'ਸਟਾਰ ਸਪੋਰਟਸ' ਤੋ ਇਲਾਵਾ ਹੁਣ 'ਦੂਰਦਰਸ਼ਨ' 'ਤੇ ਵੀ ਹੋਵੇਗਾ ਆਈਪੀਐਲ ਦਾ ਪ੍ਰਸਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੱਲ ਤੋਂ ਆਈਪੀਐਲ ਸ਼ੁਰੂ ਹੋਣ ਵਾਲਾ ਹੈ। ਇਹ ਆਈਪੀਐਲ ਦਾ 11ਵਾਂ ਸੀਜ਼ਨ ਹੈ। ਇਸ ਸੀਜ਼ਨ ਵਿਚ ਵਿਵਾਦ ਤੋਂ ਬਾਅਦ ਦੋ ਟੀਮਾਂ ਦੀ ਵਾਪਸੀ ਹੋਈ ਹੈ ਜਿਸ...

ipl

ਨਵੀਂ ਦਿੱਲੀ : ਕੱਲ ਤੋਂ ਆਈਪੀਐਲ ਸ਼ੁਰੂ ਹੋਣ ਵਾਲਾ ਹੈ। ਇਹ ਆਈਪੀਐਲ ਦਾ 11ਵਾਂ ਸੀਜ਼ਨ ਹੈ। ਇਸ ਸੀਜ਼ਨ ਵਿਚ ਵਿਵਾਦ ਤੋਂ ਬਾਅਦ ਦੋ ਟੀਮਾਂ ਦੀ ਵਾਪਸੀ ਹੋਈ ਹੈ ਜਿਸ ਨੂੰ ਲੈ ਕੇ ਸਾਰੇ ਚਹੇਤੇ ਬਹੁਤ ਹੀ ਉਤਸ਼ਾਹਿਤ ਹਨ। ਜਿਥੇ ਦੋਨਾਂ ਟੀਮਾਂ ਦੀ ਵਾਪਸੀ ਤੋਂ ਲੋਕ ਖ਼ੁਸ਼ ਹਨ ਉਥੇ ਹੀ ਕ੍ਰਿਕਟ ਦੇ ਦੀਵਾਨਿਆਂ ਲਈ ਇਕ ਹੋਰ ਖ਼ੁਸ਼ਖ਼ਬਰੀ ਹੈ। ਇਸ ਵਾਰ ਆਈਪੀਐਲ ਦਾ ਪ੍ਰਦਰਸ਼ਨ ਤੁਸੀਂ ਦੂਰਦਰਸ਼ਨ 'ਤੇ ਵੀ ਕੀਤਾ ਜਾਵੇਗਾ।

ਡੀ.ਡੀ. ਨਾਲ ਜੁੜੇ ਸਾਰੇ ਦਰਸ਼ਕ ਇਸ ਦਾ ਆਨੰਦ ਮਾਣ ਸਕਣਗੇ। ਅਪਣੇ 11ਵੇਂ ਸੀਜ਼ਨ ਵਿਚ ਪਹੁੰਚ ਚੁਕੇ ਆਈ.ਪੀ.ਐਲ. ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਇਸ ਦਾ ਪ੍ਰਸਾਰਨ ਦੂਰਦਰਸ਼ਨ 'ਤੇ ਕੀਤਾ ਜਾਵੇਗਾ।  ਉਂਝ ਇਸ ਦੇ ਪ੍ਰਸਾਰਨ ਦਾ ਅਧਿਕਾਰ ਸਟਾਰ ਇੰਡੀਆ ਨੇ ਪੰਜ ਸਾਲਾਂ ਲਈ ਖਰੀਦਿਆ ਹੈ।ਇਸ ਖਰੀਦ ਵਿਚ ਅਗਲੇ ਪੰਜ ਸਾਲਾਂ ਤਕ ਹੋਣ ਵਾਲੇ ਆਈ.ਪੀ.ਐਲ. ਲਈ ਸਟਾਰ ਇੰਡੀਆ ਨੇ 16000 ਕਰੋੜ ਰੁਪਏ ਦੀ ਰਕਮ ਅਦਾ ਕੀਤੀ ਹੈ।

ਜਦਕਿ ਆਈ.ਪੀ.ਐਲ. ਦੇ ਇਲਾਵਾ ਇੰਡੀਆ ਵਿਚ ਹੋਣ ਵਾਲੇ ਬਾਕੀ ਦੇ ਤਮਾਮ ਮੈਚਾਂ ਦਾ ਅਧਿਕਾਰ ਵੀ ਇਸ ਦੇ ਕੋਲ ਹੈ ਜਿਸ ਦੇ ਲਈ ਇਸ ਨੇ 6000 ਕਰੋੜ ਦੀ ਰਕਮ ਅਦਾ ਕੀਤੀ ਹੈ।  ਇਹ ਅਧਿਕਾਰ ਵੀ ਪੰਜ ਸਾਲ ਤਕ ਲਈ ਖਰੀਦੇ ਗਏ ਹਨ।ਪ੍ਰਸਾਰ ਭਾਰਤੀ ਨੇ ਇਕ ਟਵੀਟ ਵਿਚ ਇਸ ਦੀ ਜਾਣਕਾਰੀ ਦਿਤੀ ਹੈ ਕਿ ਦੂਰਦਰਸ਼ਨ ਉਤੇ ਮੈਚਾਂ ਦਾ ਪ੍ਰਸਾਰਣ ਕੀਤਾ ਜਾਵੇਗਾ। ਪ੍ਰਸਾਰ ਭਾਰਤੀ ਨੇ ਟਵੀਟ ਵਿਚ ਲਿਖਿਆ, ਦੂਰਦਰਸ਼ਨ ਦੇਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਤੁਸੀਂ ਪਹਿਲੀ ਵਾਰ ਆਈ.ਪੀ.ਐਲ. ਮੈਚ ਦੂਰਦਰਸ਼ਨ ਉਤੇ ਵੇਖ ਸਕੋਗੇ।

 ਇਸ ਨੂੰ ਜਾਣ ਕੇ ਤੁਹਾਨੂੰ ਥੋੜ੍ਹੀ ਨਿਰਾਸ਼ਾ ਹੋ ਸਕਦੀ ਹੈ ਕਿ ਦੂਰਦਰਸ਼ਨ ਉਤੇ ਮੈਚ ਦਾ ਪ੍ਰਸਾਰਨ ਇਕ ਘੰਟੇ ਦੀ ਦੇਰੀ ਨਾਲ ਹੋਵੇਗਾ। ਬਾਵਜੂਦ ਇਸ ਦੇ ਇਹ ਉਨ੍ਹਾਂ ਲੋਕਾਂ ਦੇ ਲਈ ਰਾਹਤ ਦੀ ਗੱਲ ਹੈ ਜਿਨ੍ਹਾਂ ਤਕ ਸਟਾਰ ਇੰਡੀਆ ਦੀ ਪਹੁੰਚ ਨਹੀਂ ਹੈ। ਉਥੇ ਹੀ ਇਹ ਜਾਣਕਾਰੀ ਵੀ ਆਈ ਹੈ ਕਿ ਦੂਰਦਰਸ਼ਨ ਉਤੇ ਸਾਰੇ ਮੈਚਾਂ ਦਾ ਨਹੀਂ ਸਗੋਂ ਚੋਣਵੇ ਮੈਚਾਂ ਦਾ ਪ੍ਰਸਾਰਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਈ.ਪੀ.ਐਲ. ਦਾ ਆਗਾਜ਼ ਸੱਤ ਅਪ੍ਰੈਲ ਤੋਂ ਹੋਣ ਜਾ ਰਿਹਾ ਹੈ।