ਦਿੱਲੀ ਦੇ ਸਟੇਡੀਅਮ ’ਚ ਭਿੜੇ ਪਹਿਲਵਾਨ, ਇਕ ਦੀ ਮੌਤ ਤੇ ਕਈ ਜ਼ਖ਼ਮੀ

ਏਜੰਸੀ

ਖ਼ਬਰਾਂ, ਖੇਡਾਂ

ਮੌਕੇ ’ਤੇ ਪਹੁੰਚੀ ਪੁਲਿਸ

Sushil Kumar

ਨਵੀਂ ਦਿੱਲੀ : ਰਾਜਧਾਨੀ ਦੇ ਛਤਰਪਾਲ ਸਟੇਡੀਅਮ ’ਚ ਮਾਊਨ ਟਾਊਨ ਥਾਣਾ ਪੁਲਿਸ ਨੂੰ ਮੰਗਲਵਾਰ ਰਾਤ ਦੋ ਵਜੇ ਫ਼ਾਈਰਿੰਗ ਦੀ ਸੂਚਨਾ ਮਿਲੀ। ਦੇਰ ਰਾਤ ਹੋਈ ਇਸ ਗੋਲੀਬਾਰੀ ਵਿਚ ਪੰਜ ਪਹਿਲਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।

ਉਸ ਦੀ ਪਛਾਣ ਸਾਗਰ (23) ਵਜੋਂ ਹੋਈ, ਜੋ ਮਾਡਲ ਟਾਊਨ ਵਿਚ ਰਹਿੰਦਾ ਸੀ। ਉਹ ਦਿੱਲੀ ਪੁਲਿਸ ਵਿਚ ਇਕ ਹੈੱਡ ਕਾਂਸਟੇਬਲ ਦਾ ਪੁੱਤਰ ਸੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।

ਇਸ ਮਾਮਲੇ ਵਿਚ ਓਲੰਪਿਕ ਤਗਮਾ ਜੇਤੂ ਸੁਸ਼ੀਲ ਪਹਿਲਵਾਨ ਅਤੇ ਉਸਦੇ ਕੁੱਝ ਸਾਥੀ ਖਿਡਾਰੀਆਂ ਦੇ ਨਾਮ ਸਾਹਮਣੇ ਆਏ ਹਨ। ਪੁਲਿਸ ਦੁਆਰਾ ਦਰਜ ਕੀਤੇ ਕੇਸ ਵਿਚ ਸੁਸ਼ੀਲ ਪਹਿਲਵਾਨ ਦਾ ਨਾਂ ਵੀ ਦਸਿਆ ਗਿਆ ਹੈ।

ਪੁਲਿਸ ਉਸ ਦੀ ਭੂਮਿਕਾ ਨੂੰ ਜਾਇਜ਼ ਠਹਿਰਾਉਂਦਿਆਂ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਦੇ ਅਨੁਸਾਰ ਇਹ ਘਟਨਾ ਛਤਰਸਾਲ ਸਟੇਡੀਅਮ ਦੀ ਪਾਰਕਿੰਗ ਵਿਚ ਕਰੀਬ 1: 21 ਮਿੰਟ ’ਤੇ ਵਾਪਰੀ। ਦਸਿਆ ਜਾ ਰਿਹਾ ਹੈ ਦੋ ਮੁੰਡਿਆਂ ਨੇ ਗੋਲੀਆਂ ਚਲਾਈਆਂ ਹਨ।

ਮੌਕੇ ’ਤੇ ਪੁਲਿਸ ਨੂੰ ਕੋਈ ਚਸ਼ਮਦੀਦ ਨਹੀਂ ਮਿਲਿਆ ਪਰ ਸਟੇਡੀਅਮ ਦੇ ਬਾਹਰ ਪੰਜ ਗੱਡੀਆਂ ਖੜ੍ਹੀਆਂ ਮਿਲੀਆਂ। ਉਕਤ ਵਾਹਨਾਂ ਨੂੰ ਚੈੱਕ ਕਰਨ ’ਤੇ ਸਕੋਰਪਿਉ ਤੋਂ ਲੋਡਿਡ ਬੈਰਲ ਬੰਦੂਕ, ਤਿੰਨ ਕਾਰਤੂਸ ਤੇ ਪਾਰਕਿੰਗ ਤੋਂ ਦੋ ਡੰਡੇ ਵੀ ਬਰਾਮਦ ਹੋਏ। (ਏਜੰਸੀ)