ਤੇ ਕੋਲਕਾਤਾ ਵਿਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਡੇਅ ਨਾਈਟ ਟੈਸਟ ਮੈਚ ਵਿਚ 136 ਦੌੜਾਂ ਬਣਾਉਣ ਵਾਲੇ ਕੋਹਲੀ ਨੇ 928 ਅੰਕ ਬਣਾਏ ਹਨ ਅਤੇ ਉਹ ਹੁਣ ਸਮਿਥ ਤੋਂ ਪੰਜ ਅੰਕ ਅੱਗੇ ਹਨ ਜਿਨ੍ਹਾਂ ਨੇ ਪਾਕਿਸਤਾਨ ਦੇ ਖ਼ਿਲਾਫ਼ ਐਡੀਲੇਡ ਟੈਸਟ ਵਿਚ 36 ਦੌੜਾਂ ਬਣਾਈਆਂ ਜਿਸ ਨਾਲ ਉਨ੍ਹਾਂ ਦੇ 931 ਤੋਂ ਘੱਟ ਕੇ 923 ਅੰਕ ਰਹਿ ਗਏ ਹਨ।

ਚੇਤੇਸ਼ਵਰ ਪੁਜਾਰਾ ਨੇ ਚੌਥਾ ਸਥਾਨ ਬਰਕਰਾਰ ਰਖਿਆ ਹੈ ਜਦੋਂਕਿ ਅਜਿੰਕਯ ਰਹਾਣੇ ਨਵੀਂ ਰੈਂਕਿੰਗ ਵਿਚ ਇਕ ਸਥਾਨ ਹੇਠਾਂ ਖਿਸਕ ਕੇ ਛੇਵੇਂ ਨੰਬਰ 'ਤੇ ਪਹੁੰਚ ਗਏ ਹਨ। ਗੇਂਦਬਾਜ਼ਾਂ ਵਿਚ ਆਸਟਰੇਲੀਆ ਦੇ ਪੈਟ ਕਮਿੰਸ ਨੰਬਰ ਇਕ 'ਤੇ ਅਤੇ ਜਦਕਿ ਆਲਰਾਉਂਡਰਜ਼ ਦੀ ਰੈਂਕਿੰਗ ਵਿਚ ਜੇਸਨ ਹੋਲਡਰ ਨੰਬਰ ਇਕ 'ਤੇ ਹਨ। ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ 'ਤੇ ਹਨ ਅਤੇ ਉਹ ਭਾਰਤੀ ਗੇਂਦਬਾਜ਼ਾਂ 'ਚੋਂ ਸੱਭ ਤੋਂ ਅੱਗੇ ਹਨ।

ਸੀਨੀਅਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਵੀ ਨੌਵਾਂ ਸਥਾਨ ਬਰਕਰਾਰ ਰਖਿਆ ਹੈ। ਮੁਹੰਮਦ ਸ਼ਮੀ ਇਕ ਸਥਾਨ ਚੜ੍ਹ ਕੇ ਦਸਵੇਂ ਸਥਾਨ 'ਤੇ ਪਹੁੰਚ ਗਏ ਹਨ। ਆਈਸੀਸੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “''ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 12 ਦੌੜਾਂ ਦੀ ਛਲਾਂਗ ਲਗਾ ਕੇ ਨਾਬਾਦ 335 ਦੌੜਾਂ ਨਾਲ 12 ਵੇਂ ਸਥਾਨ 'ਤੇ ਪਹੁੰਚ ਗਏ ਹਨ, ਜਦੋਂ ਕਿ ਮਾਰਨਸ ਲਾਬੂਸ਼ੇਨ ਪਹਿਲੀ ਵਾਰ ਚੋਟੀ ਦੇ 10 ਵਿਚ ਪਹੁੰਚੇ।

ਉਹ ਇਸ ਸਾਲ ਦੀ ਸ਼ੁਰੂਆਤ ਵਿਚ 110 ਵੇਂ ਨੰਬਰ 'ਤੇ ਸੀ।'' ਲਾਬੁਸ਼ੇਨ ਅਪਣੀ ਸ਼ਤਕੀ ਪਾਰੀ ਦੇ ਕਾਰਨ ਛੇ ਸਥਾਨ ਦੇ ਉੱਪਰ ਚੜ੍ਹ ਕੇ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇਕ ਹੋਰ ਆਸਟਰੇਲੀਆਈ ਖਿਡਾਰੀ ਹਨ ਜਿਸ ਨੂੰ ਨਵੀਂ ਵਿਸ਼ਵ ਰੈਂਕਿੰਗ ਵਿਚ ਫਾਇਦਾ ਮਿਲਿਆ ਹੈ। ਐਡੀਲੇਡ ਟੈਸਟ 'ਚ ਸੱਤ ਵਿਕਟਾਂ ਲੈਣ ਕਾਰਨ ਉਹ ਚਾਰ ਸਥਾਨ ਉਪਰ 14 ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਇਹ ਰੈਂਕਿੰਗ ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਮੈਚ ਦੇ ਅਲਾਵਾ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚ ਹੈਮਿਲਟਨ 'ਚ ਖ਼ਤਮ ਹੋਏ ਡਰਾਅ ਟੈਸਟ ਅਤੇ ਵੈਸਟਇੰਡੀਜ਼ ਦੀ ਲਖਨਉ 'ਚ ਅਫ਼ਗਾਨਿਸਤਾਨ ਖ਼ਿਲਾਫ਼ ਨੌਂ ਵਿਕਟਾਂ ਨਾਲ ਜਿੱਤ ਵਾਲੇ ਮੈਚ ਦੇ ਬਾਅਦ ਤਿਆਰ ਕੀਤੀ ਗਈ ਹੈ। ਪਾਕਿਸਤਾਨ ਦੇ ਮੱਧਕ੍ਰਮ ਦੇ ਬੱਲੇਬਾਜ਼ ਬਾਬਰ ਆਜ਼ਮ ਦੋ ਸਥਾਨ ਦੀ ਤੇਜ਼ੀ ਨਾਲ 13 ਵੇਂ ਅਤੇ ਓਪਨਰ ਸ਼ਾਨ ਮਸੂਦ ਦਸ ਸਥਾਨ ਦੀ ਤੇਜ਼ੀ ਨਾਲ 47 ਵੇਂ ਨੰਬਰ 'ਤੇ ਪਹੁੰਚ ਗਏ ਹਨ।

ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਵੀ ਅਪਣੀ 226 ਦੌੜਾਂ ਦੀ ਪਾਰੀ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਹੁਣ ਸੱਤਵੇਂ ਸਥਾਨ 'ਤੇ ਪਹੁੰਚ ਗਏ ਹਨ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ ਕਰੀਅਰ ਦੇ ਸਰਵਉੱਤਮ 830 ਰੇਟਿੰਗ ਅੰਕ ਲੈ ਕੇ ਪੰਜ ਵਿਕਟਾਂ ਲੈਣ ਦੇ ਦਮ 'ਤੇ ਇਕ ਸਥਾਨ ਉਪਰ ਤੀਸਰੇ ਸਥਾਨ 'ਤੇ ਪਹੁੰਚ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।