ਨਿਊਜ਼ੀਲੈਂਡ ਵਿਰੁੱਧ ਟੀ20 ਰਾਹੀਂ ਇਕ ਹੋਰ ਲੜੀ ਅਪਣੇ ਨਾਂ ਕਰਨਾ ਚਾਹੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਦੇਸ਼ੀ ਸਰਜਮੀਂ 'ਤੇ ਪਿਛਲੇਤਿੰਨ ਮਹੀਨਿਆਂ ਵਿਚ ਜਿੱਤ ਦੀ ਨਵਾਂ ਇਤਿਹਾਸ ਲਿਖ ਰਿਹਾ ਭਾਰਤ ਅਜ ਆਖ਼ਰੀ ਚਰਨ ਵਿਚ ਨਿਊਜ਼ੀਲੈਂਡ ਵਿਰੁਧ ਪਹਿਲੇ ਟੀ20 ਅੰਤਰ-ਰਾਸ਼ਟਰੀ.....

T20 Match India & New Zealand

ਵੈਲਿੰਗਟਨ : ਵਿਦੇਸ਼ੀ ਸਰਜਮੀਂ 'ਤੇ ਪਿਛਲੇਤਿੰਨ ਮਹੀਨਿਆਂ ਵਿਚ ਜਿੱਤ ਦੀ ਨਵਾਂ ਇਤਿਹਾਸ ਲਿਖ ਰਿਹਾ ਭਾਰਤ ਅਜ ਆਖ਼ਰੀ ਚਰਨ ਵਿਚ ਨਿਊਜ਼ੀਲੈਂਡ ਵਿਰੁਧ ਪਹਿਲੇ ਟੀ20 ਅੰਤਰ-ਰਾਸ਼ਟਰੀ ਮੈਚ ਨਾਲ ਇਹ ਹੋਰ ਲੜੀ ਆਪਣੇ ਨਾਂ ਕਰਨ ਦੀ ਸੋਚ ਰਿ ਹਾ ਹੈ। ਵਿਰਾਟ ਕੋਹਲੀ ਨੂੰ ਆਰਾਮ ਦਿਤੇ ਜਾਣ ਤੋਂ ਬਾਦ ਰੋਹਿਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰ ਰਹੇ ਹਨ। ਆਸਟ੍ਰੇਲੀਆ ਦੇ ਇਤਿਹਾਸਕ ਦੌਰੇ ਤੋਂ ਬਾਦ ਇਕ ਦਿਨਾਂ ਲੜੀ 4.1 ਨਾਲ ਜਿੱਤਣ ਵਾਲੇ ਭਾਰਤ ਦੀਆਂ ਨਜ਼ਰਾਂ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਟੀਮ0 ਲੜੀ ਜਿੱਤਣ 'ਤੇ ਹਨ। ਸਲਾਮੀ ਨਿਊਜ਼ੀਲੈਂਡ ਸ਼ਿਖ਼ਰ ਧਵਨ ਨੇ ਮੈਚ ਤੋਂ ਪਹਿਲਾ ਕਿਹਾ ਕਿ ਅਸੀਂ ਵੀ ਇਨਸਾਨ ਹਾਂ ਅਤੇ

ਸਾਡੇ ਸ਼ਰੀਰ ਨੂੰ ਵੀ ਆਰਾਮ ਚਾਹੀਦਾ ਹੈ। ਅਸੀਂ ਜਿੱਤ ਦੀ ਲੈਅ ਕਾਇਮ ਰੱਖਣ ਲਈ ਲੜੀ ਅਪਣੇ ਨਾਂ ਕਰਨਾ ਚਾਹਾਂਗੇ। ਮੇਜ਼ਬਾਨ ਟੀਮ ਇਕ ਦਿਨਾਂ ਲੜੀ 1.4 ਨਾਲ ਹਾਰਣ ਤੋਂ ਬਾਦ ਅਪਣੀ ਲਾਜ ਬਚਾਉਣ ਲਈ ਨਿਤਰੇਗੀ। ਉਸ ਨੇ 2008-09 ਵਿਚ ਇਥੇ ਖੇਡੀ ਗਈ ਟੀ20 ਲੜੀ ਵਿਚ ਭਾਰਤ ਨੂੰ 2-0 ਨਾਲ ਹਰਾਇਆ ਸੀ।
ਇਸ ਤੋਂ ਬਾਦ 2012 ਵਿਚ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤੀ ਅਤੇ ਭਾਰਤ ਵਿਚ 2017-18 ਵਿਚ 1-2 ਨਾਲ ਹਾਰ ਗਏ ਸੀ। ਵੈਸਟਪੈਕ ਸਟੇਡਿਅਮ ਵਿਚ ਐਤਵਾਰ ਨੂੰ ਗੇਂਦ  ਸ਼ੁਰੂ ਵਿਚ ਸਵਿੰਗ ਹੋਈ ਸੀ

ਅਤੇ ਕੀਵੀ ਤੇਜ਼ ਗੇਂਦਬਾਜ਼ ਇਸ ਦਾ ਪੂਰਾ ਫ਼ਾਇਦਾ ਲੈਣਗੇ। ਟ੍ਰੈਂਟ ਬੋਲਟ ਨੂੰ ਹਾਲਾਂਕਿ ਇਸ ਲੜੀ ਵਿਚ ਆਰਾਮ ਦਿਤਾ ਗਿਆ ਹੈ। ਹਰਫ਼ਨਮੌਲਾ ਡੈਰਿਲ ਮਿਸੇਲ ਅਤੇ ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਦੀ ਇਹ ਪਹਿਲੀ ਲੜੀ ਹੈ।