ਮਹਿਲਾ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਜਲਵਾ, ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਪਾਕਿਸਤਾਨ ਦੀ ਪੂਰੀ ਟੀਮ 137 ਦੌੜਾਂ 'ਤੇ ਸਿਮਟ ਗਈ।

In the Women's World Cup

ਨਵੀਂ ਦਿੱਲੀ : ਅੱਜ ਮਹਿਲਾ ਵਿਸ਼ਵ ਕੱਪ ਦਾ ਪਹਿਲਾਂ ਮੈਚ ਭਾਰਤ ਪਾਕਿਸਤਾਨ ਵਿਚਕਾਰ ਹੋਇਆ। ਮਹਿਲਾ ਵਿਸ਼ਵ ਕੱਪ ਵਿਚ ਭਾਰਤੀ ਟੀਮ ਦੀ ਸ਼ੁਰੂਆਤ ਜਿੱਤ ਨਾਲ ਹੋਈ ਕਿਉਂਕਿ ਪਹਿਲੇ ਹੀ ਮੈਚ 'ਚ ਪਾਕਿਸਤਾਨ ਨੂੰ ਬਾਰਤ ਤੋਂ 107 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਮਿਲੀ ਹੈ। ਭਾਰਤੀ ਟੀਮ ਅਜੇ ਤੱਕ ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਨਹੀਂ ਹਾਰੀ ਹੈ। ਇਹ ਚੌਥੀ ਜਿੱਤ ਹੈ। ਇਸ ਦੇ ਨਾਲ ਦੱਸ ਦਈਏ ਕਿ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 7 ਵਿਕਟਾਂ 'ਤੇ 244 ਦੌੜਾਂ ਬਣਾਈਆਂ। 

ਪੂਜਾ ਵਸਤਰਾਕਰ ਨੇ ਵਿਸ਼ਵ ਕੱਪ ਵਿਚ ਆਪਣਾ ਪਹਿਲਾ ਅਰਧ ਸੈਂਕੜਾ ਲਗਾਇਆ। ਪੂਜਾ ਨੇ 59 ਗੇਂਦਾਂ 'ਤੇ 67 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਸੰਭਾਲਿਆ। ਸਨੇਹ ਰਾਣਾ ਨੇ 53 ਅਤੇ ਸਮ੍ਰਿਤੀ ਮੰਧਾਨਾ ਨੇ 52 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਦੀ ਪੂਰੀ ਟੀਮ 137 ਦੌੜਾਂ 'ਤੇ ਸਿਮਟ ਗਈ।