ਯੂਗਾਂਡਾ ਦੇ ਫ੍ਰੈਂਕ ਐਨਸੁਬੁਗਾ ਟੀ-20 ਵਿਸ਼ਵ ਕੱਪ ਦੇ ਸੱਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ 

ਏਜੰਸੀ

ਖ਼ਬਰਾਂ, ਖੇਡਾਂ

ਯੂਗਾਂਡਾ ਦੀ ਟੀਮ ਅਪਣੀ ਮੁਹਿੰਮ ਦੀ ਸ਼ੁਰੂਆਤ 3 ਜੂਨ ਨੂੰ ਗੁਆਨਾ ’ਚ ਅਫਗਾਨਿਸਤਾਨ ਵਿਰੁਧ ਕਰੇਗੀ

Frank Nsubuga

ਕੰਪਾਲਾ (ਯੂਗਾਂਡਾ): ਯੂਗਾਂਡਾ ਦੇ ਆਫ ਸਪਿਨਰ ਫ੍ਰੈਂਕ ਐਨਸੁਬੁਗਾ 43 ਸਾਲ ਦੀ ਉਮਰ ’ਚ ਆਗਾਮੀ ਟੀ-20 ਵਿਸ਼ਵ ਕੱਪ ’ਚ ਖੇਡਣ ਵਾਲੇ ਸੱਭ ਤੋਂ ਜ਼ਿਆਦਾ ਉਮਰ ਵਾਲੇ ਕ੍ਰਿਕਟਰ ਬਣਨ ਜਾ ਰਹੇ ਹਨ।

ਯੂਗਾਂਡਾ ਕ੍ਰਿਕਟ ਐਸੋਸੀਏਸ਼ਨ ਨੇ 2 ਜੂਨ ਤੋਂ ਅਮਰੀਕਾ ਅਤੇ ਵੈਸਟਇੰਡੀਜ਼ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਬ੍ਰਾਇਨ ਮਸਾਬਾ ਦੀ ਅਗਵਾਈ ’ਚ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਰਿਆਜ਼ਤ ਅਲੀ ਸ਼ਾਹ ਟੀਮ ਦੇ ਉਪ ਕਪਤਾਨ ਹਨ। ਯੂਗਾਂਡਾ ਨੇ ਅਫਰੀਕਾ ਕੁਆਲੀਫਾਇਰ ਦੇ ਖੇਤਰੀ ਮੁਕਾਬਲੇ ’ਚ ਨਾਮੀਬੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਟੀ-20 ਵਿਸ਼ਵ ਕੱਪ ਲਈ ਅਪਣੀ ਜਗ੍ਹਾ ਪੱਕੀ ਕਰ ਲਈ ਹੈ। 

ਟੀਮ ਅਪਣੀ ਮੁਹਿੰਮ ਦੀ ਸ਼ੁਰੂਆਤ 3 ਜੂਨ ਨੂੰ ਗੁਆਨਾ ’ਚ ਅਫਗਾਨਿਸਤਾਨ ਵਿਰੁਧ ਕਰੇਗੀ। ਇਹ ਦੋਵੇਂ ਟੀਮਾਂ ਗਰੁੱਪ ਸੀ ’ਚ ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ ਅਤੇ ਮੇਜ਼ਬਾਨ ਵੈਸਟਇੰਡੀਜ਼ ਨਾਲ ਹਨ। 

ਯੂਗਾਂਡਾ ਦੀ ਟੀਮ: ਬ੍ਰਾਇਨ ਮਸਾਬਾ (ਕਪਤਾਨ), ਰਿਆਜ਼ਤ ਅਲੀ ਸ਼ਾਹ (ਉਪ ਕਪਤਾਨ), ਕੇਨੇਥ ਵੈਸਵਾ, ਦਿਨੇਸ਼ ਨਕਰਾਨੀ, ਫ੍ਰੈਂਕ ਨਸੁਬੁਗਾ, ਰੌਨਕ ਪਟੇਲ, ਰੋਜਰ ਮੁਕਾਸਾ, ਕੋਸਮਸ ਕਯੇਵੁਤਾ, ਬਿਲਾਲ ਹਸਨ, ਫ੍ਰੈਡ ਅਚੇਲਮ, ਰੌਬਿਨਸਨ ਓਬੁਆ, ਸਾਈਮਨ ਸੇਸਾਜੀ, ਹੈਨਰੀ ਸੇਸੇਂਡੋ, ਅਲਪੇਸ਼ ਰਮਜ਼ਾਨੀ, ਜੁਮਾ ਮਿਆਜੀ। 

ਰਿਜ਼ਰਵ: ਰੋਨਾਲਡ ਲੂਟਾਯਾ ਅਤੇ ਇਨੋਸੈਂਟ ਮਵੇਬੇਜ਼।