ਸਾਡਾ ਪ੍ਰਵਾਰ 'ਸਪੋਕਸਮੈਨ' ਤੋਂ ਇਲਾਵਾ ਕੋਈ ਹੋਰ ਅਖ਼ਬਾਰ ਨਹੀਂ ਪੜ੍ਹਦਾ : ਮੁਲਖਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਉਨ੍ਹਾਂ ਦਸਿਆ ਕਿ ਜਿਸ ਸਮੇਂ ਸੱਚ ਦੀ ਅਵਾਜ਼ ਚੁਕਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਤੋਂ ਲਗਾਤਾਰ ਦਸ ਸਾਲ ਸੱਤਾ ਵਿਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ...

Our family reads no newspaper other than 'Spokesman': Mulkha Singh

ਲੌਂਗੋਵਾਲ  (ਗੋਬਿੰਦ ਸਿੰਘ ਦੁੱਲਟ): ਜਿਸ ਦਿਨ ਤੋਂ ਮੈਂ ਅਤੇ ਮੇਰੇ ਪ੍ਰਵਾਰ ਨੇ ਸਪੋਕਸਮੈਨ ਅਖ਼ਬਾਰ ਪੜ੍ਹਨਾ ਸ਼ੁਰੂ ਕੀਤਾ ਹੈ, ਉਦੋਂ ਤੋਂ ਲੈ ਕੇ ਅੱਜ ਤਕ ਅਸੀਂ ਕਿਸੇ ਹੋਰ ਅਖ਼ਬਾਰ ਨੂੰ ਕਦੇ ਖੋਲ੍ਹ ਕੇ ਵੀ ਨਹੀਂ ਦੇਖਿਆ। ਇਹ ਸ਼ਬਦ ਇਥੋਂ ਨੇੜਲੇ ਪਿੰਡ ਕੁੰਨਰਾਂ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਮੁਲਖਾ ਸਿੰਘ ਕੁੰਨਰ ਨੇ ਸਪੋਕਸਮੈਨ ਅਖ਼ਬਾਰ ਦੀ 14ਵੀਂ ਵਰ੍ਹੇਗੰਢ ਦੀ ਮੁਬਾਰਕਬਾਦ ਦਿੰਦਿਆਂ ਆਖੇ।

ਉਨ੍ਹਾਂ ਦਸਿਆ ਕਿ ਜਿਸ ਸਮੇਂ ਸੱਚ ਦੀ ਅਵਾਜ਼ ਚੁਕਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਤੋਂ ਲਗਾਤਾਰ ਦਸ ਸਾਲ ਸੱਤਾ ਵਿਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਸੱਚ 'ਤੇ ਪਹਿਰਾ ਦੇਣ ਕਾਰਨ ਨਾ-ਖ਼ੁਸ਼ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸ ਦੀਆਂ ਕਾਪੀਆਂ ਪਾੜੀਆਂ ਸਨ ਅਤੇ ਨਾਲ ਹੀ ਪਾਰਟੀ ਆਗੂਆਂ ਨੇ ਅਖੌਤੀ ਪੰਥਕ ਅਖਵਾ ਕੇ ਅਖ਼ਬਾਰ ਦਾ ਪੂਰਨ ਬਾਈਕਾਟ ਕੀਤਾ ਸੀ ਅਤੇ ਨਾਲ ਹੀ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਸਿੱਖ ਇਸ ਅਖ਼ਬਾਰ ਨੂੰ ਨਹੀਂ ਪੜ੍ਹਨਗੇ,

ਉਸ ਸਮੇਂ ਮੈਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਗਿਆ ਹੋਇਆ ਸੀ ਅਤੇ ਉਥੇ ਹੀ ਮੈਂ ਸ੍ਰੀ ਦਰਬਾਰ ਸਾਹਿਬ ਵੱਲ ਮੂੰਹ ਕਰ ਕੇ ਪ੍ਰਣ ਕੀਤਾ ਸੀ ਕਿ ਪੰਥ ਦੀ ਹਰ ਇਕ ਚੀਜ਼ ਨੂੰ ਖਾਣ ਵਾਲੀ ਪਾਰਟੀ ਸ਼੍ਰੋਮਣੀ ਅਕਾਲ ਦਲ (ਬ) ਜਿਸ ਅਖ਼ਬਾਰ ਦਾ ਵਿਰੋਧ ਕਰ ਰਹੀ ਹੈ, ਉਹ ਸੱਚਮੁੱਚ ਹੀ ਸੱਚ ਦਾ ਝੰਡਾਬਰਦਾਰ ਹੋਵੇਗਾ ਅਤੇ ਅੱਜ ਤੋਂ ਬਾਅਦ ਪ੍ਰਮਾਤਮਾ ਜੇਕਰ ਮੈਨੂੰ ਪੜ੍ਹਾਵੇ ਤਾਂ ਸਿਰਫ਼ ਸਪੋਕਸਮੈਨ ਅਖ਼ਬਾਰ ਹੀ।

ਉਨ੍ਹਾਂ ਦਸਿਆ ਕਿ,''ਉਸ ਦਿਨ ਤੋਂ ਲੈ ਕੇ ਅੱਜ ਤਕ ਮੈਂ ਅਤੇ ਮੇਰੇ ਪਰਿਵਾਰਕ ਮੈਂਬਰ ਸਿਰਫ਼ ਤੇ ਸਿਰਫ਼ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਹੀ ਪਾਠਕ ਹਾਂ, ਜਿਸ ਵਿਚ ਕਿਸੇ ਵੀ ਸਿਆਸੀ ਧਿਰ ਦਾ ਪੱਖ ਨਾ ਪੂਰਨ ਦੀ ਤਾਕਤ ਹੈ।'' ਇਸ ਮੌਕੇ ਸਰਪੰਚ ਪਰਮਜੀਤ ਕੌਰ ਨੇ ਸਪੋਕਸਮੈਨ ਅਖ਼ਬਾਰ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਇਸ ਨੂੰ ਮੇਰੇ ਬੱਚੇ ਲਗਾਤਾਰ ਪੜ੍ਹ ਰਹੇ ਹਨ ਜਿਸ ਕਰ ਕੇ ਪ੍ਰਮਾਤਮਾ ਦੀ ਕ੍ਰਿਪਾ ਹੈ ਕਿ ਉਹ ਨਾ ਤਾਂ ਕਿਸੇ ਵਹਿਮ-ਭਰਮ ਅਤੇ ਨਾ ਹੀ ਕਿਸੇ ਨਸ਼ੇ ਦਾ ਸ਼ਿਕਾਰ ਹੋ ਸਕੇ

, ਸੱਭ ਤੋਂ ਵੱਡੀ ਗੱਲ ਸੱਚੀਆਂ ਖ਼ਬਰਾਂ ਦੇ ਨਾਲ-ਨਾਲ ਲੱਚਰਤਾ ਤੋਂ ਕੋਹਾਂ ਦੂਰ ਹਰ ਧਰਮ ਦੀ ਸਿਖਿਆ ਇਸ ਅਖ਼ਬਾਰ ਵਿਚ ਬੱਚਿਆਂ ਨੂੰ ਧਾਰਮਕ ਅਤੇ ਦੂਰ ਅੰਦੇਸ਼ੀ ਬਣਾਉਂਦੀ ਹੈ। ਇਸ ਮੌਕੇ ਸਰਪੰਚ ਦੇ ਬੱਚਿਆਂ ਨੇ ਦਸਿਆ ਕਿ ਕਈ ਵਾਰ ਅਜਿਹਾ ਵੀ ਹੋਇਆ ਹੈ ਕਿ ਹਾਕਰ ਸਪੋਕਸਮੈਨ ਦੀ ਥਾਂ 'ਤੇ ਕੋਈ ਹੋਰ ਅਖ਼ਬਾਰ ਸੁੱਟ ਜਾਂਦਾ ਹੈ, ਤਾਂ ਜਿਥੇ ਅਸੀਂ ਅਗਲੇ ਦਿਨ ਉਸ ਨਾਲ ਅਜਿਹਾ ਕਰਨ 'ਤੇ ਮਨ ਮੁਟਾਵ ਕਰਦੇ ਹਾਂ, ਉਥੇ ਹੀ ਸਪੋਕਸਮੈਨ ਦੀ ਥਾਂ 'ਤੇ ਆਏ ਕਿਸੇ ਹੋਰ ਅਖ਼ਬਾਰ ਦੀ ਤਹਿ ਤਕ ਨਹੀਂ ਖੋਲ੍ਹ ਕੇ ਦੇਖਦੇ।