ਭਾਰਤ ਦੀਆਂ ਨਜ਼ਰਾਂ ਫ਼ੈਡ ਕੱਪ ਵਿਸ਼ਵ ਗਰੁੱਪ ਦੋ ਵਿਚ ਕੁਆਲੀਫ਼ਾਈ ਕਰਨ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਚੋਟੀ ਦੀ ਸਿੰਗਲ ਖਿਡਾਰੀ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਡੀ ਅਜ ਸ਼ੁਰੂ ਹੋਰਹੇ ਫ਼ੈਡ ਕੱਪ ਟੈਨਿਸ ਟੂਰਨਾਮੈਂਟ ਵਿਸ਼ਵ ਕੱਪ ਗਰੁੱਪ ਦੋ ਵਿਚ ਕੁਆਲੀਫ਼ਾਈ ਲਈ.....

Fed Group World Group II

ਅਸਤਾਨਾ, 5 ਫ਼ਰਵਰੀ : ਭਾਰਤ ਦੀ ਚੋਟੀ ਦੀ ਸਿੰਗਲ ਖਿਡਾਰੀ ਅੰਕਿਤਾ ਰੈਨਾ ਅਤੇ ਕਰਮਨ ਕੌਰ  ਥਾਂਡੀ ਅਜ ਸ਼ੁਰੂ ਹੋਰਹੇ ਫ਼ੈਡ ਕੱਪ ਟੈਨਿਸ ਟੂਰਨਾਮੈਂਟ ਵਿਸ਼ਵ ਕੱਪ ਗਰੁੱਪ ਦੋ ਵਿਚ ਕੁਆਲੀਫ਼ਾਈ ਲਈ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੀਆਂ। ਭਾਰਤ ਪੂਲ ਏ ਵਿਚ ਹੈ ਜਿਸ 'ਚ ਥਾਇਲੈਂਡ ਦੇ ਰੂਪ ਵਿਚ ਉਸ ਨੂੰ ਆਸਾਨ ਚੁਣੋਤੀ ਮਿਲੀ ਹੈ। ਅਸਲ ਚੁਣੋਤੀ ਮੇਜ਼ਬਾਨ ਕਜ਼ਾਖਿਸਤਾਨ ਹੈ ਜਿਸ ਤੋਂ ਬਾਦ ਚੋਟੀ ਦੇ 100 ਵਿਚ ਸ਼ਾਮਲ ਦੋ ਸਿੰਗਲ ਖਿਡਾਰੀ ਹਨ। ਕਜ਼ਾਖਿਤਸਾਨ ਦੀ ਯੂਲਿਆ ਪੁਤਿਨਸੇਵਾ ਵਿਸ਼ਵ ਰੈਕਿੰਗ ਵਿਚ 43ਵੇਂ ਸਥਾਨ 'ਤੇ ਹੈ ਜਦਕਿ ਜਰੀਨਾ ਦਿਆਸ 96ਵੇਂ ਸਥਾਨ 'ਤੇ ਹੈ।

ਪੂਲ ਏ ਅਤੇ ਬੀ ਦੀ ਜੇਤੂ ਟੀਮ ਆਪਸ ਵਿਚ ਖੇਡਣਗੀਆਂ ਜਿਸ ਨਾਲ ਤੈਅ ਹੋਵੇਗਾ ਕਿ ਵਿਸ਼ਵ ਕੱਪ ਦੋ ਵਿਚ ਕਿਸ ਨੂੰ ਜਗ੍ਹਾ ਮਿਲੇਗੀ। ਪੂਲ ਬੀ ਵਿਚ ਚੀਨ ਹੈ ਜਿਸ ਕੋਲ ਦੁਨੀਆਂ ਦੀ 40ਵੇਂ ਨੰਬਰ ਦੀ ਖਿਡਾਰੀ ਸ਼ੁਆਈ ਝਾਂਗ ਅਤੇ 42ਵੇਂ ਨੰਬਰ ਵਾਲੀ ਸੇਇਸੇਇ ਝੇਂਗ ਹੈ। ਇਸ ਤੋਂ ਇਲਾਵਾ ਕੋਰਿਆ, ਇੰਡੋਨੇਸ਼ੀਆ ਅਤੇ ਪ੍ਰਸ਼ਾਂਤ ਓਸ਼ਿਆਨਾ ਵੀ ਇਸ ਗਰੁੱਪ ਵਿਚ ਹੈ। ਪੂਲ ਬੀ ਤੋਂ ਚੀਨ ਦਾ ਚੋਟੀ 'ਤੇ ਰਹਿਣਾ ਲਗਭਗ ਤੈਅ ਹੈ ਜਦਕਿ ਪੂਲ ਏ ਵਿਚ ਭਾਰਤ ਅਤੇ ਕਜ਼ਾਖਿਸਤਾਨ ਵਿਚ ਕੋਈ ਇਕ ਹੀ ਪਹੁੰਚੇਗਾ। ਪਿਛਲੇ ਸਾਲ ਦਿੱਲੀ ਵਿਚ ਅੰਕਿਤਾ ਨੇ ਪੁਤਿਨ ਸੇਵਾ ਨੂੰ ਹਰਾਇਆ ਸੀ ਪਰ ਇਸ ਵਾਰ ਕਜ਼ਾਖ਼ ਖਿਡਾਰੀ ਅਪਣੇ ਦੇਸ਼ ਵਿਚ ਖਡੇ ਰਹੀ ਹੈ। ਭਾਰਤੀ ਟੀਮ ਕਜ਼ਾਖਿਸਤਾਨ ਨੂੰ ਹਰਾ ਦਿੰਦੀ ਹੈ ਤਾਂ ਪ੍ਰੋਮੋਸ਼ਨ ਪਲੇਆਫ਼ ਵਿਚ ਚੁਣੋਤੀ ਹੋਰ ਔਖੀ ਹੋ ਜਾਵੇਗੀ।