ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲਾ : ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਅਦਾਲਤ 'ਚ ਕੀਤਾ ਪੇਸ਼

ਏਜੰਸੀ

ਖ਼ਬਰਾਂ, ਖੇਡਾਂ

20 ਅਪ੍ਰੈਲ ਤਕ ਵਧੀ ਭੁਪਿੰਦਰ ਹਨੀ ਦੀ ਨਿਆਂਇਕ ਹਿਰਾਸਤ 

Bhupinder Singh Honey

ਜਲੰਧਰ : ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਅਜੇ ਕੋਈ ਰਾਹਤ ਨਹੀਂ ਮਿਲੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਵਿਖੇ ਸੀ. ਜੇ. ਐਮ. ਰੁਪਿੰਦਰਜੀਤ ਚਾਹਲ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਭੁਪਿੰਦਰ ਹਨੀ ਦੀ ਨਿਆਂਇਕ ਹਿਰਾਸਤ 20 ਅਪ੍ਰੈਲ ਤੱਕ ਵਧਾਈ ਗਈ ਹੈ।

ਦੱਸਣਯੋਗ ਹੈ ਕਿ 18 ਜਨਵਰੀ ਨੂੰ ਈ.ਡੀ. ਦੀ ਕਾਰਵਾਈ ਵਿਚ ਉਸ ਦੇ ਘਰੋਂ ਕਰੀਬ 8 ਕਰੋੜ ਰੁਪਏ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਹੀ ਉਸ ਦੇ ਇਕ ਸਾਥੀ ਦੇ ਘਰੋਂ 2 ਕਰੋੜ ਰੁਪਏ ਬਰਾਮਦ ਹੋਏ ਸਨ।