David Miller News : ਡੇਵਿਡ ਮਿਲਰ ਨੇ ਹਾਰ ਤੋਂ ਬਾਅਦ ਚੈਂਪੀਅਨਜ਼ ਟਰਾਫ਼ੀ ਦੇ ਸਡਿਊਲ ’ਤੇ ਖੜ੍ਹੇ ਕੀਤੇ ਸਵਾਲ
David Miller News : ਇੰਗਲੈਂਡ ਮੈਚ ਤੋਂ ਬਾਅਦ ਦੁਬਈ ਤੇ ਫਿਰ ਲਾਹੌਰ ਜਾਣ ’ਤੇ ਪ੍ਰਗਟ ਕੀਤੀ ਨਿਰਾਸ਼ਾ
David Miller raises questions on Champions Trophy schedule after defeat News in Punjabi : ਡੇਵਿਡ ਮਿਲਰ ਨੇ ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ ਚੈਂਪੀਅਨਜ਼ ਟਰਾਫ਼ੀ ਦੇ ਸਡਿਊਲ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਇੰਗਲੈਂਡ ਮੈਚ ਤੋਂ ਬਾਅਦ ਦੁਬਈ ਤੇ ਫਿਰ ਲਾਹੌਰ ਜਾਣ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਇਹ ਚੰਗੀ ਸਥਿਤੀ ਨਹੀਂ ਸੀ, ਇਸ ਨੂੰ ਬਿਹਤਰ ਕੀਤਾ ਜਾ ਸਕਦਾ ਸੀ।
ਜਾਣਕਾਰੀ ਅਨੁਸਾਰ ਉਨ੍ਹਾਂ ਕਿਹਾ ਕਿ ਸਵੇਰ ਦਾ ਸਮਾਂ ਸੀ, ਇੰਗਲੈਂਡ ਮੈਚ ਤੋਂ ਬਾਅਦ ਦਾ ਸਮਾਂ ਸੀ ਤੇ ਸਾਨੂੰ ਹਵਾਈ ਸਫ਼ਰ ਕਰਨਾ ਪਿਆ। ਅਸੀਂ ਪੰਜ ਘੰਟੇ ਦੀ ਉਡਾਣ ਤੋਂ ਬਾਅਦ ਕਰਾਚੀ ਤੋਂ ਸ਼ਾਮ 4 ਵਜੇ ਦੁਬਈ ਪਹੁੰਚੇ। ਅਤੇ ਫਿਰ ਸਾਨੂੰ ਸਵੇਰੇ 7.30 ਵਜੇ ਲਾਹੌਰ ’ਚ ਨਿਊਜ਼ੀਲੈਂਡ ਮੈਚ ਲਈ ਵਾਪਸ ਆਉਣਾ ਪਿਆ। ਇਹ ਚੰਗੀ ਗੱਲ ਨਹੀਂ ਸੀ।
ਦਰਅਸਲ, ਚੈਂਪੀਅਨਜ਼ ਟਰਾਫ਼ੀ ’ਚ ਗਰੁੱਪ ਸਟੇਜ ਤੋਂ ਬਾਅਦ ਸੈਮੀਫ਼ਾਇਨਲ ਦੇ ਮੈਚਾਂ ਦੀ ਸਥਿਤੀ ਸਪੱਸ਼ਟ ਨਹੀਂ ਸੀ। ਕਿਉਂਕਿ ਭਾਰਤ ਦਾ ਸੈਮੀਫ਼ਾਇਨਲ ਦਾ ਮੈਚ ਦੁਬਈ ਵਿਚ ਹੋਣਾ ਸੀ। ਇਹ ਸਥਿਤੀ ਨਿਊਜ਼ੀਲੈਂਡ ਤੇ ਭਾਰਤ ਦੇ ਮੈਚ ਤੋਂ ਸਪੱਸ਼ਟ ਹੋਣੀ ਸੀ ਕਿ ਕਿਹੜੀ ਟੀਮ ਗਰੁੱਪ ‘ਏ’ ’ਚ ਪਹਿਲੇ ਸਥਾਨ ’ਤੇ ਰਹਿੰਦੀ ਹੈ। ਪਰ ਇੰਗਲੈਂਡ ਤੇ ਦੱਖਣੀ ਅਫ਼ਰੀਕਾ ਦੇ ਗਰੁੱਪ ਮੈਚ ਤੋਂ ਬਾਅਦ ਸੈਮੀਫ਼ਾਇਨਲ ਦੀਆਂ ਚਾਰੇ ਟੀਮਾਂ ਨੂੰ ਦੁਬਈ ਬੁਲਾ ਲਿਆ ਗਿਆ ਸੀ। ਨਿਊਜ਼ੀਲੈਂਡ ਤੇ ਭਾਰਤ ਦੇ ਮੈਚ ਤੋਂ ਬਾਅਦ ਭਾਰਤ ਦੇ ਪਹਿਲੇ ਨੰਬਰ ’ਤੇ ਕਾਬਜ਼ ਹੋਣ ’ਤੇ ਨਿਊਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਨੂੰ ਵਾਪਸ ਲਾਹੌਰ ਭੇਜ ਦਿਤਾ ਗਿਆ ਸੀ।
ਜਿਸ ਕਾਰਨ ਡੇਵਿਡ ਮਿਲਰ ਨੇ ਇਸ ਸਥਿਤੀ ’ਤੇ ਨਿਰਾਸ਼ਾ ਪ੍ਰਗਟ ਕੀਤੀ ਤੇ ਕਿਹਾ ਕਿ ਅਸੀਂ ਪੰਜ ਘੰਟੇ ਉਡਾਣ ਭਰੀ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਠੀਕ ਅਤੇ ਤੰਦਰੁਸਤ ਹੋਣ ਲਈ ਸਮਾਂ ਨਹੀਂ ਸੀ। ਪਰ ਇਹ ਚੰਗੀ ਸਥਿਤੀ ਨਹੀਂ ਸੀ, ਇਸ ਨੂੰ ਬਿਹਤਰ ਕੀਤਾ ਜਾ ਸਕਦਾ ਸੀ।